ਢਾਕਾ, 5 ਜਨਵਰੀ (ਪੀ. ਟੀ. ਆਈ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 285 ਹੋਰਾਂ ਵਿਰੁੱਧ ਦੇਸ਼ਧ੍ਰੋਹ ਦੇ ਮਾਮਲੇ ਵਿਚ ਦੋਸ਼ ਆਇਦ ਕਰਨ ਲਈ ਸੋਮਵਾਰ ਨੂੰ ਬੰਗਲਾਦੇਸ਼ ਦੀ ਇਕ ਅਦਾਲਤ ਨੇ 21 ਜਨਵਰੀ ਦੀ ਤਰੀਕ ਤੈਅ ਕੀਤੀ ਹੈ¢ ਇਹ ਮਾਮਲਾ ਉਨ੍ਹਾਂ ਦੋਸ਼ਾਂ ਨਾਲ ਸੰਬੰਧਿਤ ਹੈ ਕਿ ਹਸੀਨਾ ਅਤੇ ਅਵਾਮੀ ਲੀਗ ਦੇ ਕਈ ਸੌ ਮੈਂਬਰਾਂ ਨੇ ਦਸੰਬਰ 2024 ਵਿੱਚ 'ਜÏਏ ਬੰਗਲਾ ਬਿ੍ਗੇਡ' ਨਾਮਕ ਇੱਕ ਸਮੂਹ ਦੀ ਇੱਕ ਵਰਚੁਅਲ ਮੀਟਿੰਗ ਵਿੱਚ ਸ਼ਿਰਕਤ ਕੀਤੀ ਸੀ, ਜਿਸ ਦÏਰਾਨ ਉਨ੍ਹਾਂ ਨੇ ਕਥਿਤ ਤÏਰ 'ਤੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੂੰ ਉਖਾੜ ਸੁੱਟਣ ਦੀ ਸਾਜਿਸ਼ ਰਚੀ ਸੀ | ਇਹ ਸਮੂਹ ਆਵਾਮੀ ਲੀਗ ਅਤੇ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੀ ਵਿਰਾਸਤ ਦਾ ਕੱਟੜ ਸਮਰਥਕ ਹੈ¢ ਸੁਣਵਾਈ ਤੋਂ ਬਾਅਦ, ਢਾਕਾ ਸਪੈਸ਼ਲ ਜੱਜ ਕੋਰਟ-9 ਦੇ ਜੱਜ ਅਬਦੁਸ ਸਲਾਮ ਨੇ ਹਸੀਨਾ ਅਤੇ 285 ਹੋਰਾਂ ਵਿਰੁੱਧ ਦੋਸ਼ ਆਇਦ ਕਰਨ ਲਈ 21 ਜਨਵਰੀ ਦੀ ਤਰੀਕ ਤੈਅ ਕੀਤੀ ਹੈ | ਇਹ ਮਾਮਲਾ ਪਿਛਲੇ ਸਾਲ ਮਾਰਚ ਵਿੱਚ ਅਪਰਾਧਿਕ ਜਾਂਚ ਵਿਭਾਗ (ਸੀ.ਆਈ.ਡੀ) ਦੁਆਰਾ ਦਾਇਰ ਕੀਤਾ ਗਿਆ ਸੀ, ਜਿਸ ਨੇ 30 ਜੁਲਾਈ ਨੂੰ 286 ਮੁਲਜ਼ਮਾਂ ਦੇ ਨਾਂਅ ਇੱਕ ਚਾਰਜਸ਼ੀਟ ਦਾਇਰ ਕੀਤੀ ਸੀ¢