11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਹਿਬਜ਼ਾਦਿਆਂ ਨੇ ਸੱਚ ਤੇ ਨਿਆਂ ਲਈ ਆਪਣੀ ਸ਼ਹਾਦਤ ਦਿੱਤੀ-ਬਾਬਾ ਵਿਜੇ ਕੁਮਾਰ • ਧਰਮਸ਼ਾਲਾ ਨਾਥਾਂ ਦਾ ਡੇਰਾ ਪ੍ਰਾਚੀਨ ਸ਼ਿਵ ਮੰਦਰ 'ਚ ਕਰਵਾਇਆ ਸਮਾਗਮ

Ad Position 21
No active advertisement
ਅਜੀਤ ਡੈਸਕ 31-12-2025
ਕਪੂਰਥਲਾ, 30 ਦਸੰਬਰ (ਵਿ.ਪ੍ਰ.)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਰਮਸ਼ਾਲਾ ਨਾਥਾਂ ਦਾ ਡੇਰਾ ਪ੍ਰਾਚੀਨ ਸ਼ਿਵ ਮੰਦਰ ਸੀਨਪੁਰਾ ਕਾਂਜਲੀ ਰੋਡ ਕਪੂਰਥਲਾ ਵਿਖੇ ਮੰਦਰ ਦੇ ਮੁੱਖ ਸੰਚਾਲਕ ਤੇ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਭਾਗ ਲਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਵਿਜੇ ਕੁਮਾਰ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਪੂਰੀ ਦੁਨੀਆ ਵਿਚ ਕਿਤੇ ਵੀ ਨਹੀਂ ਮਿਲਦੀ | ਉਨ•ਾਂ ਕਿਹਾ ਕਿ ਉਨ•ਾਂ ਦੀ ਸ਼ਹਾਦਤ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਜਬਰ ਜ਼ੁਲਮ ਤੇ ਨਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੀ ਹੈ | ਉਨ•ਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਸੱਚ ਤੇ ਨਿਆਂ ਲਈ ਆਪਣੀ ਸ਼ਹਾਦਤ ਦਿੱਤੀ | ਇਸ ਮੌਕੇ ਬੋਲਦਿਆਂ ਮੰਦਿਰ ਕਮੇਟੀ ਦੇ ਅਹੁਦੇਦਾਰ ਕਿ੍ਸ਼ਨ ਕੁਮਾਰ ਟੰਡਨ, ਅਵਤਾਰ ਸਿੰਘ ਸੀਨਪੁਰਾ, ਆਰ.ਕੇ. ਸੇਠੀ, ਵਿਪਨ ਕੁਮਾਰ, ਲਕਸ਼ਮਣ ਸ਼ਰਮਾ ਤੇ ਅਖਿਲੇਸ਼ ਕੁਮਾਰ ਨੇ ਵੀ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਗੀਤਾ, ਸਪਨਾ, ਸੁਪਨ, ਰਜਿੰਦਰ ਕੁਮਾਰੀ ਬੌਬੀ, ਰਾਜ ਕੁਮਾਰ ਸੋਨੀ, ਸ਼ਿਵਦਰਸ਼ਨ ਕਪੂਰ, ਸੰਜੇ ਅਗਰਵਾਲ, ਅਨਿਲ, ਧਰਮਿੰਦਰ ਕੁਮਾਰ, ਪਰਮਿੰਦਰ ਕੁਮਾਰ, ਤਰਸੇਮ ਸਿੰਘ, ਅਨਿਲ ਕੁਮਾਰ, ਰਵਿੰਦਰ ਰਵੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਅਵਤਾਰ ਸਿੰਘ ਬੱਲ ਦੀ 8ਵੀਂ ਬਰਸੀ 'ਤੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਜ਼ਿਲ੍ਹਾ ਕਪੂਰਥਲਾ ਦੇ 5 ਸਰਕਾਰੀ ਸਕੂਲਾਂ ਦੀ ਗਰੀਨ ਰਾਸ਼ਟਰੀ ਐਵਾਰਡ ਲਈ ਚੋਣ-ਹਰਜਿੰਦਰ ਸਿੰਘ • ਵਾਤਾਵਰਨ ਦੇ ਖੇਤਰ 'ਚ...
Ad Position 24