22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ

Ad Position 21
No active advertisement
ਅਜੀਤ ਡੈਸਕ 06-01-2026
ਨਵੀਂ ਦਿੱਲੀ, 5 ਜਨਵਰੀ (ਪੀ. ਟੀ. ਆਈ.)-ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਵਪਾਰ, ਨਿਵੇਸ਼ ਅਤੇ ਰੱਖਿਆ ਅਤੇ ਸੁਰੱਖਿਆ ਸਮੇਤ ਕਈ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਅਗਲੇ ਹਫ਼ਤੇ ਭਾਰਤ ਦਾ ਦੋ ਦਿਨਾ ਦੌਰਾ ਕਰਨਗੇ | ਵਿਦੇਸ਼ ਮੰਤਰਾਲੇ (ਐਮ. ਈ. ਏ.) ਨੇ ਸੋਮਵਾਰ ਨੂੰ ਮਰਜ਼ ਦੀ ਪਹਿਲੀ ਭਾਰਤ ਯਾਤਰਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ਅਹਿਮਦਾਬਾਦ ਵਿਚ ਜਰਮਨ ਨੇਤਾ ਦਾ ਸਵਾਗਤ ਕਰਨਗੇ | ਜਰਮਨ ਚਾਂਸਲਰ ਬੈਂਗਲੁਰੂ ਵੀ ਜਾਣਗੇ | ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਵਿਆਪਕ ਵਿਸ਼ਵ ਭਾਈਚਾਰੇ ਦੇ ਲਾਭ ਲਈ ਇੱਕ ਅਗਾਂਹਵਧੂ ਸਾਂਝੇਦਾਰੀ ਬਣਾਉਣ ਲਈ ਭਾਰਤ ਅਤੇ ਜਰਮਨੀ ਦੇ ਸਾਂਝੇ ਦਿ੍ਸ਼ਟੀਕੋਣ ਦੀ ਪੁਸ਼ਟੀ ਕਰਨ ਦਾ ਇੱਕ ਕੀਮਤੀ ਮੌਕਾ ਪ੍ਰਦਾਨ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਟੇਬਲ 'ਤੇ ਨੋਟਾਂ ਦੇ ਢੇਰ ਨਾਲ ਟੀ.ਐੱਮ.ਸੀ. ਆਗੂ ਦੀ ਵੀਡੀਓ ਵਾਇਰਲ ਅਗਲੀ ਖ਼ਬਰ ਅਮਰੀਕਾ 'ਚ ਭਾਰਤੀ ਰਾਜਦੂਤ ਨੇ ਟਰੰਪ ਨੂੰ ਟੈਰਿਫ ਘਟਾਉਣ ਲਈ ਸੁਨੇਹਾ ਭੇਜਿਆ
Ad Position 24