ਹਲਦਵਾਨੀ, 30 ਅਗਸਤ (ਪੀਟੀਆਈ): ਹਲਦਵਾਨੀ ਵਿਚ ਕਾਂਗਰਸ ਪ੍ਰਧਾਨ ਦੇ ਪ੍ਰੋਗਰਾਮ ਵਾਲੀ ਥਾਂ ’ਤੇ ਹੋਈ ਧਾਰਮਿਕ ਰਸਮ ਨੂੰ ਜਾਤੀਵਾਦ ਦਾ ਰੰਗ ਦੇਣ ਦੇ ਦੋਸ਼ ਹੇਠ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ । ਪੁਲਿਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ । ਜਵਾਹਰ ਨਗਰ ਵਾਸੀ ਤੇ ਵਾਲਮੀਕਿ ਭਾਈਚਾਰੇ ਨਾਲ ਸਬੰਧਿਤ ਅਮਿਤ ਕੁਮਾਰ ਨੇ ਹਲਦਵਾਨੀ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਹ 11 ਅਗਸਤ ਨੂੰ ਹੋਈ ‘ਰਸਮ ਤੇ ਸਫ਼ਾਈ ਮੁਹਿੰਮ’ ਦੌਰਾਨ ਮੌਜੂਦ ਸਨ । ਉਨ੍ਹਾਂ ਕਿਹਾ ਕਿ 29 ਅਗਸਤ ਨੂੰ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਵਲੋਂ ਕੀਤੀਆਂ ਟਿੱਪਣੀਆਂ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ । ਸਥਾਨਕ ਥਾਣਾ ਮੁਖੀ ਵਿਜੇ ਮਹਿਤਾ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ, ਪਰ ਅਜੇ ਤੱਕ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਸ੍ਰੀ ਰਾਮ ਸੈਨਾ ਧਰਮਾਰਥ ਸੇਵਾ ਨਿਆਸ ਦੇ ਮੈਂਬਰ ਕੁਮਾਰ ਨੇ ਕਿਹਾ ਕਿ ਇਸ ਸਮਾਗਮ ਵਿਚ ਅਨੁਸੂਚਿਤ ਜਾਤੀਆਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਿਲ ਹੋਏ ਸਨ। ਕੁਮਾਰ ਨੇ ਪੁਲਿਸ ਤੋਂ ਪ੍ਰੈੱਸ ਕਾਨਫਰੰਸ ਦੀ ਵੀਡੀਓ, ਸੋਸ਼ਲ ਮੀਡੀਆ ਪੋਸਟਾਂ ਤੇ 8 ਤੇ 11 ਅਗਸਤ ਦੇ ਪ੍ਰੋਗਰਾਮਾਂ ਦੀਆਂ ਤਸਵੀਰਾਂ-ਵੀਡੀਓਜ਼ ਦੇ ਆਧਾਰ ’ਤੇ ਐਸ.ਸੀ./ਐਸ.ਟੀ. ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਸਿਆਸੀ ਵਿਵਾਦ ਉਸ ਵੇਲੇ ਭੜਕਿਆ ਜਦੋਂ 11 ਅਗਸਤ ਨੂੰ ਰਾਮਲੀਲ੍ਹਾ ਮੈਦਾਨ ਵਿਚ ‘ਸ਼ੁੱਧੀਕਰਨ ਯੱਗ’ ਕੀਤਾ ਗਿਆ ।
ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ
ਹਲਦਵਾਨੀ, 30 ਅਗਸਤ (ਪੀਟੀਆਈ): ਹਲਦਵਾਨੀ ਵਿਚ ਕਾਂਗਰਸ ਪ੍ਰਧਾਨ ਦੇ ਪ੍ਰੋਗਰਾਮ ਵਾਲੀ ਥਾਂ ’ਤੇ ਹੋਈ ਧਾਰਮਿਕ ਰਸਮ ਨੂੰ ਜਾਤੀਵਾਦ ਦਾ ਰੰਗ ਦੇਣ ਦੇ ਦੋਸ਼ ਹੇਠ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ...
ਅਜੀਤ ਡੈਸਕ
31-08-2026