02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਲਾਕ ਪੱਧਰੀ ਸਾਇੰਸ ਮੇਲੇ 'ਚ ਬਾਹਮਣੀਆਂ ਸਕੂਲਾਂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਸ਼ਾਹਕੋਟ, 22 ਨਵੰਬਰ (ਸੁਖਦੀਪ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਿਹਾਲੂਵਾਲ (ਸ਼ਾਹਕੋਟ) ਵਿਖੇ ਪਿ੍ੰਸੀਪਲ ਜਸਪਾਲਜੀਤ ਕੌਰ ਬਲਾਕ ਨੋਡਲ ਅਫ਼ਸਰ ਸ਼ਾਹਕੋਟ-1 ਦੀ ਅਗਵਾਈ 'ਚ ਕਰਵਾਏ ਬਲਾਕ ਪੱਧਰੀ ਸਾਇੰਸ ਮੇਲੇ ਦੌਰਾਨ ਸਰਕਾਰੀ ਮਿਡਲ ਸਮਾਰਟ ਸਕੂਲ, ਬਾਹਮਣੀਆਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਕੇ ਬਾਹਮਣੀਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿਡਲ ਸਕੂਲ ਬਾਹਮਣੀਆਂ ਦੇ ਇੰਚਾਰਜ ਵੀਰਪਾਲ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਸਾਇੰਸ ਮੇਲੇ 'ਚ ਮੈਡਮ ਹਰਪਿੰਦਰ ਕੌਰ ਸਾਇੰਸ ਮਿਸਟ੍ਰੈਸ ਦੀ ਦੇਖ-ਰੇਖ ਹੇਠ ਭਾਗ ਲਿਆ ਅਤੇ ਸਾਇੰਸ ਪ੍ਰਦਰਸ਼ਨੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਪੁਜੀਸ਼ਨਾਂ ਹਾਸਲ ਕੀਤੀਆਂ ਹਨ | ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਨੇ ਬਲਾਕ 'ਚੋਂ ਪਹਿਲਾ, ਗੈਵੀ ਤੇਜੀ ਨੇ ਪਹਿਲਾ, ਰਣਵੀਰ ਸਿੰਘ ਨੇ ਦੂਜਾ ਅਤੇ ਗੁਰਵੰਸ਼, ਆਰੀਅਨ ਤੇ ਅਮੋਸ਼ ਨੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਜਸਪਾਲਜੀਤ ਕੌਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਕਾਮਯਾਬੀ ਦਾ ਸਿਹਰਾ ਮੈਡਮ ਹਰਪਿੰਦਰ ਕੌਰ ਸਾਇੰਸ ਮਿਸਟ੍ਰੈਸ, ਮਨੀਸ਼ ਕੁਮਾਰ ਪੀ.ਟੀ.ਏ. ਟੀਚਰ ਅਤੇ ਕਰਨਵੀਰ ਕੌਰ ਪੀ.ਟੀ.ਏ ਟੀਚਰ ਸਿਰ ਜਾਂਦਾ ਹੈ, ਜਿੰਨ੍ਹਾਂ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਵਾ ਕੇ ਇਸ ਕਾਮਯਾਬੀ ਤੱਕ ਪਹੁੰਚਾਇਆ | ਵਿਦਿਆਰਥੀਆਂ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਗਏ ਮਾਡਲਾਂ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ | ਇਸ ਮੌਕੇ ਮਨਪ੍ਰੀਤ ਕੌਰ, ਪੂਜਾ, ਹਰਪਿੰਦਰ ਕੌਰ, ਮਨੀਸ਼ ਕੁਮਾਰ, ਅੰਮਿ੍ਤਪਾਲ, ਕਰਨਬੀਰ, ਨੇਹਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰੀਅਰ ਗਾਈਡੈਂਸ ਸੰਬੰਧੀ ਕੈਂਪ ਲਗਾਇਆ ਅਗਲੀ ਖ਼ਬਰ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਭਾਰਤ ਸ੍ਰੇਸ਼ਟ ਭਾਰਤ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24