31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਕਸ਼ਮੀਰ ਵਿਚ ਤਾਜ਼ਾ ਬਰਫ਼ਬਾਰੀ

Ad Position 21
No active advertisement
ਅਜੀਤ ਡੈਸਕ 01-01-2026
ਸ੍ਰੀਨਗਰ, 31 ਦਸੰਬਰ (ਪੀ. ਟੀ. ਆਈ.)-ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ | ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਵਾਦੀ 'ਚ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਉੱਚੀਆਂ ਚੋਟੀਆਂ 'ਚ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ | ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੋਰਾ ਵਿਚ ਗੁਰੇਜ਼, ਬਾਰਾਮੁਲਾ 'ਚ ਗੁਲਮਰਗ ਅਤੇ ਕੁਪਵਾੜਾ 'ਚ ਮਾਛਿਲ ਸਮੇਤ ਉੱਤਰੀ ਕਸ਼ਮੀਰ ਦੇ ਕਈ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ | ਮੌਸਮ ਵਿਭਾਗ ਨੇ ਕਿਹਾ ਹੈ ਕਿ ਬੁੱਧਵਾਰ ਰਾਤ ਤੋਂ ਵੀਰਵਾਰ ਦੁਪਹਿਰ ਤੱਕ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ | ਉੱਤਰੀ ਅਤੇ ਮੱਧ ਕਸ਼ਮੀਰ ਦੇ ਕੁਝ ਉੱਚੇ ਇਲਾਕਿਆਂ/ਬਹੁਤ ਉੱਚੇ ਇਲਾਕਿਆਂ ਵਿਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋ ਸਕਦੀ ਹੈ | ਸ਼ੁੱਕਰਵਾਰ ਨੂੰ ਵੀ ਕੁਝ ਥਾਵਾਂ 'ਤੇ ਹਲਕੀ ਬਾਰਿਸ਼/ਬਰਫ਼ਬਾਰੀ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਨਾਲ ਸਰਹੱਦੀ ਵਪਾਰ 'ਤੇ ਪਾਕਿ ਵਲੋਂ ਲਗਾਈਆਂ ਰੋਕਾਂ ਅਫ਼ਗਾਨਿਸਤਾਨ ਲਈ ਲਾਹੇਵੰਦ ਹੋ ਰਹੀਆਂ ਸਾਬਤ ਅਗਲੀ ਖ਼ਬਰ ਹੁਣ 8 ਜਨਵਰੀ ਨੂੰ ਖੁੱਲ੍ਹਣਗੇ ਸਕੂਲ-ਛੁੱਟੀਆਂ 'ਚ ਵਾਧਾ
Ad Position 24