22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਆਸਾਮ ਤੋਂ ਆ ਰਹੇ ਨਗਰ ਕੀਰਤਨ ਦੇ ਸਵਾਗਤ ਸੰਬੰਧੀ ਵਿਸ਼ੇਸ਼ ਮੀਟਿੰਗ ਅੱਜ-ਡਾ. ਮਾਨ ਸਿੰਘ

Ad Position 21
No active advertisement
ਅਜੀਤ ਡੈਸਕ 02-11-2025
ਭੁਲੱਥ, 1 ਨਵੰਬਰ (ਮਨਜੀਤ ਸਿੰਘ ਰਤਨ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਸਾਮ ਤੋਂ ਆ ਰਹੇ ਮਹਾਨ ਨਗਰ ਕੀਰਤਨ ਦਾ ਨਗਰ ਭੁਲੱਥ ਪਹੁੰਚਣ ਅਤੇ ਇੱਥੋਂ ਲੰਘਣ ਤੇ ਸ਼ਾਨਦਾਰ ਸਵਾਗਤ ਕਰਨ ਦਾ ਉਪਰਾਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ | ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਗੁਰਮਤਿ ਪ੍ਰਚਾਰਕ ਤੇ ਉੱਘੇ ਸਮਾਜ ਸੇਵੀ ਡਾਕਟਰ ਮਾਨ ਸਿੰਘ ਭੁਲੱਥ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਹਾਨ ਨਗਰ ਕੀਰਤਨ 12 ਨਵੰਬਰ ਨੂੰ ਨਗਰ ਭੁਲੱਥ ਪੁੱਜੇਗਾ ਜਿਸਨੂੰ ਇਲਾਕੇ ਦੀਆਂ ਸਮੂਹ ਸੰਗਤਾਂ ਜੀ ਆਇਆ ਨੂੰ ਕਰਨ | ਉਨ੍ਹਾਂ ਕਿਹਾ ਨਗਰ ਕੀਰਤਨ ਦੇ ਸ਼ਾਨਦਾਰ ਸਵਾਗਤ ਤੇ ਹੋਰ ਪ੍ਰਬੰਧਾਂ ਵਾਸਤੇ ਇਕ ਵਿਸ਼ੇਸ਼ ਮੀਟਿੰਗ ਨਗਰ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸਾਂਝੇ ਤੋਰ ਤੇ ਕੀਤੀ ਗਈ ਸੀ ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਹਰ ਵਰਗ ਨੂੰ ਨਾਲ ਲੈ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇ, ਜਿਸ ਕਰਕੇ ਅੱਜ 2 ਨਵੰਬਰ ਦਿਨ ਐਤਵਾਰ ਦੁਪਹਿਰ 4 ਵਜੇ ਗੁਰਦੁਆਰਾ ਸੰਤਸਰ ਸਾਹਿਬ ਭੁਲੱਥ ਸ਼ਰਕੀ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਸਾਰੇ ਵਰਗਾਂ, ਨਗਰ ਦੇ ਮੋਹਤਬਰਾਂ ਤੇ ਸਮੂਹ ਸੰਗਤਾਂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਚੰਗੇ ਸੁਝਾਅ ਤਹਿਤ ਨਗਰ ਕੀਰਤਨ ਦਾ ਨਗਰ ਭੁਲੱਥ ਪੁੱਜਣ ਤੇ ਸ਼ਾਨਦਾਰ ਸਵਾਗਤ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਹਿਗੁਰੂ ਅਕੈਡਮੀ ਵਿਖੇ ਦੂਜਾ ਖ਼ੂਨਦਾਨ ਕੈਂਪ 3, 4, 5 ਨੂੰ -ਗਗਨਦੀਪ ਸਿੰਘ, ਨਵਪ੍ਰੀਤ ਸ... ਅਗਲੀ ਖ਼ਬਰ ਵਰਲਡ ਕੈਂਸਰ ਕੇਅਰ ਵਲੋਂ 5 ਨੂੰ ਫਗਵਾੜਾ 'ਚ ਮੁਫ਼ਤ ਮੈਡੀਕਲ ਕੈਂਪ, ਕੈਂਸਰ, ਅੱਖਾਂ ਤੇ ਹੋਰਨਾਂ ਬਿਮਾਰੀਆਂ ਦੀ ਜਾਂਚ ਹੋਵ...
Ad Position 24