17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਬੰਗਲਾਦੇਸ਼ 'ਚ ਹਿੰਦੂ ਵਪਾਰੀ ਦੀ ਮÏਤ ਦੇ ਮਾਮਲੇ 'ਚ ਤਿੰਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 05-01-2026
ਢਾਕਾ, 4 ਜਨਵਰੀ (ਪੀ.ਟੀ.ਆਈ.) -ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਬੰਗਲਾਦੇਸ਼ ਦੇ ਸ਼ਰੀਅਤਪੁਰ ਜ਼ਿਲ੍ਹੇ ਵਿਚ ਇਕ ਹਿੰਦੂ ਵਪਾਰੀ ਦੀ ਕੁੱਟਮਾਰ ਕਰਨ ਤੋਂ ਬਾਅਦ ਸਾੜ ਕੇ ਮਾਰਨ ਦੇ ਮਾਮਲੇ ਵਿਚ ਐਤਵਾਰ ਨੂੰ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ¢ ਢਾਕਾ ਤੋਂ ਲਗਭਗ 100 ਕਿਲੋਮੀਟਰ ਦੱਖਣ ਵਿਚ ਸ਼ਰੀਅਤਪੁਰ ਜ਼ਿਲ੍ਹੇ ਦੇ ਦਾਮੁਦਿਆ ਵਿਚ ਕੇਉਰਭੰਗਾ ਬਾਜ਼ਾਰ ਨੇੜੇ 50 ਸਾਲਾ ਖੋਕਨ ਚੰਦਰ ਦਾਸ 'ਤੇ ਬੁੱਧਵਾਰ ਰਾਤ ਨੂੰ ਹਮਲਾ ਕੀਤਾ ਗਿਆ ਸੀ¢ ਉਸ ਦੀ ਸਨਿਚਰਵਾਰ ਨੂੰ ਮÏਤ ਹੋ ਗਈ¢ ਪ੍ਰੋਥਮ ਆਲੋ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਰੈਪਿਡ ਐਕਸ਼ਨ ਬਟਾਲੀਅਨ (ਆਰ ਏ ਬੀ) ਦੀ ਇਕ ਟੀਮ ਨੇ ਐਤਵਾਰ ਸਵੇਰੇ ਢਾਕਾ ਤੋਂ ਲਗਭਗ 100 ਕਿਲੋਮੀਟਰ ਉੱਤਰ-ਪੂਰਬ ਵਿਚ ਕਿਸ਼ੋਰਗੰਜ ਤੋਂ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ¢ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਾਮੁਦਿਆ ਵਾਸੀ ਸੋਹਾਗ ਖਾਨ (27), ਰੱਬੀ ਮੋਲਿਆ (21), ਅਤੇ ਪਲਾਸ਼ ਸਰਦਾਰ (25) ਵਜੋਂ ਹੋਈ ਹੈ¢ ਦਾਸ, ਜੋ ਕਿ ਫਾਰਮੇਸੀ ਅਤੇ ਮੋਬਾਈਲ ਬੈਂਕਿੰਗ ਦਾ ਕਾਰੋਬਾਰ ਕਰਦਾ ਸੀ, ਇਕ ਆਟੋ ਰਿਕਸ਼ਾ ਵਿਚ ਯਾਤਰਾ ਕਰ ਰਿਹਾ ਸੀ ਜਦੋਂ ਹਮਲਾਵਰਾਂ ਨੇ ਗੱਡੀ ਨੂੰ ਰੋਕਿਆ ਅਤੇ ਕਥਿਤ ਤÏਰ 'ਤੇ ਉਸ ਨੂੰ ਕੁੱਟਿਆ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਿਰ ਉਸ ਦੇ ਸਿਰ 'ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਪ੍ਰਵਾਨਗੀ ਦੇ ਇਕ ਸਾਲ ਬਾਅਦ ਵੀ ਹਾਈ ਕੋਰਟਾਂ 'ਚ ਐਡਹਾਕ ਜੱਜਾਂ ਦੀ ਨਿਯੁਕਤੀ ਨਹੀਂ <br/> ਅਗਲੀ ਖ਼ਬਰ ਐਨ.ਆਈ.ਏ. ਵਲੋਂ ਨੀਮਰਾਨਾ ਹੋਟਲ ਗੋਲੀਬਾਰੀ ਮਾਮਲੇ 'ਚ ਮੁੱਖ ਸ਼ੂਟਰਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ
Ad Position 24