ਨਵੀਂ ਦਿੱਲੀ, 31 ਦਸੰਬਰ (ਇੰਟ.)-ਭਾਰਤ ਸਮੇਤ ਦੁਨੀਆ ਭਰ 'ਚ ਨਵੇਂ ਸਾਲ ਦਾ ਸਵਾਗਤ ਲੋਕਾਂ ਵਲੋਂ ਗਰਮਜੋਸ਼ੀ ਨਾਲ ਕੀਤਾ ਗਿਆ | ਦਿੱਲੀ 'ਚ ਦੇਰ ਰਾਤ ਸੈਂਕੜਿਆਂ ਦੀ ਗਿਣਤੀ 'ਚ ਲੋਕ ਇੰਡੀਆ ਗੇਟ 'ਤੇ ਇਕੱਠੇ ਹੋਏ ਅਤੇ 12 ਵਜਦੇ ਹੀ ਨਵੇਂ ਸਾਲ ਦਾ ਜ਼ਸਨ ਮਨਾਇਆ ਗਿਆ | ਇਸ ਤਰ੍ਹਾਂ ਮੁੰਬਈ, ਚੇਨਈ, ਕੋਲਕਾਤਾ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ 'ਚ ਵੀ ਲੋਕਾਂ ਵਲੋਂ ਨਵੇਂ ਸਾਲ ਦਾ ਸਵਾਗਤ ਸਾਲ 2025 ਨੂੰ ਅਲਵਿਦਾ ਤੇ ਸਾਲ 2026 ਨੂੰ ਖੁਸ਼ਆਮਦੀਦ ਕਹਿ ਕੇ ਕੀਤਾ ਗਿਆ | ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ਦੇ ਮਸ਼ਹੂਰ ਵੱਖ-ਵੱਖ ਸੈਲਾਨੀ ਕੇਂਦਰਾਂ 'ਚ ਵੀ ਸੈਲਾਨੀਆਂ ਦੀਆਂ ਵੱਡੀਆਂ ਭੀੜਾਂ ਦੇਖਣ ਨੂੰ ਮਿਲੀਆਂ, ਜਿਥੇ ਉਨ੍ਹਾਂ ਵਲੋਂ ਤਾਜ਼ਾ ਬਰਫ਼ਬਾਰੀ ਦਾ ਆਨੰਦ ਮਾਣਦਿਆਂ ਨਵਾਂ ਸਾਲ ਮਨਾਇਆ ਗਿਆ | ਏਸ਼ਿਆਈ ਦੇਸ਼ਾਂ ਜਾਪਾਨ, ਚੀਨ, ਦੱਖਣੀ ਕੋਰੀਆ ਤੇ ਸਿੰਗਾਪੁਰ 'ਚ ਆਤਿਸ਼ਬਾਜ਼ੀ ਦੇ ਨਾਲ ਨਵੇਂ ਸਾਲ ਦੇ ਜਸ਼ਨ ਮਨਾਏ ਗਏ |
ਦੇਸ਼-ਵਿਦੇਸ਼ 'ਚ ਮਨਾਏ ਗਏ ਨਵੇਂ ਸਾਲ ਦੇ ਜਸ਼ਨ
ਅਜੀਤ ਡੈਸਕ
01-01-2026