26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਰਸਤੇ 'ਚ ਪਏ ਪਾਈਪ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 25-12-2025
ਨਡਾਲਾ, 24 ਦਸੰਬਰ (ਰਘਬਿੰਦਰ ਸਿੰਘ)-ਇਨ੍ਹੀਂ ਦਿਨੀਂ ਕਸਬਾ ਨਡਾਲਾ ਵਿਖੇ ਪੀਣ ਵਾਲੀ ਪਾਣੀ ਦੀ ਨਵੀਂ ਸਪਲਾਈ ਲਈ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਤਾਂ ਜੋ ਹਰੇਕ ਘਰ 'ਚ ਉੱਤਮ ਕੁਆਲਿਟੀ ਤੇ ਸਵੱਛ ਪਾਣੀ ਘਰ-ਘਰ ਤੱਕ ਪਹੁੰਚਾਇਆ ਜਾਵੇ, ਪ੍ਰੰਤੂ ਪਾਈਪ ਲਾਈਨ ਵਿਛਾ ਰਹੇ ਵਿਭਾਗ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਕਿਉਂਕਿ ਕਸਬੇ ਦੀ ਫਿਰਨੀ ਕੋਲ ਚੁਗਾਂਵਾ ਮੋੜ ਨੇੜੇ ਪਿਛਲੇ ਇਕ ਹਫ਼ਤੇ ਤੋਂ ਸੜਕ ਵਿਚਕਾਰ ਪਾਈਪ ਪਏ ਹੋਏ ਹਨ, ਜਿਸ ਕਾਰਨ ਅਜਿਹੇ ਧੁੰਦਾਂ ਦੇ ਮੌਸਮ ਵਿਚ ਕੋਈ ਵੀ ਹਾਦਸਾ ਵਾਪਰ ਸਕਦਾ ਹੈ | ਇਸ ਸਬੰਧੀ ਸਤਵਿੰਦਰ ਸਿੰਘ, ਕਰਮਬੀਰ ਸਿੰਘ ਜੌਹਲ, ਰਕੇਸ਼ ਕੁਮਾਰ ਕੇਸ਼ਾ, ਬਿੱਲਾ ਨਡਾਲਾ ਤੇ ਹੋਰਾਂ ਨੇ ਮੰਗ ਕੀਤੀ ਕਿ ਇਸ ਨੰੂ ਰਸਤੇ ਤੋਂ ਹਟਾ ਕੇ ਸਾਈਡ 'ਤੇ ਰੱਖਿਆ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ | ਇਸ ਸਬੰਧੀ ਜਦੋਂ ਸੀਵਰੇਜ ਵਿਭਾਗ ਦੇ ਜੇ.ਈ. ਨਵਦੀਪ ਬਿਸ਼ਨੋਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਧਿਆਨ ਵਿਚ ਨਹੀਂ ਸੀ ਉਹ ਅੱਜ ਹੀ ਇਹ ਪਾਈਪਾਂ ਸਾਈਡ 'ਤੇ ਕਰਵਾ ਦੇਣਗੇ |
Ad Position 22
No active advertisement
ਪਿਛਲੀ ਖ਼ਬਰ ਰਾਹੋਂ ਤੋਂ ਮਾਛੀਵਾੜਾ ਸਾਹਿਬ ਤੱਕ ਪੈਦਲ ਯਾਤਰਾ ਭਲਕੇ ਹੋਵੇਗੀ ਰਵਾਨਾ <br/> ਅਗਲੀ ਖ਼ਬਰ ਫਲੈਕਸ ਬੋਰਡ ਪਾੜਣ ਦੇ ਮਾਮਲੇ ਨੂੰ ਲੈ ਕੇ ਮਸੀਹੀ ਭਾਈਚਾਰੇ 'ਚ ਰੋਸ
Ad Position 24