31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਦੁਵੱਲੇ ਵਪਾਰਕ ਮੇਲੇ ’ਚ ਸ਼ਾਮਿਲ ਹੋਣਗੇ ਮੋਦੀ ਤੇ ਪੁਤਿਨ

ਨਵੀਂ ਦਿੱਲੀ, 30 ਅਗਸਤ (ਉਪਮਾ ਡਾਗਾ ਪਾਰਥ)-ਸਤੰਬਰ ’ਚ ਭਾਰਤ ’ਚ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਭਾਰਤ-ਰੂਸ ਦੀ ਭਾਈਵਾਲੀ ਦਾ ਵਿਖਾਲਾ ਕਰਦਿਆਂ 9 ਤੋਂ 11 ਸੰਤਬਰ ਦਰਮਿਆਨ ਪਹਿਲਾ ਵੱਡਾ ਭਾਰਤ-ਰੂਸ ਅੰਤਰਰਾਸ਼ਟਰੀ ਇੰਡਸਟਰੀਅਲ ਟ੍ਰੇਡ ...

Ad Position 21
No active advertisement
ਅਜੀਤ ਡੈਸਕ 31-08-2026

ਨਵੀਂ ਦਿੱਲੀ, 30 ਅਗਸਤ (ਉਪਮਾ ਡਾਗਾ ਪਾਰਥ)-ਸਤੰਬਰ ’ਚ ਭਾਰਤ ’ਚ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਭਾਰਤ-ਰੂਸ ਦੀ ਭਾਈਵਾਲੀ ਦਾ ਵਿਖਾਲਾ ਕਰਦਿਆਂ 9 ਤੋਂ 11 ਸੰਤਬਰ ਦਰਮਿਆਨ ਪਹਿਲਾ ਵੱਡਾ ਭਾਰਤ-ਰੂਸ ਅੰਤਰਰਾਸ਼ਟਰੀ ਇੰਡਸਟਰੀਅਲ ਟ੍ਰੇਡ ਫੇਅਰ ਲਗਾਇਆ ਜਾਏਗਾ। ਇੰਨੋ ਪ੍ਰੋਮ ਇੰਡੀਆ ਨਾਂਅ ਦੀ ਇਸ ਪ੍ਰਦਰਸ਼ਨੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸ਼ਿਰਕਤ ਕਰਨ ਦੀ ਉਮੀਦ ਹੈ।  ਹਾਸਿਲ ਜਾਣਕਾਰੀ ਮੁਤਾਬਿਕ ਇਸ ਟ੍ਰੇਡ ਫੇਅਰ ਭਾਵ ਵਪਾਰਕ ਮੇਲੇ ’ਚ ਦੋਹਾਂ ਦੇਸ਼ਾਂ ਦਰਮਿਆਨ ਸਿੱਧੇ ਵਪਾਰਕ ਜੁੜਾਅ, ਤਕਨਾਲੋਜੀ ਭਾਈਵਾਲੀ ਅਤੇ ਸਾਂਝੇ ਉਦਯੋਗਿਕ ਪ੍ਰਾਜੈਕਟਾਂ ਦੇ  ਵਿਕਾਸ ਲਈ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਵਪਾਰਕ ਮੇਲੇ ’ਚ ਖਣਨ ਤਕਨੀਕ, ਡਿਜੀਟਲ ਤਕਨੀਕ ਅਤੇ ਮਕੈਨਿਕਲ ਇੰਜੀਨੀਅਰਿੰਗ ਅਤੇ ਦੁੱਵਲੇ ਵਪਾਰ ਜਿਹੇ ਖੇਤਰਾਂ ’ਚ ਧਿਆਨ ਕੇਂਦਰਿਤ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਬੇਹੱਦ ਜ਼ਰੂਰੀ-ਮੋਦੀ
Ad Position 24