01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਓਡੀਸ਼ਾ ਤੱਟ ਤੋਂ ਪ੍ਰਲਯ ਮਿਜ਼ਾਈਲਾਂ ਦਾ ਸਫ਼ਲ ਪ੍ਰੀਖਣ

Ad Position 21
No active advertisement
ਅਜੀਤ ਡੈਸਕ 01-01-2026
ਨਵੀਂ ਦਿੱਲੀ, 31 ਦਸੰਬਰ (ਪੀ. ਟੀ. ਆਈ.)-ਭਾਰਤ ਨੇ ਬੁੱਧਵਾਰ ਨੂੰ ਓਡੀਸ਼ਾ ਦੇ ਤੱਟ ਤੋਂ ਕੁਝ ਵਕਫ਼ੇ ਦੇ ਅੰਤਰਾਲ ਦੌਰਾਨ ਦੋ ਪ੍ਰਲਯ ਮਿਜ਼ਾਈਲਾਂ ਦਾ ਸਫ਼ਲ ਪ੍ਰੀਖਣ ਕੀਤਾ | ਪ੍ਰਲਯ ਇਕ ਸਵਦੇਸ਼ੀ ਤੌਰ 'ਤੇ ਵਿਕਸਿਤ ਅਰਧ-ਬੈਲਿਸਟਿਕ ਮਿਜ਼ਾਈਲ ਹੈ ਜਿਸ ਵਿਚ ਉੱਚ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਅਤਿ-ਆਧੁਨਿਕ ਨੈਵੀਗੇਸ਼ਨ ਪ੍ਰਣਾਲੀ ਹੈ | ਇਹ ਮਿਜ਼ਾਈਲਾਂ ਵੱਖ-ਵੱਖ ਟੀਚਿਆਂ ਖ਼ਿਲਾਫ਼ ਕਈ ਤਰ੍ਹਾਂ ਦੀ ਵਿਸਫ਼ੋਟਕ ਸਮੱਗਰੀ ਲਿਜਾਣ ਦੇ ਸਮਰੱਥ ਹਨ | ਮਿਜ਼ਾਈਲਾਂ ਦਾ ਪ੍ਰੀਖਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੁਆਰਾ ਕੀਤਾ ਗਿਆ | ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਉਡਾਣ-ਪ੍ਰੀਖਣ ਉਪਯੋਗਕਰਤਾ ਮੁਲਾਂਕਣ ਅਜ਼ਮਾਇਸ਼ਾਂ ਦੇ ਹਿੱਸੇ ਵਜੋਂ ਕੀਤਾ ਗਿਆ | ਦੋਵੇਂ ਮਿਜ਼ਾਈਲਾਂ ਨੇ ਟਰੈਕਿੰਗ ਸੈਂਸਰਾਂ ਦੁਆਰਾ ਪੁਸ਼ਟੀ ਕੀਤੇ ਅਨੁਸਾਰ ਸਾਰੇ ਉਡਾਣ ਉਦੇਸ਼ਾਂ ਨੂੰ ਪੂਰਾ ਕਰਨ ਵਾਲੇ ਇੱਛੁਕ ਪਰਿਪੇਖ ਪੱਖ ਦੀ ਪਾਲਣਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਵਲੋਂ 'ਪੰਜਾਬ: ਜਿਥੇ ਸੱਭਿਆਚਾਰ, ਵਿਰਾਸਤ ਤੇ ਕੁਦਰਤ ਸਾਹ ਲੈਂਦੀ ਹੈ' ਥੀਮ ਆਧਾਰਿਤ ਕੈਲੰਡਰ ਜਾਰੀ ਅਗਲੀ ਖ਼ਬਰ ਰਾਸ਼ਟਰਪਤੀ ਨੇ ਨਵੇਂ ਸਾਲ ਦੀ ਆਮਦ 'ਤੇ ਦਿੱਤੀਆਂ ਸ਼ੁੱਭਕਾਮਨਾਵਾਂ
Ad Position 24