05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ਼ੇਰ ਸਿੰਘ ਗੁਬਾਇਆ ਵਲੋਂ ਐਫ਼.ਸੀ.ਆਈ ਦੇ ਗੁਦਾਮਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 22-11-2025
ਫਗਵਾੜਾ, 21 ਨਵੰਬਰ (ਹਰਜੋਤ ਸਿੰਘ ਚਾਨਾ)- ਐਫ਼.ਸੀ.ਆਈ ਦੇ ਗੁਦਾਮਾਂ 'ਚ ਪਿਛਲੇ ਦਿਨੀਂ ਚੋਰੀ ਹੋਈ 86 ਹਜ਼ਾਰ ਬੋਰੀਆਂ ਦੇ ਮਾਮਲੇ 'ਚ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਤੇ ਐਫ਼.ਸੀ.ਆਈ ਪੰਜਾਬ ਦੇ ਚੇਅਰਮੈਨ ਸ਼ੇਰ ਸਿੰਘ ਗੁਬਾਇਆ ਨੇ ਆਪਣੇ ਸਾਥੀ ਮੈਂਬਰਾਂ ਦੀ ਟੀਮ ਨਾਲ ਅੱਜ ਐਫ਼.ਸੀ.ਆਈ ਦੇ ਗੁਦਾਮਾਂ ਦਾ ਦੌਰਾ ਕੀਤਾ ਤੇ ਇਸ ਚੋਰੀ ਦੇ ਮਾਮਲੇ ਦੀ ਜਾਣਕਾਰੀ ਲਈ | ਸ. ਗੁਬਾਇਆ ਨੇ ਦੱਸਿਆ ਕਿ ਸਬੰਧਿਤ ਇੰਸਪੈਕਟਰ ਤੇ ਕੁੱਝ ਆੜ੍ਹਤੀਆਂ ਦੀ ਮਿਲੀਭੁਗਤ ਨਾਲ ਇਹ ਘਪਲਾ ਹੋਇਆ ਜਾਪਦਾ ਹੈ ਇਸ ਦਾ ਰਿਕਾਰਡ ਚੈੱਕ ਕੀਤਾ ਤੇ ਬਾਕੀ ਜਾਂਚ ਦੌਰਾਨ ਕਿਹੜੇ ਲੋਕਾਂ ਦੀ ਸ਼ਮੂਲੀਅਤ ਸ਼ਾਮਿਲ ਸੀ, ਉਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਉਕਤ ਇੰਸਪੈਕਟਰ ਰਾਤ ਵੇਲੇ ਲੇਬਰ ਨੂੰ ਰੋਕ ਕੇ ਗੱਡੀਆਂ 'ਚ ਮਾਲ ਪੁਆ ਕੇ ਆਲੇ ਦੁਆਲੇ ਭੇਜਦਾ ਸੀ ਜੋ ਇਸ ਵੇਲੇ ਜੇਲ੍ਹ 'ਚ ਹੈ | ਉਨ੍ਹਾਂ ਕਿਹਾ ਕਿ ਇਸ ਦੀ ਵਿਸਥਾਰ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ 'ਤੇ ਹਮਲਾ ਕਰਨ ਦੇ ਮਾਮਲੇ ਵਿਚ 4 ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਅਗਲੀ ਖ਼ਬਰ 'ਸ਼ਹੀਦੀ ਸ਼ਤਾਬਦੀ ਯਾਤਰਾ' ਦਾ ਕਪੂਰਥਲਾ ਪੁੱਜਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ
Ad Position 24
No active advertisement