ਬੇਗੋਵਾਲ, 1 ਨਵੰਬਰ (ਸੁਖਜਿੰਦਰ ਸਿੰਘ)-ਉੱਘੇ ਸਮਾਜ ਸੇਵੀ ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਦੇ ਸੀਨੀਅਰ ਮੈਂਬਰ ਗੁਰਚਰਨ ਸਿੰਘ ਭੁੱਟੋ ਜੋ ਕੁਝ ਸਮੇਂ ਲਈ ਵਿਦੇਸ਼ ਅਮਰੀਕਾ ਗਏ ਹੋਏ ਸਨ ਉਨ੍ਹਾਂ ਦੇ ਪੰਜਾਬ ਵਾਪਿਸ ਆਉਣ 'ਤੇ ਕਲੱਬ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਜੈਦ ਨੇ ਜਿੱਥੇ ਗੁਰਬਚਨ ਸਿੰਘ ਭੁੱਟੋ ਨੂੰ ਜੀ ਆਇਆਂ ਕਿਹਾ ਉੱਥੇ ਹੀ ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਗੁਰਬਚਨ ਸਿੰਘ ਭੁੱਟੋ ਅਮਰੀਕਾ ਗਏ ਸਨ ਤੇ ਉੱਥੇ ਉਨ੍ਹਾਂ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਸਨਮਾਨ ਵੀ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਲੱਬ ਦਾ ਮੁੱਖ ਮੰਤਵ ਸਮਾਜ ਦੀ ਸੇਵਾ ਕਰਨਾ ਹੈ ਤੇ ਕਲੱਬ ਵਲੋਂ ਸਮੇਂ-ਸਮੇਂ ਤੇ ਸਮਾਜ ਸੇਵੀ ਕੰਮਾਂ ਵਿਚ ਵੱਡਾ ਯੋਗਦਾਨ ਪਾਇਆ ਜਾਂਦਾ ਹੈ | ਇਸ ਮੌਕੇ ਉਨ੍ਹਾਂ ਕਲੱਬ 'ਚ ਨਵੇਂ ਆਏ ਮੈਂਬਰ ਸੁਰਿੰਦਰ ਕੁਮਾਰ ਵਿੱਕੀ ਤੇ ਸਲਮਾਨ ਨੂੰ ਵੀ ਜੀ ਆਇਆਂ ਕਿਹਾ ਜਿਨ੍ਹਾਂ ਨੇ ਕਲੱਬ ਦੇ ਕੰਮਾਂ ਨੂੰ ਦੇਖਦਿਆਂ ਕਲੱਬ ਵਿਚ ਸ਼ਮੂਲੀਅਤ ਕੀਤੀ ਹੈ | ਇਸ ਮੌਕੇ ਗੁਰਬਚਨ ਸਿੰਘ ਭੁੱਟੋ ਭੁੱਲਰ ਨੇ ਸਮੂਹ ਲਾਇਨ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਇਨਾਂ ਮਾਣ ਬਖ਼ਸ਼ਿਆ | ਉਨ੍ਹਾਂ ਕਿਹਾ ਕਿ ਲਾਇਨ ਕਲੱਬ ਰਾਇਲ ਬੰਦਗੀ ਦੇ ਸਾਰੇ ਕੰਮ ਸ਼ਲਾਘਾਯੋਗ ਹਨ ਤੇ ਇਨਾਂ ਕੰਮਾਂ ਕਰਕੇ ਲਾਇਨ ਡਿਸਟਿ੍ਕਟ 321 ਡੀ 'ਚ ਕਲੱਬ ਦੀ ਇਕ ਵੱਖਰੀ ਪਹਿਚਾਣ ਹੈ | ਉਨ੍ਹਾਂ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਕਲੱਬ ਦਾ ਸਾਥ ਦਿੰਦੇ ਰਹਿਣਗੇ | ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਜੈਦ, ਗੁਰਬਚਨ ਸਿੰਘ ਭੁੱਟੋ, ਸੁਖਦੇਵ ਰਾਜ ਜੰਗੀ, ਕੌਂਸਲਰ ਕਮਲਜੀਤ ਸਿੰਘ , ਨੰਬਰਦਾਰ , ਪ੍ਰਦੀਪ ਕੁਮਾਰ ਰਾਂਝਾ ਆਦਿ ਹਾਜ਼ਰ ਸਨ |