ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਟਰੰਪ ਵਲੋਂ ਕੈਨੇਡਾ 'ਚ ਬਣੇ ਜਹਾਜ਼ਾਂ 'ਤੇ 50 ਫ਼ੀਸਦੀ ਟੈਕਸ ਲਾਉਣ ਦੀ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 31-01-2026

ਕਿਹਾ, ਅਮਰੀਕੀ ਕੰਪਨੀ ਦੇ ਜਹਾਜ਼ਾਂ ਨੂੰ ਮਨਜ਼ੂਰੀ ਨਾ ਦਿੱਤੀ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ
ਵਾਸ਼ਿੰਗਟਨ, 30 ਜਨਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕੈਨੇਡਾ ਨੂੰ ਧਮਕੀ ਦਿੱਤੀ ਹੈ ਕਿ ਅਮਰੀਕਾ 'ਚ ਵੇਚੇ ਜਾਣ ਵਾਲੇ ਉਸ ਦੇ ਕਿਸੇ ਵੀ ਜਹਾਜ਼ 'ਤੇ 50 ਫ਼ੀਸਦੀ ਟੈਰਿਫ ਲਗਾਇਆ | ਇਹ ਅਮਰੀਕਾ ਦੇ ਉੱਤਰ ਵਾਲੇ ਪਾਸੇ ਗੁਆਂਢੀ ਦੇਸ਼ ਨਾਲ ਉਨ੍ਹਾਂ ਦਾ ਵਪਾਰ ਜੰਗ 'ਚ ਨਵੀਨਤਮ ਹਮਲਾ ਹੈ, ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਉਨ੍ਹਾਂ ਦੇ ਮਤਭੇਦ ਵਧਦੇ ਹੀ ਜਾ ਰਹੇ ਹਨ | ਟਰੰਪ ਨੇ ਕੈਨੇਡਾ 'ਤੇ ਅਮਰੀਕੀ ਕੰਪਨੀ ਗਲਫਸਟਰੀਮ ਦੇ ਸਰਟੀਫਿਕੇਸ਼ਨ ਦੇ ਅਮਲ ਨੂੰ ਗਲਤ ਢੰਗ ਨਾਲ ਰੋਕਣ ਦਾ ਦੋਸ਼ ਲਾਇਆ ਹੈ | ਟਰੰਪ ਨੇ ਕੈਨੇਡਾ ਨੂੰ ਆਪਣਾ ਫ਼ੈਸਲਾ ਬਦਲਣ ਜਾਂ ਅਮਰੀਕੀ ਕਰ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਹੈ | ਟਰੰਪ ਨੇ ਕਿਹਾ ਕਿ ਜੇ ਕੈਨੇਡਾ ਨੇ ਗਲਫਸਟਰੀਮ ਐਰੋਸਪੇਸ ਕÏਰਪ ਦੇ ਜਹਾਜ਼ਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਅਮਰੀਕਾ 'ਚ ਵੇਚੇ ਜਾਣ ਵਾਲੇ ਕੈਨੇਡਾ ਦੇ ਜੈਟਾਂ 'ਤੇ 50 ਫ਼ੀਸਦੀ ਟੈਰਿਫ਼ ਲਾਇਆ ਜਾਵੇਗਾ | ਟਰੰਪ ਦੀ ਇਹ ਧਮਕੀ ਅਮਰੀਕਾ ਤੇ ਕੈਨੇਡਾ ਦਰਮਿਆਨ ਵਧ ਰਹੇ ਤਣਾਅ ਨੂੰ ਹੋਰ ਵਧਾ ਸਕਦੀ ਹੈ | ਇਸ ਤੋਂ ਪਹਿਲਾਂ ਵੀ ਦੋਵੇਂ ਦੇਸ਼ ਕਈ ਮਾਮਲਿਆਂ 'ਤੇ ਆਹਮੋ-ਸਾਹਮਣੇ ਆ ਗਏ ਸਨ | ਟਰੰਪ ਨੇ ਟਰੁੱਥ 'ਤੇ ਇਕ ਪੋਸਟ ਪਾ ਕੇ ਕਿਹਾ ਕਿ ਜੇ, ਕਿਸੇ ਵੀ ਕਾਰਨ ਇਸ ਸਥਿਤੀ ਨੂੰ ਤੁਰੰਤ ਠੀਕ ਨਹੀਂ ਕੀਤਾ ਜਾਂਦਾ ਤਾਂ ਮੈਂ ਅਮਰੀਕਾ ਵਿਚ ਵੇਚੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਜਹਾਜ਼ਾਂ 'ਤੇ ਕੈਨੇਡਾ ਤੋਂ 50 ਫ਼ੀਸਦੀ ਟੈਰਿਫ ਵਸੂਲਣ ਜਾ ਰਿਹਾ ਹਾਂ | ਇਸ ਤੋਂ ਇਕ ਹਫਤਾ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਚੀਨ ਨਾਲ ਵਪਾਰਕ ਸÏਦੇ 'ਤੇ ਕੈਨੇਡਾ 'ਤੇ 100 ਫ਼ੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇ ਇਹ ਦੇਸ਼ ਚੀਨ ਨਾਲ ਵਪਾਰਕ ਸੌਦਾ ਕਰਦਾ ਹੈ ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਮਾਨ 'ਤੇ 100 ਫ਼ੀਸਦੀ ਟੈਰਿਫ਼ ਲਾ ਦਿੱਤਾ ਜਾਵੇਗਾ | ਟਰੰਪ ਨੇ ਸੋਸ਼ਲ ਮੀਡੀਆ 'ਤੇ ਕਾਰਨੀ ਨੂੰ ਗਵਰਨਰ ਵਜੋਂ ਸੰਬੋਧਨ ਕਰਦਿਆਂ ਪੋਸਟ ਕੀਤੀ ਸੀ, 'ਜੇਕਰ ਗਵਰਨਰ ਕਾਰਨੀ ਸੋਚਦੇ ਹਨ ਕਿ ਉਹ ਚੀਨ ਲਈ ਅਮਰੀਕਾ ਵਿਚ ਸਾਮਾਨ ਅਤੇ ਉਤਪਾਦ ਭੇਜਣ ਲਈ ਕੈਨੇਡਾ ਨੂੰ ਡਰÏਪ ਆਫ ਪੋਰਟ ਬਣਾਉਣ ਜਾ ਰਹੇ ਹਨ ਤਾਂ ਉਹ ਗਲਤ ਹਨ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੇ ਈਰਾਨ ਦਰਮਿਆਨ ਜੰਗ ਦਾ ਖ਼ਤਰਾ ਸਿਖ਼ਰ 'ਤੇ, ਟਰੰਪ ਨੇ ਦਿੱਤੀ ਧਮਕੀ ਅਗਲੀ ਖ਼ਬਰ ਪਿਛਲੀਆਂ ਸਰਕਾਰਾਂ ਵੇਲੇ ਕੀਤੇ ਐਲਾਨ ਸਿਰਫ਼ ਕਾਗਜ਼ਾਂ ਤੱਕ ਸੀਮਤ ਸਨ-ਅਮਿਤ ਸ਼ਾਹ <br/>
Ad Position 24
No active advertisement