11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਜ਼ਿਲ੍ਹਾ ਕਪੂਰਥਲਾ ਦੇ 5 ਸਰਕਾਰੀ ਸਕੂਲਾਂ ਦੀ ਗਰੀਨ ਰਾਸ਼ਟਰੀ ਐਵਾਰਡ ਲਈ ਚੋਣ-ਹਰਜਿੰਦਰ ਸਿੰਘ • ਵਾਤਾਵਰਨ ਦੇ ਖੇਤਰ 'ਚ ਸਕੂਲਾਂ ਵਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ-ਸਿੱਖਿਆ ਅਧਿਕਾਰੀ

Ad Position 21
No active advertisement
ਅਜੀਤ ਡੈਸਕ 31-12-2025
ਕਪੂਰਥਲਾ, 30 ਦਸੰਬਰ (ਅਮਰਜੀਤ ਕੋਮਲ)-ਪੰਜਾਬ ਰਾਜ ਸਾਇੰਸ ਤਕਨਾਲੋਜੀ ਚੰਡੀਗੜ੍ਹ ਵਲੋਂ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰਾਲੇ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਦੇਸ਼ ਭਰ ਵਿਚ ਕਰਵਾਏ ਗਏ ਗਰੀਨ ਸਕੂਲ ਪ੍ਰੋਗਰਾਮ ਆਡਿਟ ਵਿਚ ਸ਼ਮੂਲੀਅਤ ਕਰਨ ਵਾਲੇ ਜ਼ਿਲ੍ਹਾ ਕਪੂਰਥਲਾ ਦੇ 5 ਸਰਕਾਰੀ ਸਕੂਲਾਂ ਦੀ ਗਰੀਨ ਸਕੂਲ ਰਾਸ਼ਟਰੀ ਐਵਾਰਡ ਲਈ ਚੋਣ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਨੇ ਦੱਸਿਆ ਕਿ ਗਰੀਨ ਸਕੂਲ ਆਡਿਟ ਪ੍ਰੋਗਰਾਮ ਤਹਿਤ ਪੰਜਾਬ ਦੇ 218 ਸਕੂਲਾਂ ਦੀ ਚੋਣ ਕੀਤੀ ਗਈ ਹੈ ਤੇ ਇਨ੍ਹਾਂ ਸਕੂਲਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰਖਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਮੱਝਾ, ਹਾਈ ਸਕੂਲ ਪੰਡੋਰੀ, ਹਾਈ ਸਕੂਲ ਹਮੀਰਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਨਰੈਣਗੜ੍ਹ ਸ਼ਾਮਲ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਬਲਵਿੰਦਰ ਸਿੰਘ ਬੱਟੂ, ਰਜੇਸ਼ ਭੱਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਵੀ ਸਰਕਾਰੀ ਸਕੂਲਾਂ ਵਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਗਰੀਨ ਸਕੂਲ ਪ੍ਰੋਗਰਾਮ ਦੇ ਕੋਆਰਡੀਨੇਟਰਾਂ ਨੂੰ ਮੁਬਾਰਕਬਾਦ ਦਿੱਤੀ, ਜਿਨ੍ਹਾਂ ਦੇ ਉਪਰਾਲੇ ਨਾਲ ਜ਼ਿਲ੍ਹੇ ਦੇ ਸਕੂਲਾਂ ਵਿਚ ਵਾਤਾਵਰਣ ਪੱਖੀ ਪ੍ਰਣਾਲੀ ਦੀ ਸਥਾਪਤੀ ਹੋਈ ਹੈ | ਜ਼ਿਲ੍ਹਾ ਗਤੀਵਿਧੀ ਕੋਆਰਡੀਨੇਟਰ ਸੁਨੀਲ ਬਜਾਜ ਤੇ ਈਕੋ ਕਲੱਬ ਦੇ ਜ਼ਿਲ੍ਹਾ ਕੋਆਰਡੀਨੇਟਰ ਗਗਨਦੀਪ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਹਮੀਰਾ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵੀ ਈਕੋ ਕਲੱਬ ਸਥਾਪਿਤ ਕੀਤੇ ਗਏ ਹਨ ਤੇ ਇਨ੍ਹਾਂ ਕਲੱਬਾਂ ਵਲੋਂ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਆਮ ਲੋਕਾਂ ਨੂੰ ਵਾਤਾਵਰਣ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ | ਗਗਨਦੀਪ ਸਿੰਘ ਨੇ ਦੱਸਿਆ ਕਿ ਸੈਂਟਰ ਫ਼ਾਰ ਸਾਇੰਸ ਐਂਡ ਇਨਵਾਇਰਨਮੈਂਟ ਨਵੀਂ ਦਿੱਲੀ ਵਲੋਂ ਹਰ ਸਾਲ ਗਰੀਨ ਸਕੂਲ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਹਵਾ, ਊਰਜਾ, ਖ਼ੁਰਾਕ, ਭੌਂ, ਪਾਣੀ ਅਤੇ ਰਹਿੰਦ ਖੂੰਹਦ ਦੀ ਵਿਵਸਥਾ ਦਾ ਆਡਿਟ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਨਿਰਧਾਰਿਤ ਪੈਰਾਮੀਟਰ 'ਤੇ ਖਰੇ ਉੱਤਰਨ ਵਾਲੇ ਸਕੂਲਾਂ ਵਿਚੋਂ ਗਰੀਨ ਸਕੂਲ ਰਾਸ਼ਟਰੀ ਐਵਾਰਡ ਲਈ ਸਕੂਲਾਂ ਦੀ ਚੋਣ ਕੀਤੀ ਜਾਂਦੀ ਹੈ ਤੇ ਇਸੇ ਪ੍ਰਕਿਰਿਆ ਤਹਿਤ ਹੀ ਜ਼ਿਲ੍ਹੇ ਦੇ 5 ਸਕੂਲ ਗਰੀਨ ਸਕੂਲ ਰਾਸ਼ਟਰੀ ਐਵਾਰਡ ਲਈ ਚੁਣੇ ਗਏ ਹਨ | ਉਨ੍ਹਾਂ ਕਿਹਾ ਕਿ 30 ਜਨਵਰੀ ਨੂੰ ਭਾਰਤ ਸਰਕਾਰ ਦੇ ਵਿਗਿਆਨ ਤੇ ਵਾਤਾਵਰਣ ਕੇਂਦਰ ਵਲੋਂ ਨਵੀਂ ਦਿੱਲੀ ਦੇ ਹੈਬਿਟੈਟ ਕੇਂਦਰ ਵਿਖੇ ਇਕ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਚੁਣੇ ਗਏ ਸਕੂਲਾਂ ਦੇ ਇੰਚਾਰਜਾਂ ਨੂੰ ਗਰੀਨ ਸਕੂਲ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਨੇ ਸੱਚ ਤੇ ਨਿਆਂ ਲਈ ਆਪਣੀ ਸ਼ਹਾਦਤ ਦਿੱਤੀ-ਬਾਬਾ ਵਿਜੇ ਕੁਮਾਰ • ਧਰਮਸ਼ਾਲਾ ਨਾਥਾਂ ਦਾ ਡੇਰਾ ਪ੍ਰਾਚੀਨ... ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੁਹੱਲਾ ਕੇਸਰੀ ਬਾਗ ਵਿਖੇ ਸਮਾਗਮ ਕਰਵਾਏ <br/>
Ad Position 24