ਸੁਲਤਾਨਪੁਰ ਲੋਧੀ, 31 ਅਕਤੂਬਰ (ਥਿੰਦ)-ਪੰਜਾਬੀ ਸਾਹਿਤ ਦੇ ਖੇਤਰ ਵਿਚ ਰੂਹ ਤੇ ਲਗਨ ਨਾਲ ਆਪਣਾ ਵਡਮੁੱਲਾ ਯੋਗਦਾਨ ਪਾਉਣ ਤੇ ਲਾਡੀ ਸੁਖਜਿੰਦਰ ਕੌਰ ਭੁੱਲਰ ਨੂੰ ਮਿਲੇ ਸਟੇਟ ਅਵਾਰਡ ਦੀ ਖ਼ੁਸ਼ੀ ਵਿਚ ਮਾਤਾ ਅਮਰਜੀਤ ਕੌਰ ਭੁੱਲਰ ਅਤੇ ਪਰਿਵਾਰ ਨੇ ਪਿੰਡ ਫ਼ਰੀਦ ਸਰਾਏ ਵਿਖੇ ਘਰ ਪਹੁੰਚਣ 'ਤੇ ਫੁੱਲਾਂ ਤੇ ਹਾਰਾਂ ਨਾਲ ਨਿੱਘਾ ਸਵਾਗਤ ਕੀਤਾ | ਮਾਤਾ ਅਮਰਜੀਤ ਕੌਰ ਭੁੱਲਰ ਨੇ ਬੇਟੀ ਲਾਡੀ ਭੁੱਲਰ ਦੇ ਸਵਾਗਤ ਵਿਚ ਪਿਤਾ ਸ਼ਹੀਦ ਸੂਬੇਦਾਰ ਚੰਨਣ ਸਿੰਘ ਭੁੱਲਰ ਬੀ.ਐਸ.ਐਫ ਦੀ ਫ਼ੋਟੋ ਫੜ ਕੇ ਮਨ ਭਰਿਆ ਤੇ ਕਿਹਾ ਅੱਜ ਬੇਟੀ ਲਾਡੀ ਭੁੱਲਰ ਦੇ ਪਿਤਾ ਜੀ ਜਿਉਂਦੇ ਹੁੰਦੇ ਤਾਂ ਇਸ ਖ਼ੁਸ਼ੀ ਨੂੰ ਹੋਰ ਦੁੱਗਣੀ ਕਰਦੇ | ਇਸ ਮੌਕੇ ਉਚੇਚੇ ਤੌਰ ਤੇ ਸ਼ਾਮਿਲ ਹੋਏ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਸਵਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਿਸਾਨ ਆਗੂ ਸਰਵਣ ਸਿੰਘ ਕਰਮਜੀਤਪੁਰ ਨੇ ਲਾਡੀ ਭੁੱਲਰ ਨੂੰ ਮਿਲੇ ਸਟੇਟ ਅਵਾਰਡ ਦੀ ਖ਼ੁਸ਼ੀ ਪ੍ਰਗਟ ਕੀਤੀ ਤੇ ਉਨ੍ਹਾਂ ਨੂੰ ਐਵਾਰਡ ਮਿਲਣ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਲਾਡੀ ਭੁੱਲਰ ਦਾ ਸਾਹਿਤ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਹੈ, ਜਿਸ ਨਾਲ ਨੌਜਵਾਨ ਪੀੜੀ ਨੂੰ ਹੋਰ ਪ੍ਰੇਰਨਾ ਮਿਲਦੀ ਹੈ | ਉਨ੍ਹਾਂ ਕਿਹਾ ਕਿ ਸਾਹਿਤ ਸਭਾ ਸੁਲਤਾਨਪੁਰ ਲੋਧੀ ਲਈ ਵੀ ਇਹ ਇੱਕ ਵੱਡੇ ਮਾਣ ਵਾਲੀ ਗੱਲ ਹੈ | ਇਸ ਮੌਕੇ ਉਨ੍ਹਾਂ ਵੱਲੋਂ ਲਾਡੀ ਭੁੱਲਰ ਨੂੰ ਕਿਤਾਬਾਂ ਦਾ ਸੈੱਟ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਸਟੇਟ ਅਵਾਰਡ ਪ੍ਰਾਪਤ ਕਰਨ ਤੇ ਲਾਡੀ ਸੁਖਜਿੰਦਰ ਕੌਰ ਭੁੱਲਰ ਨੇ ਸਮਾਗਮ ਦੌਰਾਨ ਹਾਜ਼ਰ ਹੋਈਆਂ ਵੱਖ-ਵੱਖ ਸ਼ਖ਼ਸੀਅਤਾਂ ਦਾ ਪਹੁੰਚਣ 'ਤੇ ਸਵਾਗਤ ਕਰਦਿਆਂ ਉਨ੍ਹਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਗਾਇਕ ਰਮਨ ਧਾਰੀਵਾਲ ਤੇ ਕਮਲਜੀਤ ਕੌਰ ਧਾਰੀਵਾਲ ਨੇ ਸਮਾਗਮ ਵਿਚ ਆਪਣਾ ਯੋਗਦਾਨ ਪਾਇਆ | ਇਸ ਮੌਕੇ ਯਾਦਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਸਰਪੰਚ ਪਿਸ਼ੌਰ ਸਿੰਘ ਸੰਧੂ, ਸਰਪੰਚ ਬਲਵਿੰਦਰ ਕੌਰ ਸੰਧੂ, ਗੁਰਮੀਤ ਕੌਰ, ਸੁਖਪਾਲ ਸਿੰਘ ਫਗਵਾੜਾ, ਸਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ, ਐਡਵੋਕੇਟ ਰਜਿੰਦਰ ਰਾਣਾ, ਲਖਵੀਰ ਸਿੰਘ ਖਿੰਡਾ, ਅਰਵਿੰਦ ਪਾਠਕ, ਸਰਵਣ ਸਿੰਘ ਕਰਮਜੀਤਪੁਰ ਕਿਸਾਨ ਆਗੂ, ਭਗਵਾਨ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ ਸੰਧੂ, ਗੁਰਲਾਲ ਕੌਰ, ਮੈਂਬਰ ਸੁਖਦੇਵ ਸਿੰਘ, ਲਖਵਿੰਦਰ ਸਿੰਘ ਲੱਖਾ, ਬਲਦੇਵ ਸਿੰਘ, ਹਰਬੰਸ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਤੇ ਸ਼ਖ਼ਸੀਅਤਾਂ ਹਾਜ਼ਰ ਸਨ |