15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕਰਮਚਾਰੀ ਭਵਿੱਖ ਨਿਧੀ ਸੰਗਠਨ ਤੇ ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਆਰ.ਸੀ.ਐਫ. 'ਚ ਸੈਮੀਨਾਰ

Ad Position 21
No active advertisement
ਅਜੀਤ ਡੈਸਕ 20-12-2025
ਕਪੂਰਥਲਾ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ਜਲੰਧਰ ਤੇ ਕਰਮਚਾਰੀ ਰਾਜ ਬੀਮਾ ਨਿਗਮ ਈ.ਐਸ.ਆਈ.ਸੀ. ਜਲੰਧਰ ਵਲੋਂ ਕਰਮਚਾਰੀਆਂ ਲਈ ਭਵਿੱਖ ਨਿਧੀ (ਈ.ਪੀ.ਐਫ.) ਤੇ ਕਰਮਚਾਰੀ ਰਾਜ ਬੀਮਾ (ਈ.ਐਸ.ਆਈ.) ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਟੈਕਨੀਕਲ ਟਰੇਨਿੰਗ ਸੈਂਟਰ ਵਿਚ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਕੰਟਰੈਕਟ ਵਰਕਰਾਂ, ਠੇਕੇਦਾਰਾਂ ਤੇ ਆਰ.ਸੀ.ਐਫ. ਦੇ ਅਧਿਕਾਰੀਆਂ ਸਮੇਤ 100 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ | ਕਰਮਚਾਰੀ ਭਵਿੱਖਨਿਧੀ ਯੋਜਨਾ ਦੇ ਲਾਭ ਬਾਰੇ ਕਰਵਾਏ ਪਹਿਲੇ ਸੈਸ਼ਨ ਵਿਚ ਹਰਚਰਨ ਸਿੰਘ ਇਨਫੋਰਸਮੈਂਟ ਅਫ਼ਸਰ (ਈ.ਪੀ.ਐਫ.) ਅਤੇ ਰਾਜਦੀਪ ਸਿੰਘ ਬਰਾੜ ਇਨਫੋਰਸਮੈਂਟ ਅਫ਼ਸਰ ਈ.ਪੀ.ਐਫ. ਨੇ ਕਰਮਚਾਰੀ ਭਵਿੱਖ ਨਿਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਜਦਕਿ ਈ.ਪੀ.ਐਫ. ਦੇ ਤਕਨੀਕੀ ਪੱਖਾਂ ਬਾਰੇ ਡੀ.ਪੀ.ਏ. ਪੰਕਜ ਸਰਪਾਲ ਨੇ ਚਰਚਾ ਕੀਤੀ | ਬਾਅਦ ਵਿਚ ਕਰਮਚਾਰੀ ਰਾਜ ਬੀਮਾ ਯੋਜਨਾ ਦੇ ਲਾਭਾਂ ਬਾਰੇ, ਈ.ਐਸ.ਆਈ.ਸੀ. ਦੇ ਐਸ.ਐਸ.ਓ. ਉੱਤਮ ਕੁਮਾਰ ਨੇ ਠੇਕੇਦਾਰਾਂ ਨੂੰ ਈ.ਐਸ.ਆਈ.ਸੀ. ਦੀ ਐਸ.ਪੀ.ਆਰ.ਈ.ਈ. 2025 ਯੋਜਨਾ ਵਿਚ ਕਰਮਚਾਰੀਆਂ ਨੂੰ ਰਜਿਸਟਰ ਕਰਵਾਉਣ ਲਈ ਉਤਸ਼ਾਹਿਤ ਕੀਤਾ | ਸੈਮੀਨਾਰ ਦੀ ਸਮਾਪਤੀ ਚੀਫ਼ ਸੇਫ਼ਟੀ ਅਫ਼ਸਰ ਵਲੋਂ ਦਿੱਤੇ ਭਾਸ਼ਣ ਨਾਲ ਹੋਈ | ਇਸ ਸੈਮੀਨਾਰ ਵਿਚ ਆਰ.ਸੀ.ਐਫ. ਦੇ ਡਿਪਟੀ ਸੀ.ਐਮ.ਈ. (ਕੋਆਰਡੀਨੇਸ਼ਨ) ਅਭੈ ਪਿ੍ਆ ਡੋਗਰਾ, ਵਰਕਸ ਮੈਨੇਜਰ ਫਰਨੀਸ਼ਿੰਗ ਨੀਰਜ ਕੁਮਾਰ, ਟੈਕਨੀਕਲ ਟਰੇਨਿੰਗ ਸੈਂਟਰ ਦੇ ਪਿ੍ੰਸੀਪਲ ਰਮੇਸ਼ਵਰ ਸਿੰਘ, ਸਹਾਇਕ ਵਰਕਸ ਮੈਨੇਜਰ ਅਤੁੱਲ ਕੁਮਾਰ ਯਾਦਵ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪਿ੍ੰਸੀਪਲ ਰਮੇਸ਼ਵਰ ਸਿੰਘ ਨੇ ਸੈਮੀਨਾਰ ਦੀ ਸਮਾਪਤੀ 'ਤੇ ਈ.ਪੀ.ਐਫ.ਓ. ਤੇ ਈ.ਐਸ.ਆਈ.ਸੀ. ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਾਨਵ ਸੇਵਾ ਸੰਮਤੀ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਅੱਵਲ
Ad Position 24