ਫਗਵਾੜਾ, 1 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਡੇਰਾ ਬਾਬਾ ਜਸਦੇਵ ਬੰਗੜ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 5 ਨਵੰਬਰ ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪਿੰਡ ਪਾਸਲਾ ਵਿਖੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਕਲਾਕਾਰ ਗੁਰਵੀਰ ਸਿੱਧੂ ਤੇ ਅਮਰ ਵਿਰਕ ਤੋਂ ਇਲਾਵਾ ਮਨਮੋਹਨ ਭੱਟੀ ਤੇ ਸੀਮਾ ਭੱਟੀ ਜਠੇਰੇ ਘਰ ਹਾਜ਼ਰੀਆਂ ਲਗਾਉਣਗੇ | ਉਕਤ ਜਾਣਕਾਰੀ ਡੇਰੇ ਦੇ ਮੁੱਖ ਸੇਵਾਦਾਰ ਨਿਰਮਲ ਕੁਮਾਰ, ਬੰਗੜ ਪ੍ਰਬੰਧਕ ਕਮੇਟੀ ਪ੍ਰਧਾਨ ਲੇਖਰਾਜ ਜਮਾਲਪੁਰ, ਹਰਬੰਸ ਲਾਲ, ਮੇਹਰ ਚੰਦ ਬੰਗੜ, ਅਮਰਜੀਤ, ਜਸਵਿੰਦਰ ਢੱਡਾ ਸਮਾਜ ਸੇਵਕ, ਸਤਨਾਮ ਸਿੰਘ,ਦੇਸ ਰਾਜ, ਹੁਸਨ ਲਾਲ, ਗਿਰਧਾਰੀ ਲਾਲ, ਹਰਭਜਨ ਸਿੰਘ, ਚੈਨ ਰਾਮ, ਕਸ਼ਮੀਰ ਲਾਲ, ਊਧਮ ਸਿੰਘ, ਯਾਦਵਿੰਦਰ ਸਿੰਘ ਜੱਗਾ, ਲੈਬਰ ਸਿੰਘ ਭੈਣੀ, ਨਰਿੰਦਰ ਕੁਮਾਰ ਆਦਿ ਨੇ ਦਿੱਤੀ |