29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਬਦਲਾਅ ਲਿਆਉਣ ਦਾ ਸ਼ਕਤੀਸ਼ਾਲੀ ਮੌਕਾ-ਰਾਸ਼ਟਰਪਤੀ

Ad Position 21
No active advertisement
ਰਾਸ਼ਟਰਪਤੀ ਭਵਨ ਵਿਖੇ 'ਸਕਿੱਲ ਦਾ ਨੇਸ਼ਨ' ਚੈਲੰਜ, ਦੇ ਲਾਂਚ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ, ਨਾਲ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਕੇਂਦਰੀ ਰਾਜ ਮੰਤਰੀ ਜੈਅੰਤ ਚੌਧਰੀ ਅਤੇ ਹੋਰ | <br/> 02-01-2026

ਨਵੀਂ ਦਿੱਲੀ, 1 ਜਨਵਰੀ (ਉਪਮਾ ਡਾਗਾ ਪਾਰਥ)-'ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਅੱਜ ਪੂਰੀ ਦੁਨੀਆ 'ਚ ਅਰਥਵਿਵਸਥਾ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੀ ਹੈ | ਇਹ ਸਾਡੇ ਸਿੱਖਣ, ਕੰਮ ਕਰਨ, ਆਧੁਨਿਕ ਸੇਵਾਵਾਂ ਤੱਕ ਪਹੁੰਚ ਅਤੇ ਮਨੁੱਖਤਾ ਦੀਆਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਤਰੀਕਿਆਂ ਨੂੰ ਤੇਜ਼ੀ ਨਾਲ ਬਦਲ ਰਿਹਾ ਹੈ | ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਲਈ (ਏ.ਆਈ.) ਸਿਰਫ਼ ਤਕਨੀਕ ਨਹੀਂ ਸਗੋਂ ਹਾਂ ਪੱਖੀ ਬਦਲਾਅ ਦਾ ਵੱਡਾ ਮੌਕਾ ਹੈ |' ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਦੇ ਸੰਸਕ੍ਰਿਤਕ ਕੇਂਦਰ 'ਚ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ 'ਚ ਉਕਤ ਵਿਚਾਰ ਪ੍ਰਗਟਾਏ | ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਹਮੇਸ਼ਾ ਤੋਂ ਨਜ਼ਰੀਆ ਰਿਹਾ ਹੈ ਕਿ ਤਕਨੀਕ ਲੋਕਾਂ ਨੂੰ ਮਜ਼ਬੂਤ ਬਣਾਏ ਅਤੇ ਸਭ ਲਈ ਮੌਕੇ ਪੈਦਾ ਕਰੇ | ਏ.ਆਈ. ਦੀ ਵਰਤੋਂ ਸਮਾਜਿਕ, ਆਰਥਿਕ ਅਤੇ ਤਕਨੀਕੀ ਦੂਰੀ ਨੂੰ ਘੱਟ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ | ਇਹ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ ਕਿ ਇਸ ਦਾ ਫਾਇਦਾ ਹਰ ਵਰਗ, ਉਮਰ ਅਤੇ ਹਾਸ਼ੀਏ 'ਤੇ ਖੜ੍ਹੇ ਲੋਕਾਂ ਤੱਕ ਪਹੁੰਚੇ | ਰਾਸ਼ਟਰਪਤੀ ਨੇ ਕਿਹਾ ਕਿ ਏ.ਆਈ. ਆਉਣ ਵਾਲੇ ਦਹਾਕੇ 'ਚ ਕੁੱਲ ਘਰੇਲੂ ਉਤਪਾਦ, ਰੁਜ਼ਗਾਰ ਅਤੇ ਉਤਪਾਦਕਤਾ ਨੂੰ ਉਤਸ਼ਾਹਿਤ ਕਰਨ 'ਚ ਅਹਿਮ ਭੂਮਿਕਾ ਨਿਭਾਏਗੀ | ਉਨ੍ਹਾਂ ਰਾਸ਼ਟਰੀ ਪੱਧਰ 'ਤੇ ਪ੍ਰਤਿਭਾ ਦੇ ਨਿਰਮਾਣ 'ਚ ਡੇਟਾ ਸਾਇੰਸ, ਏ.ਆਈ. ਇੰਜੀਨੀਅਰਿੰਗ ਅਤੇ ਡੇਟਾ ਐਨਾਲਿਟਿਕਸ ਜਿਹੇ ਹੁਨਰਾਂ ਦੀ ਅਹਿਮੀਅਤ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ 'ਤੇ ਧਿਆਨ ਦੇ ਰਹੀ ਹੈ ਕਿ ਭਾਰਤ ਨਾ ਸਿਰਫ਼ ਉੱਨਤ ਤਕਨੀਕ ਨੂੰ ਅਪਣਾਏ ਸਗੋਂ ਇਕ ਜ਼ਿੰਮੇਵਾਰ ਅਤੇ ਸਮਾਵੇਸ਼ੀ ਤਕਨੀਕੀ ਭਵਿੱਖ ਦਾ ਨਿਰਮਾਣ ਵੀ ਕਰੇ | ਰਾਸ਼ਟਰਪਤੀ ਮੁਰਮੂ ਨੇ '#.ਸਕਿੱਲ ਦਾ ਨੇਸ਼ਨ' ਏ.ਆਈ. ਚੈਲੰਜ ਦੀ ਵੀ ਸ਼ੁਰੂਆਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਾਕਿ ਤੇ ਭਾਰਤ ਨੇ ਸਾਂਝੀ ਕੀਤੀ ਪ੍ਰਮਾਣੂ ਟਿਕਾਣਿਆਂ ਅਤੇ ਕੈਦੀਆਂ ਦੀ ਸੂਚੀ ਅਗਲੀ ਖ਼ਬਰ ਹਿਮਾਚਲ 'ਚ ਨਾਲਾਗੜ੍ਹ ਥਾਣੇ ਨੇੜੇ ਜ਼ਬਰਦਸਤ ਧਮਾਕਾ
Ad Position 24