31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਬੇਹੱਦ ਜ਼ਰੂਰੀ-ਮੋਦੀ

ਨਵੀਂ ਦਿੱਲੀ, 30 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਸ਼ਿਆਂ ਦੇ ਚੁੰਗਲ ’ਚ ਫਸੇ ਨੌਜਵਾਨਾਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਸੰਭਾਲਣਾ ਹੋਵੇਗਾ। ਪ੍ਰਧਾਨ ਮੰਤਰੀ ਦੇ ਮਨ ਦੀ ਬਾਤ ਮਹੀਨਾਵਾਰ ਰੇਡੀਓ ...

Ad Position 21
No active advertisement
ਅਜੀਤ ਡੈਸਕ 31-08-2026

ਨਵੀਂ ਦਿੱਲੀ, 30 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਸ਼ਿਆਂ ਦੇ ਚੁੰਗਲ ’ਚ ਫਸੇ ਨੌਜਵਾਨਾਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਸੰਭਾਲਣਾ ਹੋਵੇਗਾ। ਪ੍ਰਧਾਨ ਮੰਤਰੀ ਦੇ ਮਨ ਦੀ ਬਾਤ ਮਹੀਨਾਵਾਰ ਰੇਡੀਓ ਪ੍ਰੋਗਰਾਮ ਦੇ 137ਵੇਂ ਅੰਕ ’ਚ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾ ਮੁਕਤੀ ਜਾਗਰੂਕਤਾ ਨਾਲ ਜੁੜਿਆ ਕੰਟੈਟ ਬਣਾਉਣ ਦੀ ਵੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ‘ਨਸ਼ਾਮੁਕਤ ਯੁਵਾ ਫਾਰ ਵਿਕਸਿਤ ਭਾਰਤ’ ਇਹ ਮੁਹਿੰਮ ਇਸ ਵੇਲੇ ਪੂਰੇ ਦੇਸ਼ ’ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਜਿਸ ਦਾ ਟੀਚਾ ਨਸ਼ਾਮੁਕਤ ਨੌਜਵਾਨ ਅਤੇ ਨਸ਼ਾਮੁਕਤ ਭਾਰਤ ਹੈ। ਉਨ੍ਹਾਂ ਕਿਹਾ ਕਿ ਸਾਡੇ ਹਜ਼ਾਰਾਂ ਨੌਜਵਾਨ ਨਸ਼ੇ ਦੀ ਗ਼੍ਰਿਫਤ ’ਚ ਫਸ ਰਹੇ ਹਨ,  ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਸੰਭਾਲਣਾ ਹੋਵੇਗਾ। ਮੋਦੀ ਨੇ ਨੌਜਵਾਨਾਂ ਨੂੰ ਭਾਰਤੀ ਇਤਿਹਾਸ ਬਾਰੇ ਗਿਆਨ ਹਾਸਿਲ ਕਰਨ ਲਈ www.bharatrajya.com ਵੈੱਬਸਾਈਟ ’ਤੇ ਜਾਣ ਦੀ ਸਿਫ਼ਾਰਸ਼ ਕਰਦਿਆਂ ਕਿਹਾ ਕਿ ਇਸ ਵੈਬਸਾਈਟ ’ਤੇ ਕੋਈ ਵੀ ਇਕ ਸਾਲ ਚੁਣੋ ਅਤੇ ਉਸ ਵੇਲੇ ਭਾਰਤ ਦੇ ਕਿਸੇ ਹਿੱਸੇ ’ਤੇ ਕਿਸ ਦਾ ਰਾਜ ਸੀ, ਇਸ ਸੰਬੰਧ ’ਚ ਪੂਰੀ ਜਾਣਕਾਰੀ ਮਿਲ ਜਾਵੇਗੀ। ਇਹ ਵੈੱਬਸਾਈਟ ਮੁੰਬਈ ਦੇ ਕਿ੍ਸ਼ਣਾ ਸ਼ੇਸ਼ਾਦਰੀ ਨੇ ਬਣਾਈ ਹੈ। ਪ੍ਰਧਾਨ ਮੰਤਰੀ ਕੇ. ਮਿਸ਼ਨ ਸ਼ਕਤੀਸੈਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਰਾਹੀਂ 108 ਦੇਸ਼ਾਂ ਦੀਆਂ 12 ਹਜ਼ਾਰ ਵਿਦਿਆਰਥਣਾਂ ਨੂੰ ਸੈਟੇਲਾਈਟ ਤਕਨਾਲੋਜੀ ਸਿੱਖਣ ਅਤੇ ਨਵੀਆਂ ਤਕਨਾਲੋਜੀਆਂ ਦੇ ਖੇਤਰ ’ਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਮੌਕੇ ਇਸ ਮਿਸ਼ਨ ਦੀ ਇਕ ਤਸਵੀਰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ’ਚ ਵੇਖਣ ਨੂੰ ਮਿਲੀ। ਪ੍ਰਧਾਨ ਮੰਤਰੀ ਨੇ ਸਫ਼ਲਤਾ ਨੂੰ ਆਦਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉੱਤਰ ਪ੍ਰਦੇਸ਼ ਦੇ ਰਾਮਪੁਰ ਸਥਿਤ ਪਟਵਾਈ ਪਿੰਡ ਦੇ ਅਕਾਸ਼ ਅਤੇ ਰੋਹਨ ਦੀ ਮਿਸਾਲ ਦਿੱਤੀ। ਜਿਨ੍ਹਾਂ ਨੇ ਟੀਮ ਬਣਾ ਕੇ ਨੌਵਜਾਨਾਂ ਨਾਲ ਰਲ ਕੇ ਚਾਰ ਗੰਗਾ ਘਾਟਾਂ ਦੀ ਸਫ਼ਾਈ ਕੀਤੀ, ਕਈ ਤਲਾਬ ਸਵਾਰੇ ਅਤੇ ਇਕ ਟਨ ਤੋਂ ਵੱਧ ਪਲਾਸਟਿਕ ਕੂੜਾ ਹਟਾਇਆ। ਮੋਦੀ ਨੇ ਔਰਤਾਂ ਦੇ ਸਸ਼ਕਤੀਕਰਨ ਦਾ ਮੁੱਦਾ ਉਠਾਉਂਦਿਆਂ ‘ਪੀ.ਐਮ. ਸਵੈਨਿਧੀ ਯੋਜਨਾ’ ਦਾ ਜ਼ਿਕਰ ਕੀਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਲਾਭਪਾਤਰਾਂ ’ਚ ਤਕਰੀਬਨ 46 ਫੀਸਦੀ ਔਰਤਾਂ ਹਨ, ਭਾਵ ਦੇਸ਼ ਭਰ ’ਚ ਤਕਰਬੀਨ 35 ਲੱਖ ਔਰਤਾਂ ਇਸ ਯੋਜਨਾ ਨਾਲ ਜੁੜ ਕੇ ਆਪਣਾ ਕਾਰੋਬਾਰ ਅੱਗੇ ਵਧਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਦੇਸ਼ ’ਚ ਵਧ ਰਹੀ ਐਵਾਕਾਡੋ (ਇਕ ਫਲ) ਦੀ ਮੰਗ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੂੰ ਇਸ ਦੀ ਖੇਤੀ ਲਈ ਉਤਸ਼ਾਹਿਤ ਕਰਦਿਆਂ ਆਂਧਰਾ ਪ੍ਰਦੇਸ਼ ਦੇ ਕਡਪਾ ਦੇ ਕਿਸਾਨਾਂ ਦਾ ਹਵਾਲਾ ਦਿੱਤਾ। 

Ad Position 22
No active advertisement
ਪਿਛਲੀ ਖ਼ਬਰ ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਦੁਵੱਲੇ ਵਪਾਰਕ ਮੇਲੇ ’ਚ ਸ਼ਾਮਿਲ ਹੋਣਗੇ ਮੋਦੀ ਤੇ ਪੁਤਿਨ ਅਗਲੀ ਖ਼ਬਰ ‘ ਨਸ਼ਾ-ਮੁਕਤ ਨੌਜਵਾਨ, ਨਸ਼ਾ-ਮੁਕਤ ਭਾਰਤ’ ਦੇ ਸੰਕਲਪ ਦੀ ਪੰਜਾਬ ਤੋਂ ਹੋਵੇ ਫ਼ੈਸਲਾਕੁਨ ਸ਼ੁਰੂਆਤ-ਸਤਨਾਮ ਸਿੰਘ ਸੰਧੂ
Ad Position 24