ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਰਾਹੁਲ ਗਾਂਧੀ ਫ਼ਿਰਕਾਪ੍ਰਸਤੀ ਵਿਰੁੱਧ ਮਜ਼ਬੂਤ ਆਵਾਜ਼-ਥਰੂਰ

Ad Position 21
No active advertisement
ਅਜੀਤ ਡੈਸਕ 31-01-2026
ਤਿਰੂਵਨੰਤਪੁਰਮ, 30 ਜਨਵਰੀ (ਪੀ.ਟੀ.ਆਈ.) ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸ਼ੁੱਕਰਵਾਰ ਨੂੰ ਪਾਰਟੀ ਆਗੂ ਰਾਹੁਲ ਗਾਂਧੀ ਦੀ ਪ੍ਰਸੰਸਾ ਕੀਤੀ, ਉਨ੍ਹਾਂ ਨੂੰ ਇੱਕ 'ਇਮਾਨਦਾਰ' ਵਿਅਕਤੀ ਕਿਹਾ, ਜੋ ਦੇਸ਼ 'ਚ ਫਿਰਕਾਪ੍ਰਸਤੀ ਵਰਗੇ ਕਈ ਮੁੱਦਿਆਂ 'ਤੇ ਇੱਕ 'ਮਜ਼ਬੂਤ ਆਵਾਜ਼ ਹੈ'¢ ਥਰੂਰ ਨੇ ਕਿਹਾ ਕਿ ਹਰ ਕੋਈ ਰਾਹੁਲ ਨੂੰ ਪਸੰਦ ਕਰਦਾ ਹੈ, ਕਿਉਂਕਿ ਉਹ ਦੇਸ਼ ਵਿੱਚ ਫਿਰਕਾਪ੍ਰਸਤੀ, ਨਫ਼ਰਤ ਅਤੇ ਵੰਡ ਪਾਊ ਰਾਜਨੀਤੀ ਵਿਰੁੱਧ ਲਗਾਤਾਰ ਬੋਲਦਾ ਹੈ¢ ਤਿਰੂਵਨੰਤਪੁਰਮ ਤੋਂ ਕਾਂਗਰਸ ਸੰਸਦ ਮੈਂਬਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, 'ਮੇਰੀ ਇਸ ਬਾਰੇ ਕੋਈ ਵੱਖਰੀ ਰਾਇ ਨਹੀਂ ਹੈ¢' ਥਰੂਰ ਨੇ ਇਹ ਵੀ ਕਿਹਾ ਕਿ ਉਹ ਰਾਹੁਲ ਵਿਰੁੱਧ ਕਿਸੇ ਵੀ ਨਕਾਰਾਤਮਕ ਟਿੱਪਣੀ ਨਾਲ ਕਦੇ ਸਹਿਮਤ ਨਹੀਂ ਸਨ ਅਤੇ ਕਿਹਾ ਕਿ 'ਉਹ ਇੱਕ ਇਮਾਨਦਾਰ ਆਗੂ ਹਨ¢' ਉਨ੍ਹਾਂ ਦੀਆਂ ਟਿੱਪਣੀਆਂ ਇੱਕ ਦਿਨ ਬਾਅਦ ਆਈਆਂ ਹਨ, ਜਦੋਂ ਉਹ ਆਪਣੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਮਿਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ 'ਸਭ ਕੁਝ ਠੀਕ ਹੈ' ਅਤੇ 'ਅਸੀਂ ਸਾਰੇ ਇੱਕੋ ਪੰਨੇ 'ਤੇ ਹਾਂ¢' ਥਰੂਰ ਕੋਚੀ ਵਿੱਚ ਹਾਲ ਹੀ ਵਿੱਚ ਹੋਏ ਇੱਕ ਸਮਾਗਮ ਵਿੱਚ ਉਨ੍ਹਾਂ ਨਾਲ ਕੀਤੇ ਗਏ ਵਿਵਹਾਰ ਅਤੇ ਕੇਰਲ ਦੇ ਕੁਝ ਆਗੂਆਂ ਵਲੋਂ ਉਨ੍ਹਾਂ ਨੂੰ ਪਾਸੇ ਕਰਨ ਦੀਆਂ ਕੋਸ਼ਿਸ਼ਾਂ ਤੋਂ ਨਾਰਾਜ਼ ਸਨ¢

Ad Position 22
No active advertisement
ਪਿਛਲੀ ਖ਼ਬਰ 4 ਮਹੀਨੇ ਦੀ ਗਰਭਵਤੀ ਸੀ ਸਵਾਟ ਕਮਾਂਡੋ ਕਾਜਲ ਪਤੀ ਨੇ ਹੱਤਿਆ ਤੋਂ ਬਾਅਦ ਸਾਲੇ ਨੂੰ ਕੀਤਾ ਫ਼ੋਨ ਅਗਲੀ ਖ਼ਬਰ ਰਾਹੁਲ ਗਾਂਧੀ ਨੇ 'ਗਮਛਾ' ਨਾ ਪਾ ਕੇ ਉੱਤਰ ਪੂਰਬ ਸੱਭਿਆਚਾਰ ਦਾ ਅਪਮਾਨ ਕੀਤਾ-ਸ਼ਾਹ
Ad Position 24
No active advertisement