27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਟੜਾ ਬਾਜ਼ਾਰ ਦੁਕਾਨਦਾਰ ਐਸੋਸੀਏਸ਼ਨ ਵਲੋਂ ਸ਼ਹੀਦੀ ਜੋੜ ਮੇਲ ਸੰਬੰਧੀ ਦੁੱਧ ਦਾ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 29-12-2025
ਸੁਲਤਾਨਪੁਰ ਲੋਧੀ, 28 ਦਸੰਬਰ (ਨਰੇਸ਼ ਹੈਪੀ)-ਸਾਹਿਬਜ਼ਾਦਿਆਂ ਦੇ ਮਨਾਏ ਜਾ ਰਹੇ ਸ਼ਹੀਦੀ ਪੰਦਰਵਾੜੇ ਦੇ ਸਬੰਧ ਵਿਚ ਅੱਜ ਕਟੜਾ ਬਾਜ਼ਾਰ ਸੁਲਤਾਨਪੁਰ ਲੋਧੀ ਵਿਖੇ ਰਾਕੇਸ਼ ਸਟੂਡੀਓ ਦੇ ਬਾਹਰ ਬਦਾਮਾਂ ਵਾਲੇ ਦੁੱਧ ਤੇ ਬਿਸਕੁਟਾਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ | ਇਸ ਮੌਕੇ ਪੁੱਜੇ ਭਾਜਪਾ ਦੇ ਹਲਕਾ ਇੰਚਾਰਜ ਰਕੇਸ਼ ਨੀਟੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਤਸਵੀਰ ਅੱਗੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੋਹ ਮਹੀਨੇ ਦੀ ਦਰਦਨਾਕ ਦਾਸਤਾਨ ਦਾ ਦੁਨੀਆਂ ਦੇ ਇਤਿਹਾਸ ਅੰਦਰ ਕੋਈ ਸਾਨੀ ਨਹੀਂ ਹੈ | ਉਨ੍ਹਾਂ ਕਿਹਾ ਕਿ ਲੋਕ ਆਪਣੀ ਖ਼ਾਤਰ ਤਾਂ ਮਰ ਸਕਦੇ ਹਨ ਪਰ ਕਿਸੇ ਦੇਸ਼ ਕੌਮ ਦੀ ਖ਼ਾਤਰ ਬਲੀਦਾਨ ਦੇਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਹੈ | ਸੋ ਇਹਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਿਖਾਏ ਗਏ ਰਸਤੇ 'ਤੇ ਚੱਲਦਿਆਂ ਸਰਬੱਤ ਦੇ ਭਲੇ ਦੇ ਕਾਰਜ ਕਰਨੇ ਚਾਹੀਦੇ ਹਨ | ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਰਾਕੇਸ਼ ਕੁਮਾਰ ਨੀਟੂ, ਦਰਸ਼ਨ ਕਨੌਜੀਆ, ਅਸ਼ੋਕ ਕਨੌਜੀਆ, ਹਰਦਿਆਲ ਸਿੰਘ, ਸੋਨੰੂ ਅਰੋੜਾ, ਨਵਦੀਪ ਕੌਰ, ਗੁਰਪ੍ਰੀਤ ਕੌਰ, ਲਖਪਤ ਰਾਏ ਪ੍ਰਭਾਕਰ, ਮਿੰਟੂ ਜੈਨ, ਸਤਪਾਲ ਕਾਲਾ, ਨੀਲਮ, ਰਜਨੀ, ਗੁਰਪਾਲ ਸਿੰਘ ਕੰਡਾ, ਗੁਰਮਿੰਦਰ ਸਿੰਘ ਕੰਡਾ, ਅਵੀ, ਜਗਦੀਸ਼ ਜੱਗੂ, ਭਗਵਾਨ ਦਾਸ ਅਰੋੜਾ, ਤਰੁਣ, ਰਾਕੇਸ਼, ਪ੍ਰੋਫੈਸਰ ਰੂਬਲ ਕਨੌਜੀਆ, ਸੋਮ ਕਾਂਤੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਵਿਅਕਤੀ ਜ਼ਖ਼ਮੀ <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰੇ ਨੌਜਵਾਨਾਂ ਤੋਂ ਨਕਦੀ ਖੋਹ ਕੇ ਫ਼ਰਾਰ <br/>
Ad Position 24