ਨਵੀਂ ਦਿੱਲੀ, 30 ਅਗਸਤ (ਏਜੰਸੀ)-ਸ਼ਿਪ ਟ੍ਰੈਕਿੰਗ ਡਾਟਾ ਤੋਂ ਪਤਾ ਲੱਗਾ ਹੈ ਕਿ ਰਿਫ਼ਾਇਨਰੀਆਂ ’ਤੇ ਯੂਕਰੇਨੀ ਡਰੋਨ ਹਮਲਿਆਂ ਕਾਰਨ ਰੂਸ ’ਚ ਈਂਧਣ ਦੀ ਦਰਾਮਦ ’ਚ ਵਾਧਾ ਹੋਇਆ ਹੈ ਅਤੇ ਭਾਰਤ ਰੂਸ ਨੂੰ ਗੈਸੋਲੀਨ (ਪੈਟਰੋਲ) ਦਾ ਇਕ ਮੁੱਖ ਸਪਲਾਇਰ ਬਣ ਕੇ ਉੱਭਰਿਆ ਹੈ। ਐਨਰਜੀ ਐਨਾਲਿਟਿਕਸ ਫਰਮ ਵੋਰਟੈਕਸ ਅਨੁਸਾਰ ਅਗਸਤ ’ਚ ਰੂਸ ਦੀ ਸਮੁੰਦਰੀ ਰਸਤੇ ਰਾਹੀਂ ਗੈਸੋਲੀਨ ਦੀ ਦਰਾਮਦ ਵਧ ਕੇ ਰਿਕਾਰਡ 125,000 ਬੈਰਲ ਪ੍ਰਤੀ ਦਿਨ ਹੋ ਗਈ, ਜੋ ਉਸ ਮਹੀਨੇ ਲਈ ਅਨੁਮਾਨਿਤ 470,000 ਟਨ ਦੇ ਬਰਾਬਰ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਰਿਫ਼ਾਇਨਰੀਆਂ ’ਤੇ ਵਾਰ-ਵਾਰ ਹੋਏ ਹਮਲਿਆਂ ਨਾਲ ਘਰੇਲੂ ਈਂਧਣ ਉਤਪਾਦਨ ’ਚ ਰੁਕਾਵਟ ਆਈ। ਵਪਾਰ ਸੂਤਰਾਂ ਨੇ ਦੱਸਿਆ ਕਿ ਭਾਰਤੀ ਰਿਫ਼ਾਇਨਰੀਆਂ ਨੇ ਪਿਛਲੇ ਦੋ ਮਹੀਨਿਆਂ ’ਚ 10 ਲੱਖ ਬੈਰਲ ਤੱਕ ਗੈਸੋਲੀਨ ਦੀ ਸਪਲਾਈ ਕੀਤੀ। ਇਹ ਸਪਲਾਈ ਮੁੱਖ ਰੂਪ ਨਾਲ ਗੁਜਰਾਤ ’ਚ ਨਾਇਰਾ ਐਨਰਜੀ ਦੁਆਰਾ ਸੰਚਾਲਿਤ ਵਾਡਿਨਾਰ ਰਿਫ਼ਾਇਨਰੀ ਤੋਂ ਆਈ, ਜਿਸ ਦੀ ਅੱਧੀ ਹਿੱਸੇਦਾਰੀ ਰੂਸ ਦੀ ਰੋਸਨੈਫ਼ਟ ਕੋਲ ਹੈ। 2022 ਤੋਂ ਭਾਰਤ ਆਪਣੀਆਂ ਜ਼ਿਆਦਾਤਰ ਕੱਚੇ ਤੇਲ ਦੀਆਂ ਲੋੜਾਂ ਪੂਰੀਆਂ ਕਰਨ ਲਈ ਰੂਸ ਵੱਲ ਮੁੜਿਆ ਹੈ। ਖਾੜੀ ਖੇਤਰ ’ਚ ਸੰਘਰਸ਼ ਕਾਰਨ ਹੋਰ ਸਰੋਤਾਂ ਤੋਂ ਸਪਲਾਈ ਘੱਟ ਹੋਣ ਨਾਲ ਭਾਰਤ ਦੀ ਰੂਸੀ ਕੱਚੇ ਤੇਲ ਦੀ ਖਰੀਦ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਭਾਰਤ ਨੇ ਜੂਨ-ਜੁਲਾਈ ’ਚ ਪ੍ਰਤੀ ਦਿਨ 26 ਲੱਖ ਬੈਰਲ ਤੋਂ ਵੱਧ ਰੂਸੀ ਕੱਚੇ ਤੇਲ ਦੀ ਦਰਾਮਦ ਕੀਤੀ, ਜੋ ਫਰਵਰੀ ’ਚ 10 ਲੱਖ ਬੈਰਲ ਪ੍ਰਤੀ ਦਿਨ ਦੇ ਹੇਠਲੇ ਪੱਧਰ ਤੋਂ ਵੱਧ ਸੀ ਅਤੇ ਦੇਸ਼ ਦੇ ਕੱਚੇ ਤੇਲ ਦੀ ਦਰਾਮਦ ਦਾ ਅੱਧੇ ਤੋਂ ਵੱਧ ਹਿੱਸਾ ਸੀ। ਸੰਭਾਵਨਾ ਹੈ ਕਿ ਰੂਸ ਨੂੰ ਬਰਾਮਦ ਕੀਤਾ ਗਿਆ ਈਂਧਣ ਰੂਸੀ ਕੱਚੇ ਤੇਲ ਤੋਂ ਹੀ ਬਣਾਇਆ ਗਿਆ ਹੋਵੇ।
ਰੂਸ ਲਈ ਪੈਟਰੋਲ ਦਾ ਮੁੱਖ ਸਪਲਾਇਰ ਬਣ ਕੇ ਉੱਭਰਿਆ ਭਾਰਤ
ਨਵੀਂ ਦਿੱਲੀ, 30 ਅਗਸਤ (ਏਜੰਸੀ)-ਸ਼ਿਪ ਟ੍ਰੈਕਿੰਗ ਡਾਟਾ ਤੋਂ ਪਤਾ ਲੱਗਾ ਹੈ ਕਿ ਰਿਫ਼ਾਇਨਰੀਆਂ ’ਤੇ ਯੂਕਰੇਨੀ ਡਰੋਨ ਹਮਲਿਆਂ ਕਾਰਨ ਰੂਸ ’ਚ ਈਂਧਣ ਦੀ ਦਰਾਮਦ ’ਚ ਵਾਧਾ ਹੋਇਆ ਹੈ ਅਤੇ ਭਾਰਤ ਰੂਸ ਨੂੰ ਗੈਸੋਲੀਨ (ਪੈਟਰੋਲ) ਦਾ ਇਕ ਮੁੱਖ ਸਪਲਾਇਰ ਬਣ ਕੇ ...
ਅਜੀਤ ਡੈਸਕ
31-08-2026