ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਦਿੱਲੀ 'ਚ ਮੀਂਹ ਦੌਰਾਨ ਹੋਈ ਗਣਤੰਤਰ ਦਿਵਸ ਪਰੇਡ ਦੀ ਫੁਲ ਡਰੈੱਸ ਰਿਹਰਸਲ

Ad Position 21
No active advertisement
ਅਜੀਤ ਡੈਸਕ 24-01-2026

ਨਵੀਂ ਦਿੱਲੀ, 23 ਜਨਵਰੀ (ਪੀ. ਟੀ. ਆਈ.)-ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ 77ਵੀਂ ਗਣਤੰਤਰ ਦਿਵਸ ਪਰੇਡ ਦੀ ਫੁਲ ਡਰੈੱਸ ਰਿਹਰਸਲ ਹੋਈ | ਸਵੇਰ ਦੇ ਮੀਂਹ ਵਿਚਾਲੇ ਫੌਜ ਦੇ ਜਵਾਨਾਂ ਅਤੇ ਕਲਾਕਾਰਾਂ ਨੇ ਕਰਤੱਵ ਪਥ 'ਤੇ ਮਾਰਚ ਕੀਤਾ, ਜਿਸ ਕਾਰਨ ਰਸਮੀ ਬੁਲੇਵਾਰਡ 'ਤੇ ਪ੍ਰੋਗਰਾਮ 'ਚ ਥੋੜ੍ਹੀ ਦੇਰੀ ਹੋ ਗਈ | ਬੇਸ਼ੱਕ, ਖਰਾਬ ਮੌਸਮ ਨੂੰ ਦੇਖਦਿਆਂ ਅਧਿਕਾਰੀਆਂ ਨੇ ਦੱਸਿਆ ਫਲਾਈਪਾਸਟ ਅਤੇ ਪਰੇਡ 'ਚ ਕੁਝ ਸੱਭਿਆਚਾਰਕ ਪ੍ਰੋਗਰਾਮ ਨਹੀਂ ਹੋ ਸਕੇ | ਪਰੇਡ ਦੀ ਫੁਲ ਰਿਹਰਸਲ ਸਵੇਰੇ ਕਰੀਬ 10.30 ਵਜੇ ਸ਼ੁਰੂ ਹੋਈ ਅਤੇ ਕਰੀਬ 11.45 ਵਜੇ ਖਤਮ ਹੋਈ | ਹਰ ਸਾਲ ਵੱਖ-ਵੱਖ ਥਾਵਾਂ 'ਤੇ ਬਣੇ ਸਟੈਂਡ 'ਤੇ ਫੁਲ ਰਿਹਰਸਲ ਦੇ ਦਿਨ ਵੀ ਵੱਡੀ ਭੀੜ ਹੁੰਦੀ ਹੈ, ਜਿਸ ਦੇ ਲਈ ਸਰਕਾਰੀ ਪਾਸ ਜਾਰੀ ਕੀਤੇ ਜਾਂਦੇ ਹਨ | ਬੇਸ਼ੱਕ, ਸ਼ੁੱਕਰਵਾਰ ਨੂੰ ਖਰਾਬ ਮੌਸਮ ਦੇ ਕਾਰਨ ਸਟੈਂਡ 'ਤੇ ਭੀੜ ਘੱਟ ਰਹੀ | ਮੀਂਹ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ 'ਚ ਟ੍ਰੈਫਿਕ ਵੀ ਰੁਕਿਆ, ਪੰ੍ਰਤੂ ਮਾਰਚਿੰਗ ਟੁਕੜੀਆਂ ਦਾ ਜੋਸ਼ ਘੱਟ ਨਹੀਂ ਹੋਇਆ | ਫੌਜੀ ਜਵਾਨ ਵਿਜੇ ਚੌਕ ਤੋਂ ਲਾਲ ਕਿਲ੍ਹੇ ਤੱਕ, ਜੋ ਪਰੇਡ ਦਾ ਰੂਟ ਹੈ, ਵੱਖ-ਵੱਖ ਪਲੇਟਫਾਰਮਾਂ 'ਤੇ ਵੱਖ-ਵੱਖ ਹਥਿਆਰਾਂ ਦੇ ਨਾਲ ਮਾਰਚ ਕਰਦੇ ਹੋਏ ਗਏ ਅਤੇ ਭਿੱਜਣ ਦੇ ਬਾਵਜੂਦ ਪੂਰੇ ਜੋਸ਼ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ | ਇਸ ਰਿਹਰਸਲ ਦੌਰਾਨ ਕਈ ਝਾਕੀਆਂ ਵੀ ਵਿਖਾਈਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ, ਕਟਾਰੂਚੱਕ, ਭੁੱਲਰ ਤੇ ਮੁੰਡੀਆਂ ਵਲੋਂ 'ਮੁੱਖ ਮੰਤਰੀ ਸਿਹਤ ਯੋਜਨਾ' ਦੀ ਰਜਿਸਟੇ੍ਰਸ਼ਨ ਮੁਹਿ... ਅਗਲੀ ਖ਼ਬਰ ਹਿਮਾਚਲ ਤੇ ਕਸ਼ਮੀਰ 'ਚ ਬਰਫ਼ਬਾਰੀ ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ
Ad Position 24
No active advertisement