29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਜੰਮੂ-ਕਸ਼ਮੀਰ 'ਚ ਔਰਤ ਸਮੇਤ ਦੋ ਜਣੇ ਹਥਿਆਰਾਂ ਤੇ ਗੋਲਾ-ਬਾਰੂਦ ਸਮੇਤ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 02-01-2026
ਸ੍ਰੀਨਗਰ, 1 ਜਨਵਰੀ (ਯੂ.ਐੱਨ.ਆਈ.)-ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੀ ਪੁਲਿਸ ਨੇ ਵੀਰਵਾਰ ਦੇਰ ਸ਼ਾਮ ਇਕ ਕਾਰਵਾਈ ਦÏਰਾਨ ਇੱਕ ਅÏਰਤ ਸਮੇਤ ਦੋ ਕਥਿਤ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਅਤੇ ਹਥਿਆਰ, ਗੋਲਾ-ਬਾਰੂਦ ਅਤੇ 8.4 ਲੱਖ ਰੁਪਏ ਨਕਦੀ ਬਰਾਮਦ ਕੀਤੀ¢ ਪੁਲਿਸ ਨੇ ਦੱਸਿਆ ਕਿ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਗੰਦਰਬਲ ਪੁਲਿਸ ਦੀ ਇੱਕ ਟੀਮ ਨੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ.ਓ.ਜੀ.) ਨਾਲ ਮਿਲ ਕੇ ਗੁੰਡਰੇਹਮਾਨ ਪੁਲ ਨੇੜੇ ਨਾਕਾ ਚੈਕਿੰਗ ਦÏਰਾਨ ਇੱਕ ਲੋਡ ਕੈਰੀਅਰ ਨੂੰ ਰੋਕਿਆ¢ ਗੱਡੀ ਦੀ ਤਲਾਸ਼ੀ ਲੈਣ 'ਤੇ, ਇੱਕ ਚੀਨੀ ਪਿਸਤÏਲ, ਇੱਕ ਮੈਗਜ਼ੀਨ, ਚਾਰ ਰੌਂਦ, ਦੋ ਹੱਥਗੋਲੇ ਅਤੇ 8,40,500 ਰੁਪਏ ਨਕਦੀ ਬਰਾਮਦ ਕੀਤੀ ਗਈ¢ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਾਂਦੀਪੋਰਾ ਦੇ ਹਾਜਿਨ ਦੇ ਗੁਲਾਮ ਨਬੀ ਮੀਰ ਅਤੇ ਗੰਦਰਬਲ ਦੇ ਸ਼ਾਲਾਬੱਗ ਦੀ ਸ਼ਬਨਮ ਨਜ਼ੀਰ ਵਜੋਂ ਹੋਈ ਹੈ¢

Ad Position 22
No active advertisement
ਪਿਛਲੀ ਖ਼ਬਰ -ਮਾਮਲਾ 328 ਸਰੂਪਾਂ ਦੇ ਲਾਪਤਾ ਹੋਣ ਦਾ-<br> ਸ਼੍ਰੋਮਣੀ ਕਮੇਟੀ ਦਾ ਸਾਬਕਾ ਸੀ.ਏ. ਕੋਹਲੀ ਚੰਡੀਗੜ੍ਹ ਤੋਂ ਗਿ੍ਫ਼ਤਾਰ ਅਗਲੀ ਖ਼ਬਰ ਲਹਿੰਦੇ ਪੰਜਾਬ 'ਚ ਸੜਕ ਹਾਦਸੇ ਵਿਚ 14 ਖਿਡਾਰੀਆਂ ਦੀ ਮੌਤ
Ad Position 24