ਭੁਲੱਥ, 23 ਨਵੰਬਰ (ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਵਿਖੇ ਬਿਆਨ ਦਿੰਦਿਆਂ ਰਾਣੀ ਪਤਨੀ ਐਡੀਸਨ ਵਾਸੀ ਅਕਾਲਾ ਨੇ ਕਿਹਾ ਕਿ ਮੇਰਾ ਲੜਕਾ ਵੰਸ਼ ਸ਼ਾਮ ਨੂੰ ਘਰੋਂ ਕੰਮ ਕਰ ਲਈ ਗਿਆ ਸੀ, ਜੋ ਘਰ ਵਾਪਸ ਨਹੀਂ ਆਇਆ ਸੀ, ਜਿਸ ਦੀ ਅਸੀਂ ਭਾਲ ਕਰਦੇ ਰਹੇ ਲੇਕਿਨ ਸਾਨੂੰ ਨਾ ਮਿਲਿਆ, ਜਦੋਂ ਮੈਂ ਆਪਣੇ ਜਵਾਈ ਮਨਦੀਪ ਕੁਮਾਰ ਪੁੱਤਰ ਸੁਖਵਿੰਦਰ ਪਾਲ ਵਾਸੀ ਨਡਾਲਾ ਤੇ ਆਪਣੇ ਜੇਠ ਸੁਰਜੀਤ ਪੁੱਤਰ ਮਹਿੰਦਰ ਵਾਸੀ ਸਿੱਧਵਾਂ ਨੂੰ ਨਾਲ ਲੈ ਕੇ ਲੜਕੇ ਵੰਸ਼ ਦੀ ਭਾਲ ਕਰਦੇ ਹੋਏ ਪਿੰਡ ਦੇ ਨਜ਼ਦੀਕ ਹੀ ਕਮਾਦ ਦੇ ਖੇਤ ਵਿਚ ਤਲਾਸ਼ ਕੀਤਾ ਤਾਂ ਮੇਰਾ ਲੜਕਾ ਵੰਸ਼ ਮਿ੍ਤਕ ਪਿਆ ਸੀ, ਮੇਰੇ ਲੜਕੇ ਵੰਸ਼ ਨੂੰ ਕੁਲਦੀਪ ਸਿੰਘ ਉਰਫ਼ ਕੀਪਾ ਪੁੱਤਰ ਅਵਤਾਰ ਸਿੰਘ ਵਾਸੀ ਅਕਾਲਾ ਤੇ ਡਿੰਪਲ ਪੁੱਤਰ ਤੋਤੀ ਵਾਸੀ ਸਿੱਧਵਾਂ ਤੇ ਹੋਰ ਨਾਮ ਮਾਲੂਮ ਵਿਅਕਤੀਆਂ ਨੇ ਅਗਵਾ ਕਰਕੇ ਉਸ ਦਾ ਕਤਲ ਕਰਕੇ ਲਾਸ਼ ਖ਼ੁਰਦ ਬੁਰਦ ਕਰਨ ਦੀ ਨੀਅਤ ਨਾਲ ਸਾਡੇ ਪਿੰਡ ਦੇ ਕਮਾਦ ਦੇ ਖੇਤਾਂ ਵਿਚ ਸੁੱਟ ਦਿੱਤੀ | ਉਨ੍ਹਾਂ ਕਿਹਾ ਕਿ ਮੇਰੇ ਲੜਕੇ ਦਾ ਕਤਲ ਰੰਜਿਸ਼ ਕਰਕੇ ਹੋਇਆ ਹੈ, ਕਿਉਂਕਿ ਮੇਰੇ ਪਿੰਡ ਅਕਾਲਾ ਦੇ ਗੁਰਦੁਆਰਾ ਸਾਹਿਬ ਦੇ ਚੌਂਕ ਦੇ ਨੇੜੇ ਕੁਲਦੀਪ ਸਿੰਘ ਉਰਫ਼ ਕੀਪਾ ਪੁੱਤਰ ਅਵਤਾਰ ਸਿੰਘ ਵਾਸੀ ਅਕਾਲਾ ਤੇ ਡਿੰਪਲ ਪੁੱਤਰ ਤੋਤੀ ਵਾਸੀ ਸਿੱਧਵਾਂ ਨਾਲ ਝਗੜਾ ਹੋਇਆ ਸੀ, ਮਿ੍ਤਕ ਵੰਸ਼ ਦੀ ਮਾਂ ਰਾਣੀ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਭੁਲੱਥ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |