ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹਿਮਾਚਲ ਤੇ ਕਸ਼ਮੀਰ 'ਚ ਬਰਫ਼ਬਾਰੀ ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ

Ad Position 21
No active advertisement
ਅਜੀਤ ਡੈਸਕ 24-01-2026

ਬਸੰਤ ਪੰਚਮੀ ਮੌਕੇ ਮÏਸਮ ਦਾ ਬਦਲਿਆ ਮਿਜ਼ਾਜ
ਸ੍ਰੀਨਗਰ/ਸ਼ਿਮਲਾ/ਚੰਡੀਗੜ੍ਹ/ਅੰਮਿ੍ਤਸਰ 23 ਜਨਵਰੀ (ਪੀ.ਟੀ.ਆਈ., ਸੁਖਵਿੰਦਰ ਸਿੰਘ ਸ਼ਾਨ, ਹਰਮਿੰਦਰ ਸਿੰਘ)-ਵੀਰਵਾਰ ਦੀ ਰਾਤ ਤੋਂ ਸ਼ੁੱਕਰਵਾਰ ਪੂਰਾ ਦਿਨ ਜਿਥੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਭਾਰੀ ਬਰਫਬਾਰੀ ਹੋਈ ਉਥੇ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਵੀਂ ਦਿੱਲੀ 'ਚ ਭਾਰੀ ਮੀਂਹ ਦੇ ਨਾਲ ਕਈ ਥਾਵਾਂ 'ਤੇ ਜ਼ੋਰਦਾਰ ਤੇਜ਼ ਹਵਾਵਾਂ ਚੱਲੀਆਂ ਅਤੇ ਗੜੇ ਵੀ ਪਏ | ਬਸੰਤ ਪੰਚਮੀ 'ਤੇ ਆਖੀ ਜਾਂਦੀ ਕਹਾਵਤ 'ਆਈ ਬਸੰਤ, ਪਾਲਾ ਉਡੰਤ' ਅੱਜ ਸੱਚ ਸਿੱਧ ਨਾ ਹੋਈ ਕਿਉਂਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਲੰਘੀ ਅੱਧੀ ਰਾਤ ਤੋਂ ਮੀਂਹ ਪੈ ਰਿਹਾ ਹੈ | ਬਹੁਤ ਸਾਰੀਆਂ ਥਾਵਾਂ 'ਤੇ ਤੇਜ਼ ਹਵਾ ਚੱਲਣ ਅਤੇ ਗੜੇਮਾਰੀ ਹੋਣ ਕਰਕੇ ਠੰਢ ਦਾ ਕਹਿਰ ਫਿਰ ਤੋਂ ਵਧ ਗਿਆ ਹੈ | ਤੇਜ਼ ਹਵਾਵਾਂ ਕਾਰਨ ਬਹੁਤ ਸਾਰੇ ਇਲਾਕਿਆਂ ਵਿਚ ਰੁੱਖ, ਬਿਜਲੀ ਦੇ ਖੰਭੇ ਡਿਗ ਗਏ ਹਨ ਅਤੇ ਮਕਾਨਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ ਹੈ | ਅਨੁਮਾਨ ਹੈ ਕਿ ਸ਼ਨੀਵਾਰ ਨੂੰ ਮੀਂਹ ਤੋਂ ਰਾਹਤ ਮਿਲੇਗੀ, ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਸੰਘਣੀ ਧੁੰਦ ਪਵੇਗੀ | ਪੰਜਾਬ ਦੇ ਪਠਾਨਕੋਟ 'ਚ 63 ਮਿਲੀਮੀਟਰ, ਗੁਰਦਾਸਪੁਰ 48.7 ਮਿਲੀਮੀਟਰ, ਪਟਿਆਲਾ 'ਚ 57.3 ਮਿਲੀਮੀਟਰ, ਲੁਧਿਆਣਾ 'ਚ 54 ਮਿਲੀਮੀਟਰ, ਅੰਮਿ੍ਤਸਰ 'ਚ 33 ਮਿਲੀਮੀਟਰ, ਰੂਪ ਨਗਰ 'ਚ 46 ਮਿਲੀਮੀਟਰ, ਸੰਗਰੂਰ 'ਚ 33 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ | ਇਸ ਦੌਰਾਨ ਚੰਡੀਗੜ੍ਹ 'ਚ 38.3 ਮਿਲੀਮੀਟਰ ਤੱਕ ਮੀਂਹ ਪਿਆ | ਹਰਿਆਣਾ ਦੇ ਅੰਬਾਲਾ 'ਚ 56.7 ਮਿਲੀਮੀਟਰ, ਹਿਸਾਰ 'ਚ 9.9 ਮਿਲੀਮੀਟਰ, ਕਰਨਾਲ 'ਚ 23.6 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ ਹੈ | ਇਨ੍ਹਾਂ ਦੋਵੇਂ ਸੂਬਿਆਂ 'ਚ ਮੀਂਹ ਪੈਣ ਦੇ ਕਾਰਨ ਰਾਤ ਦੇ ਤਾਪਮਾਨ ਵਿਚ ਵਾਧਾ ਹੋਇਆ ਹੈ | ਇਸ ਦÏਰਾਨ ਚੰਡੀਗੜ੍ਹ ਵਿਚ ਕਈ ਥਾਈਾ ਰੁੱਖ ਜੜ੍ਹੋਂ ਉੱਖੜ ਗਏ ਜਿਸ ਨਾਲ ਕਈ ਗੱਡੀਆਂ ਨੂੰ ਨੁਕਸਾਨ ਪੁੱਜਾ ਤੇ ਆਵਾਜਾਈ ਵਿਚ ਵੀ ਅੜਿੱਕਾ ਪਿਆ¢ ਕਈ ਥਾਈਾ ਬਿਜਲੀ ਦੇ ਖੰਭੇ ਨੁਕਸਾਨੇ ਜਾਣ ਦੀਆਂ ਵੀ ਰਿਪੋਰਟਾਂ ਹਨ ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ¢ ਸ਼ੁੱਕਰਵਾਰ ਸਵੇਰੇ ਸ਼ਹਿਰ ਵਿਚ ਮੀਂਹ ਨਾਲ ਤੇਜ਼ ਰਫ਼ਤਾਰ ਹਵਾਵਾਂ ਕਾਰਨ ਸੈਕਟਰ 29ਡੀ ਵਿਚ ਇਕ ਵੱਡਾ ਦਰੱਖਤ ਡਿਗਣ ਨਾਲ ਦੋ ਕਾਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਘੱਟੋ-ਘੱਟ 10 ਬਿਜਲੀ ਦੇ ਖੰਭੇ ਉੱਖੜ ਗਏ¢ ਮੌਸਮ ਵਿਭਾਗ ਅਨੁਸਾਰ ਇਸ ਮੀਂਹ ਨਾਲ ਪੰਜਾਬ ਵਿਚ ਲਗਾਤਾਰ ਪੈ ਰਹੀ ਖ਼ੁਸ਼ਕੀ ਚੁੱਕੀ ਜਾਵੇਗੀ ਅਤੇ ਸੁੱਕੀ ਠੰਢ ਨਾਲ ਲਗਦੀਆਂ ਬਿਮਾਰੀਆਂ ਤੋਂ ਬਚਾਅ ਹੋਵੇਗਾ¢ ਇਹ ਮੀਂਹ ਕਣਕ ਦੀ ਫਸਲ ਲਈ ਵੀ ਚੰਗਾ ਹੈ¢ ਉਂਝ ਇਸ ਮੀਂਹ ਨਾਲ ਇਕ ਵਾਰ ਫਿਰ ਠੰਢ ਵਧਣ ਦੇ ਆਸਾਰ ਹਨ¢ ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿਚ ਸ਼ੁੱਕਰਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਈ, ਜਿਸ ਵਿਚ ਸ੍ਰੀਨਗਰ ਸ਼ਹਿਰ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਵੀ ਸ਼ਾਮਿਲ ਹੈ¢ ਬਰਫ਼ਬਾਰੀ ਕਰਕੇ ਸ੍ਰੀਨਗਰ-ਜੰਮੂ ਕÏਮੀ ਸ਼ਾਹਰਾਹ ਬੰਦ ਹੋ ਗਿਆ ਅਤੇ ਇੱਥੇ 20 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ¢ ਸ੍ਰੀਨਗਰ ਦੇ ਕੁਝ ਹਿੱਸਿਆਂ ਸਮੇਤ ਕੁਝ ਹੋਰ ਇਲਾਕਿਆਂ ਵਿਚ ਮੀਂਹ ਪਿਆ¢ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਹਵਾਈ ਅੱਡੇ 'ਤੇ ਬਰਫ਼ ਜਮ੍ਹਾਂ ਹੋਣ ਕਾਰਨ ਉਡਾਣਾਂ ਦੇ ਸੰਚਾਲਨ ਵਿਚ ਵਿਘਨ ਪਿਆ ਕਿਉਂਕਿ ਰਨਵੇਅ ਉਪਲਬਧ ਨਹੀਂ ਸੀ¢ ਅਧਿਕਾਰੀਆਂ ਨੇ ਕਿਹਾ ਖਰਾਬ ਮÏਸਮ ਕਾਰਨ ਹੁਣ ਤੱਕ 20 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ¢
ਸ਼ਿਮਲਾ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ
ਤਿੰਨ ਮਹੀਨਿਆਂ ਦੀ ਖ਼ੁਸ਼ਕ ਠੰਢ ਮਗਰੋਂ ਸ਼ਿਮਲਾ ਵਿਚ ਸ਼ੁੱਕਰਵਾਰ ਨੂੰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ¢ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿਚ ਵੀ ਬਰਫ਼ਬਾਰੀ ਹੋ ਰਹੀ ਹੈ, ਜਿਸ ਵਿਚ ਰਾਜ ਦਾ ਇਕ ਹੋਰ ਪ੍ਰਸਿੱਧ ਸੈਲਾਨੀ ਸਥਾਨ ਮਨਾਲੀ ਵੀ ਸ਼ਾਮਿਲ ਹੈ¢ ਪ੍ਰਸ਼ਾਸਨ ਨੇ ਕਿਹਾ ਕਿ ਚੋਪਾਲ ਸਮੇਤ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿਚ ਵੀ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਚੋਪਾਲ-ਦੇਹਾ ਸੜਕ ਬੰਦ ਹੋ ਗਈ ਹੈ¢ ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਬਰਫ਼ਬਾਰੀ ਨਾਲ ਰਾਜਧਾਨੀ ਸ਼ਿਮਲਾ ਤੇ ਨੇੜਲੇ ਇਲਾਕਿਆਂ ਵਿਚ ਤਾਪਮਾਨ ਕਈ ਦਰਜੇ ਹੇਠਾਂ ਡਿੱਗ ਗਿਆ ਹੈ¢
ਵੈਸ਼ਨੋ ਦੇਵੀ ਯਾਤਰਾ ਮੁਅੱਤਲ
ਜੰਮੂ-ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਖੇਤਰ ਦੇ ਉੱਚੇ ਇਲਾਕਿਆਂ 'ਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ, ਜਿਸ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਸਮੇਤ ਮੁੱਖ ਸੜਕਾਂ 'ਤੇ ਆਵਾਜਾਈ ਮੁਅੱਤਲ ਕਰ ਦਿੱਤੀ ਗਈ ਅਤੇ ਪਹਾੜੀ ਜ਼ਿਲਿ੍ਹਆਂ ਵਿਚ ਸਕੂਲ ਬੰਦ ਕਰ ਦਿੱਤੇ ਗਏ¢ ਤਿ੍ਕੁਟਾ ਪਹਾੜੀਆਂ ਦੇ ਉੱਪਰ ਮਾਤਾ ਵੈਸ਼ਨੋ ਦੇਵੀ ਮੰਦਿਰ ਵਿਚ ਵੀ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ, ਜਿਸ ਕਾਰਨ ਅਧਿਕਾਰੀਆਂ ਨੂੰ ਯਾਤਰਾ ਨੂੰ ਮੁਅੱਤਲ ਕਰਨਾ ਪਿਆ |
ਉਤਰਾਖੰਡ 'ਚ ਬਰਫ਼ਬਾਰੀ ਤੇ ਮੀਂਹ; ਔਰੇਂਜ ਅਲਰਟ ਜਾਰੀ
ਉੱਤਰਾਖੰਡ ਵਿਚ ਸ਼ੁੱਕਰਵਾਰ ਨੂੰ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ, ਜਿਸ ਨਾਲ ਲੰਬੇ ਸੁੱਕੇ ਦÏਰ ਦਾ ਅੰਤ ਹੋਇਆ ਅਤੇ ਸੂਬੇ ਭਰ ਵਿਚ ਠੰਢ ਦੀ ਲਹਿਰ ਤੇਜ਼ ਹੋ ਗਈ¢ ਰਾਜਧਾਨੀ ਦੇਹਰਾਦੂਨ ਸਮੇਤ ਜ਼ਿਆਦਾਤਰ ਨੀਵੇਂ ਅਤੇ ਮੈਦਾਨੀ ਇਲਾਕਿਆਂ ਵਿਚ ਲਗਾਤਾਰ ਮੀਂਹ ਪਿਆ¢ ਤਾਜ਼ਾ ਬਰਫ਼ਬਾਰੀ ਨੇ ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ, ਅÏਲੀ, ਮਸੂਰੀ, ਚੱਕਰਤਾ, ਧਨÏਲਟੀ ਅਤੇ ਉੱਤਰਕਾਸ਼ੀ ਨੂੰ ਮੋਟੀ ਚਿੱਟੀ ਪਰਤ ਵਿਚ ਢਕ ਲਿਆ ਹੈ¢ ਮÏਸਮ ਵਿਭਾਗ ਨੇ ਰਾਜ ਲਈ 'ਔਰੇਂਜ ਅਲਰਟ' ਜਾਰੀ ਕੀਤਾ ਹੈ, ਜਿਸ ਵਿਚ ਪਹਾੜਾਂ ਵਿਚ ਹੋਰ ਬਰਫ਼ਬਾਰੀ ਅਤੇ ਹੇਠਲੇ ਖੇਤਰਾਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ¢
ਦਿੱਲੀ ਦੀ ਹਵਾ ਗੁਣਵੱਤਾ 'ਚ ਸੁਧਾਰ
ਨਵੀਂ ਦਿੱਲੀ-ਦਿੱਲੀ ਵਿਚ ਸਾਲ ਦਾ ਪਹਿਲਾ ਮੀਂਹ ਪਿਆ | ਗਰਮੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਨੇ ਸ਼ਹਿਰ ਵਿਚ ਪ੍ਰਦੂਸ਼ਣ ਦੇ ਉੱਚ ਪੱਧਰਾਂ ਤੋਂ ਥੋੜ੍ਹੀ ਰਾਹਤ ਦਿੱਤੀ¢

Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਮੀਂਹ ਦੌਰਾਨ ਹੋਈ ਗਣਤੰਤਰ ਦਿਵਸ ਪਰੇਡ ਦੀ ਫੁਲ ਡਰੈੱਸ ਰਿਹਰਸਲ ਅਗਲੀ ਖ਼ਬਰ ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਵਲੋਂ ਅੱਤਵਾਦੀ ਹਮਲੇ ਬਾਰੇ ਖੁਫ਼ੀਆ ਚਿਤਾਵਨੀ ਜਾਰੀ <br/>
Ad Position 24
No active advertisement