29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪਾਕਿ ਤੇ ਭਾਰਤ ਨੇ ਸਾਂਝੀ ਕੀਤੀ ਪ੍ਰਮਾਣੂ ਟਿਕਾਣਿਆਂ ਅਤੇ ਕੈਦੀਆਂ ਦੀ ਸੂਚੀ

Ad Position 21
No active advertisement
ਅਜੀਤ ਡੈਸਕ 02-01-2026

ਕੂਟਨੀਤਕ ਚੈਨਲਾਂ ਰਾਹੀਂ ਇੱਕੋ ਸਮੇਂ ਕੀਤਾ ਗਿਆ ਸੂਚੀਆਂ ਦਾ ਆਦਾਨ-ਪ੍ਰਦਾਨ
ਅੰਮਿ੍ਤਸਰ/ਨਵੀਂ ਦਿੱਲੀ, 1 ਜਨਵਰੀ (ਸੁਰਿੰਦਰ ਕੋਛੜ, ਉਪਮਾ ਡਾਗਾ ਪਾਰਥ )-ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਪਾਕਿ 'ਚ ਮੌਜੂਦ ਪ੍ਰਮਾਣੂ ਟਿਕਾਣਿਆਂ ਦੀ ਸੂਚੀ ਪਾਕਿਸਤਾਨੀ ਸਮੇਂ ਮੁਤਾਬਕ ਅੱਜ ਸਵੇਰੇ ਪੂਰੇ 10 ਵਜੇ ਅਧਿਕਾਰਕ ਤੌਰ 'ਤੇ ਸੌਂਪੀ ਗਈ ਹੈ | ਇਸੇ ਤਰ੍ਹਾਂ ਨਵੀਂ ਦਿੱਲੀ 'ਚ ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਭਾਰਤੀ ਪ੍ਰਮਾਣੂ ਟਿਕਾਣਿਆਂ ਦੀ ਸੂਚੀ ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਸੌਂਪੀ ਗਈ | ਦੋਵਾਂ ਦੇਸ਼ਾਂ ਵਿਚਾਲੇ ਹੋਏ ਦੁਵੱਲੇ ਸਮਝੌਤੇ ਦੇ ਨਿਯਮਾਂ ਦੇ ਅਧੀਨ ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਇਨ੍ਹਾਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ | ਪਾਕਿ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ 31 ਦਸੰਬਰ 1988 ਨੂੰ ਹੋਇਆ ਅਤੇ 27 ਜਨਵਰੀ 1991 ਤੋਂ ਇਸ ਨੂੰ ਲਾਗੂ ਕੀਤਾ ਗਿਆ | ਇਹ ਦੋਵਾਂ ਦੇਸ਼ਾਂ ਵਿਚਕਾਰ ਅਜਿਹੀਆਂ ਸੂਚੀਆਂ ਦਾ ਲਗਾਤਾਰ 35ਵਾਂ ਆਦਾਨ-ਪ੍ਰਦਾਨ ਸੀ ਅਤੇ ਪਹਿਲੀ ਵਾਰ 1 ਜਨਵਰੀ 1992 ਨੂੰ ਇਹ ਸੂਚੀਆਂ ਸਾਂਝੀਆਂ ਕੀਤੀਆਂ ਗਈਆਂ | ਸੂਚੀਆਂ ਦਾ ਆਦਾਨ ਪ੍ਰਦਾਨ ਡਿਪਲੋਮੈਟਿਕ ਚੈਨਲਾਂ ਦੁਆਰਾ ਇਕੋ ਸਮੇਂ ਕੀਤਾ ਗਿਆ | ਭਾਰਤ ਨੇ ਆਪਣੀ ਹਿਰਾਸਤ 'ਚ 391 ਸਿਵਲ ਕੈਦੀਆਂ ਅਤੇ 33 ਮਛੇਰਿਆਂ ਦੇ ਵੇਰਵਿਆਂ ਵਾਲੀਆਂ ਸੂਚੀਆਂ ਸਾਂਝੀਆਂ ਕੀਤੀਆਂ | ਜਦਕਿ ਪਾਕਿ ਨੇ ਆਪਣੀ ਹਿਰਾਸਤ 'ਚ 58 ਸਿਵਲ ਕੈਦੀਆਂ ਅਤੇ 199 ਮਛੇਰਿਆਂ ਦੇ ਵੇਰਵਿਆਂ ਵਾਲੀਆਂ ਸੂਚੀਆਂ ਸਾਂਝੀਆਂ ਕੀਤੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ 'ਚ 17,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ 'ਤੇ ਰੋਕ ਅਗਲੀ ਖ਼ਬਰ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਬਦਲਾਅ ਲਿਆਉਣ ਦਾ ਸ਼ਕਤੀਸ਼ਾਲੀ ਮੌਕਾ-ਰਾਸ਼ਟਰਪਤੀ
Ad Position 24