ਸ਼ਿਮਲਾ, 1 ਜਨਵਰੀ (ਪੀ. ਟੀ. ਆਈ.)-ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿਚ ਅੱਜ ਇਕ ਪੁਲਿਸ ਥਾਣੇ ਦੇ ਨੇੜੇ ਜ਼ਬਰਦਸਤ ਧਮਾਕਾ ਹੋਇਆ ਜਿਸ ਨਾਲ ਨਾਲਾਗੜ੍ਹ ਦੇ ਨਿਵਾਸੀਆਂ ਵਿਚ ਦਹਿਸ਼ਤ ਫੈਲ ਗਈ | ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ¢ ਨਾਲਾਗੜ੍ਹ ਪੁਲਿਸ ਥਾਣੇ ਦੇ ਨੇੜੇ ਇਕ ਗਲੀ ਵਿਚ ਹੋਏ ਧਮਾਕੇ ਦਾ ਪ੍ਰਭਾਵ ਇੰਨਾ ਜ਼ੋਰਦਾਰ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ¢ ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ 400-500 ਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ¢ ਇਕ ਚਸ਼ਮਦੀਦ ਨੇ ਦੱਸਿਆ ਕਿ ਧਮਾਕੇ ਦੇ ਅਸਰ ਨਾਲ 16 ਮਿਲੀਮੀਟਰ ਮੋਟੇ ਸ਼ੀਸ਼ੇ ਟੁੱਟ ਗਏ ਅਤੇ ਸਭ ਕੁਝ ਹਿੱਲ ਗਿਆ¢ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਲਾਕੇ ਨੂੰ ਘੇਰ ਲਿਆ¢ ਅਧਿਕਾਰੀਆਂ ਨੇ ਦੱਸਿਆ ਕਿ ਨਮੂਨੇ ਇਕੱਠੇ ਕਰਨ ਲਈ ਇੱਕ ਫੋਰੈਂਸਿਕ ਟੀਮ ਮÏਕੇ 'ਤੇ ਪਹੁੰਚ ਗਈ ਹੈ¢
ਹਿਮਾਚਲ 'ਚ ਨਾਲਾਗੜ੍ਹ ਥਾਣੇ ਨੇੜੇ ਜ਼ਬਰਦਸਤ ਧਮਾਕਾ
ਅਜੀਤ ਡੈਸਕ
02-01-2026