31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਭਾਰਤ-ਉਜ਼ਬੇਕਿਸਤਾਨ ਸੰਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਤੱਕ ਵਧਾਉਣ ਲਈ ਸਹਿਮਤ

ਤਾਸ਼ਕੰਦ, 30 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਏਵ ਵਿਚਾਲੇ ਗੱਲਬਾਤ ਦੇ ਬਾਅਦ ਭਾਰਤ ਤੇ ਉਜ਼ਬੇਕਿਸਤਾਨ ਨੇ ਆਪਣੇ ਸੰਬੰਧਾਂ ਨੂੰ ਵਿਆਪਕ ਰਣਨੀਤਕ ...

Ad Position 21
No active advertisement
ਅਜੀਤ ਡੈਸਕ 31-08-2026

ਤਾਸ਼ਕੰਦ, 30 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਏਵ ਵਿਚਾਲੇ ਗੱਲਬਾਤ ਦੇ ਬਾਅਦ ਭਾਰਤ ਤੇ ਉਜ਼ਬੇਕਿਸਤਾਨ ਨੇ ਆਪਣੇ ਸੰਬੰਧਾਂ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਅਤੇ 2030 ਤੱਕ ਸਾਲਾਨਾ ਵਪਾਰ ’ਚ 5 ਅਰਬ ਅਮਰੀਕੀ ਡਾਲਰ ਦਾ ਟੀਚਾ ਰੱਖਿਆ। ਦੋਵੇਂ ਪੱਖ ਨਾਗਰਿਕ-ਪ੍ਰਮਾਣੂ ਊਰਜਾ ਖੇਤਰ ’ਚ ਸਹਿਯੋਗ ਦੇ ਅਨੁਰੂਪ ਉਜ਼ਬੇਕਿਸਤਾਨ ਤੋਂ ਭਾਰਤ ਨੂੰ ਯੂਰੇਨੀਅਮ ਦੀ ਲੰਬੇ ਸਮੇਂ ਦੀ ਸਪਲਾਈ ਲਈ ਇਕ ਰੂਪ-ਰੇਖਾ ਸਥਾਪਤ ਕਰਨ ’ਤੇ ਵੀ ਸਹਿਮਤ ਹੋਏ। ਮੋਦੀ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਏਵ ਦੇ ਸੱਦੇ ’ਤੇ 29 ਤੋਂ 30 ਅਗਸਤ ਤੱਕ ਉਜ਼ਬੇਕਿਸਤਾਨ ਦੇ ਦੋ ਦਿਨਾਂ ਦੇ ਸਰਕਾਰੀ ਦੌਰੇ ‘ਤੇ ਹਨ। ਇਹ ਉਨ੍ਹਾਂ ਦਾ ਇਸ ਦੇਸ਼ ਦਾ ਚੌਥਾ ਦੌਰਾ ਹੈ।

ਮੋਦੀ-ਮਿਰਜ਼ਿਯੋਏਵ ਗੱਲਬਾਤ ਵਪਾਰ, ਨਿਵੇਸ਼, ਬੁਨਿਆਦੀ ਢਾਂਚੇ, ਮਹੱਤਵਪੂਰਨ ਖਣਿਜਾਂ, ਖਣਨ, ਰੱਖਿਆ ਤੇ ਸੁਰੱਖਿਆ, ਖੇਤੀ, ਫਾਰਮਾਸਿਊਟੀਕਲ, ਸਿਹਤ, ਸੂਚਨਾ ਤਕਨੀਕੀ, ਯੂ.ਪੀ.ਆਈ. ਤੇ ਸਿੱਖਿਆ ਸਮੇਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਕੇਂਦਰਿਤ ਸੀ। ਮੋਦੀ ਨੇ ਆਪਣੇ ਬਿਆਨ ’ਚ ਕਿਹਾ ਕਿ ਦੋਵਾਂ ਪੱਖਾਂ ਨੇ 2030 ਤੱਕ ਸਾਲਾਨਾ ਦੁਵੱਲਾ ਵਪਾਰ 5 ਅਰਬ ਅਮਰੀਕੀ ਡਾਲਰ ਦਾ ਟੀਚਾ ਵੀ ਰੱਖਿਆ ਹੈ। ਮੌਜੂਦਾ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ 1 ਅਰਬ ਅਮਰੀਕੀ ਡਾਲਰ ਤੋਂ ਵੱਧ ਹੈ। ਦੋਵਾਂ ਦੇਸ਼ਾਂ ਨੇ ਰਣਨੀਤਕ ਸੰਬੰਧਾਂ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ ਵਧਾਉਣ ਦਾ ਐਲਾਨ ਕੀਤਾ ਜੋ ਭਾਰਤ ਤੇ ਉਜ਼ਬੇਕਿਸਤਾਨ ਵਿਚਾਲੇ ਸਹਿਯੋਗ ਦੀ ਵਧਦੀ ਡੂੰਘਾਈ ਤੇ ਵਧਦੇ ਦਾਇਰੇ ਨੂੰ ਦਰਸਾਉਂਦਾ ਹੈ। ਮੋਦੀ ਨੇ ਕਿਹਾ ਕਿ ਇਕ ਮਜ਼ਬੂਤ ਭਾਰਤ-ਉਜ਼ਬੇਕਿਸਤਾਨ ਭਾਈਵਾਲੀ ਮੱਧ ਏਸ਼ੀਆ ’ਚ ਸ਼ਾਂਤੀ, ਵਿਕਾਸ ਤੇ ਖੁਸ਼ਹਾਲੀ ਲਈ ਇਕ ਸ਼ਕਤੀਸ਼ਾਲੀ ਸ਼ਕਤੀ ਹੋਵੇਗੀ।

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਪਣੇ ਰੱਖਿਆ ਉਦਯੋਗਾਂ ਨੂੰ ਸੈਨਾ ਹਾਰਡਵੇਅਰ ਦੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ’ਤੇ ਧਿਆਨ ਦੇਣ ਲਈ ਉਤਸ਼ਾਹਿਤ ਕਰਨਗੇ। ਸਾਡੇ ਦੋਵਾਂ ਦੇਸ਼ਾਂ ਵਿਚਾਲੇ ਗੂੜ੍ਹੇ ਰੱਖਿਆ ਤੇ ਸੁਰੱਖਿਆ ਸਹਿਯੋਗ ਸਾਡੇ ਡੂੰਘੇ ਆਪਸੀ ਵਿਸ਼ਵਾਸ ਨੂੰ ਦਰਸਾਉਂਦੇ ਹਨ। ਅੱਤਵਾਦ, ਉਗਰਵਾਦ ਤੇ ਵੱਖਵਾਦ ਪੂਰੇ ਖੇਤਰ ਲਈ ਗੰਭੀਰ ਚੁਣੌਤੀਆਂ ਹਨ ਤੇ ਇਨ੍ਹਾਂ ਖਤਰਿਆਂ ਖਿਲਾਫ਼ ਜ਼ੀਰਾ-ਸਹਿਣਸ਼ੀਲਤਾ ਦੀ ਨੀਤੀ ਬਣਾਈ ਰੱਖਣਾ ਸਾਡਾ ਸਾਂਝਾ ਸੰਕਲਪ ਰਿਹਾ ਹੈ ਤੇ ਰਹੇਗਾ। ਉਜ਼ਬੇਕਿਸਤਾਨ ’ਚ ਫਿਯਾਜ਼ ਟੇਪਾ ਤੇ ਕਾਰਾ ਟੇਪਾ ਦੇ ਬੋਧ ਸਥਾਨਾਂ ਦੀ ਬਹਾਲੀ ਤੇ ਸੰਭਾਲ ਲਈ ਇਕ ਪੱਤਰ ’ਤੇ ਵੀ ਸਹਿਮਤੀ ਪ੍ਰਗਟ ਕੀਤੀ ਗਈ।

ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਦੁਵੱਲੀ ਗੱਲਬਾਤ ’ਚ ਆਪਣੀ ਸ਼ੁਰੂਆਤੀ ਟਿੱਪਣੀ ’ਚ ਕਿਹਾ ਕਿ ਅਸੀਂ ਆਪਣੀ ਰਣਨੀਤਕ ਸਾਂਝੇਦਾਰੀ ਦੀ 15ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਮੈਨੂੰ ਖੁਸ਼ੀ ਹੈ ਕਿ ਇਸ ਵਿਸ਼ੇਸ਼ ਮੌਕੇ ’ਤੇ ਅਸੀਂ ਆਪਣੇ ਸੰਬੰਧਾਂ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਵਧਾ ਰਹੇ ਹਾਂ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵੱਖ-ਵੱਖ ਖੇਤਰਾਂ ’ਚ ਭਾਰਤ ਨਾਲ ਸੰਬੰਧਾਂ ਨੂੰ ਉਤਸ਼ਾਹ ਦੇਣ ਲਈ ਪ੍ਰਤੀਬੱਧ ਹੈ। ਸਾਡਾ ਟੀਚਾ ਊਰਜਾ, ਸੰਸਕ੍ਰਿਤੀ, ਮਹੱਤਵਪੂਰਨ ਖਣਿਜ, ਫਾਰਮਾਸਿਊਟੀਕਲ, ਗਹਿਣੇ ਤੇ ਖੇਤੀ ਵਰਗੇ ਖੇਤਰਾਂ ’ਚ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ’ਚੋਂ ਹਰੇਕ ਖੇਤਰ ਲਈ ਖਾਕਾ ਤਿਆਰ ਕਰਾਂਗੇ, ਭਾਰਤ ਤੋਂ ਵਿਸ਼ੇਸ਼ ਟੀਮਾਂ ਇਥੋਂ ਦਾ ਦੌਰਾ ਕਰਨਗੀਆਂ ਤੇ ਸਾਡੀਆਂ ਟੀਮਾਂ ਭਾਰਤ ਦੀ ਯਾਤਰਾ ਕਰਨਗੀਆਂ, ਜਿਸ ਨਾਲ ਅਸੀਂ ਇਨ੍ਹਾਂ ਖੇਤਰਾਂ ’ਚ ਆਪਣੇ ਉਦੇਸ਼ਾਂ ਨੂੰ ਸਪੱਸ਼ਟ ਰੂਪ ਨਾਲ ਪ੍ਰਭਾਸ਼ਿਤ ਕਰ ਸਕਾਂਗੇ। 


ਯੋਗ ਅਭਿਆਸ ’ਚ ਹਿੱਸਾ ਲਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਤਾਸ਼ਕੰਦ ’ਚ ‘ਯੋਗ ਫਾਊਂਡੇਸ਼ਨ ਆਫ਼ ਉਜ਼ਬੇਕਿਸਤਾਨ’ ਵਲੋਂ ਕਰਵਾਏ ਯੋਗ ਅਭਿਆਸ ’ਚ ਹਿੱਸਾ ਲਿਆ। ਵਿਦੇਸ਼ ਮੰਤਰਾਲੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਉਜ਼ਬੇਕਿਸਤਾਨ ’ਚ ਯੋਗ ਕਾਫੀ ਹਰਮਨ ਪਿਆਰਾ ਹੈ। ਇਹ ਲੋਕਾਂ ਤੇ ਸੱਭਿਅਤਾਵਾਂ ਨੂੰ ਇਕੱਠੇ ਲਿਆ ਰਿਹਾ ਹੈ। ਭਾਰਤ-ਉਜ਼ਬੇਕਿਸਤਾਨ ਵਿਚਾਲੇ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ। ਮੰਤਰਾਲੇ ਨੇ ਮੋਦੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਭਾਗੀਦਾਰਾਂ ਨਾਲ ਗੱਲਬਾਤ ਕਰਨ ਤੇ ਯੋਗ ਅਭਿਆਸ ਵੇਖਦੇ ਨਜ਼ਰ ਆ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ ਵਿਚ ‘ ਮਿਸ਼ਨ ਕਲੀਨ ਪੰਜਾਬ ’ ਮੁਹਿੰਮ ਤਹਿਤ ਸਫ਼ਾਈ ਅਭਿਆਨ ਦੀ ਹਲਕਾ ਇੰਚਾਰਜ ਪਿੰਦਰ ਨੇ ਕਰਵਾਈ ਸ਼ੁਰੂਆਤ ਪੰਜਾਬ... ਅਗਲੀ ਖ਼ਬਰ ਮੋਦੀ ਦਾ ਉਜ਼ਬੇਕਿਸਤਾਨ ਦੇ ਸਰਬ-ਉੱਚ ਪੁਰਸਕਾਰ ਨਾਲ ਸਨਮਾਨ
Ad Position 24