08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕਾਰ ਕਰਾਸਿੰਗ ਨੂੰ ਲੈ ਕੇ 2 ਕਾਰ ਚਾਲਕਾਂ ਵਿਚਕਾਰ ਤਕਰਾਰ, ਇੱਕ ਨੌਜਵਾਨ ਜ਼ਖਮੀ

Ad Position 21
No active advertisement
ਅਜੀਤ ਡੈਸਕ 24-12-2025
ਫਗਵਾੜਾ, 23 ਦਸੰਬਰ (ਹਰਜੋਤ ਸਿੰਘ ਚਾਨਾ)-ਅੱਜ ਇੱਥੇ ਜੇ.ਸੀ.ਟੀ. ਪੁਲ 'ਤੇ ਕਾਰ ਕਰਾਸਿੰਗ ਦੇ ਮਾਮਲੇ ਨੂੰ ਲੈ ਕੇ ਹੋਈ ਲੜਾਈ 'ਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਬਰਨਾਲਾ ਆਪਣੀ ਗੱਡੀ ਨੂੰ ਜਾ ਰਿਹਾ ਸੀ ਜਦੋਂ ਉਹ ਜੇ.ਸੀ.ਟੀ ਪੁਲ 'ਤੇ ਪੁੱਜੇ ਤਾਂ ਅੱਗੇ ਜਾ ਰਹੀ ਇੱਕ ਗੱਡੀ ਨੇ ਅਚਾਨਕ ਗੱਡੀ ਮੋਹਰੇ ਲਿਆਂਦੀ ਤੇ ਜਦੋਂ ਉਸ ਨੇ ਉਸ ਨੰੂ ਪੁੱਛਿਆ ਤਾਂ ਉਹ ਗਾਲੀ ਗਲੋਚ ਕਰਨ ਲੱਗਾ ਤੇ ਗੱਡੀ ਰੋਕਣ ਲਈ ਕਿਹਾ | ਜਦੋਂ ਉਹ ਗੱਡੀ ਰੋਕ ਕੇ ਗੱਲਬਾਤ ਕਰਨ ਲੱਗੇ ਤਾਂ ਗੱਡੀ 'ਚ ਸਵਾਰ ਇੱਕ ਵਿਅਕਤੀ ਨੇ ਉਸ ਦੀ ਅੱਖ 'ਚ ਸਪਰੇਅ ਮਾਰ ਦਿੱਤੀ ਤੇ ਉਸ ਦੇ ਛੋਟੇ ਭਰਾ ਯਾਦਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਤੇ ਉਸ ਦੇ ਸਿਰ 'ਚ ਕੜੇ ਮਾਰ ਕੇ ਉਸ ਨੰੂ ਜ਼ਖਮੀ ਕਰ ਦਿੱਤਾ | ਮੌਕੇ 'ਤੇ ਮੌਜੂਦ ਦੂਸਰੀ ਗੱਡੀ ਦੇ ਚਾਲਕ ਮਨਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਲੋਂ ਗਾਲੀ ਗਲੋਚ ਕੀਤਾ ਤਾਂ ਉਨ੍ਹਾਂ ਵਲੋਂ ਕੋਈ ਸਪਰੇਅ ਨਹੀਂ ਮਾਰੀ ਗਈ | ਮੌਕੇ 'ਤੇ ਪੁੱਜ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਚਾਈਨਾ ਡੋਰ ਉਂਗਲਾਂ 'ਤੇ ਫਿਰਨ ਕਾਰਨ ਬੱਚਾ ਜ਼ਖ਼ਮੀ ਅਗਲੀ ਖ਼ਬਰ ਸੜਕ ਹਾਦਸੇ 'ਚ ਇਕ ਬੱਚੇ ਸਮੇਤ 5 ਜ਼ਖ਼ਮੀ
Ad Position 24