ਚੰਡੀਗੜ੍ਹ, 31 ਜਨਵਰੀ (ਅਜੀਤ ਬਿਊਰੋ)-ਪੰਜਾਬ ਦੇ ਛੋਟੇ ਤੇ ਹਾਸ਼ੀਏ ਉੱਤੇ ਧੱਕੇ ਕਿਸਾਨਾਂ ਲਈ ਖੇਤੀਬਾੜੀ ਨੂੰ ਵਿਹਾਰਕ ਅਤੇ ਲਾਭਦਾਇਕ ਧੰਦੇ ਵਜੋਂ ਮੁੜ ਸਥਾਪਿਤ ਕਰਨ ਦੇ ਯਤਨਾਂ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਨਿਚਰਵਾਰ ਨੂੰ ਚੰਡੀਗੜ੍ਹ ਵਿੱਚ ਦੱਖਣੀ ਕੋਰੀਆ ਦੇ ਵਫ਼ਦ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਸਮਾਰਟ ਖੇਤੀ, ਉੱਨਤ ਖੇਤੀ ਮਸ਼ੀਨਰੀ ਅਤੇ ਬਾਇਓਟੈਕਨਾਲੋਜੀ ਸੈਕਟਰ ਵਿੱਚ ਸਹਿਯੋਗ 'ਤੇ ਧਿਆਨ ਕੇਂਦਰਿਤ ਕੀਤਾ ਗਿਆ | ਇਸ ਮੁਲਾਕਾਤ ਦÏਰਾਨ ਪੰਜਾਬ ਸਰਕਾਰ ਵੱਲੋਂ ਘਟ ਰਹੇ ਖੇਤੀ ਰਕਬੇ ਅਤੇ ਵਿਹਾਰਕਤਾ ਦੇ ਹੱਲ ਲਈ ਦੱਖਣੀ ਕੋਰੀਆ ਦੀ ਤਕਨੀਕੀ ਮੁਹਾਰਤ ਨੂੰ ਅਪਣਾਉਣ ਬਾਰੇ ਗੱਲਬਾਤ ਦੇ ਨਾਲ-ਨਾਲ 13 ਤੋਂ 15 ਮਾਰਚ ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਡੂੰਘੀ ਉਦਯੋਗਿਕ ਅਤੇ ਨਿਵੇਸ਼ ਭਾਈਵਾਲੀ ਨੂੰ ਵਧਾਉਣ 'ਤੇ ਵਿਚਾਰ-ਚਰਚਾ ਕੀਤੀ ਗਈ¢ ਆਪਣੇ ਐਕਸ ਅਕਾਊਾਟ 'ਤੇ ਮੀਟਿੰਗ ਦੇ ਕੁਝ ਨੁਕਤੇ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਕੋਰੀਆ ਗਣਰਾਜ ਦੇ ਇੱਕ ਵਫ਼ਦ ਨਾਲ ਮੀਟਿੰਗ ਹੋਈ, ਜਿਸ ਦÏਰਾਨ ਸਮਾਰਟ ਖੇਤੀਬਾੜੀ, ਉੱਨਤ ਖੇਤੀ ਮਸ਼ੀਨਰੀ ਅਤੇ ਬਾਇਓਟੈਕਨਾਲੋਜੀ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ¢ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਖੇਤੀਬਾੜੀ ਨੂੰ ਲਾਭਦਾਇਕ ਉੱਦਮ ਬਣਾਉਣ ਲਈ ਪੰਜਾਬ ਅਤੇ ਦੱਖਣੀ ਕੋਰੀਆ ਵਿਚਕਾਰ ਆਪਸੀ ਸਹਿਯੋਗ ਨੂੰ ਵਧਾਉਣਾ ਹੈ¢ ਇਸ ਦÏਰਾਨ ਕੋਰੀਆ ਦੇ ਵਫ਼ਦ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਕੰਮਕਾਜ ਲਈ ਸਾਜ਼ਗਾਰ ਮਾਹÏਲ ਦੀ ਵੀ ਸ਼ਲਾਘਾ ਕੀਤੀ¢ ਇਸ ਤੋਂ ਇਲਾਵਾ ਕੋਰੀਆਈ ਵਫ਼ਦ ਨੂੰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਲਈ ਨਿੱਘਾ ਸੱਦਾ ਦਿੱਤਾ ਗਿਆ¢ ਦੱਖਣੀ ਕੋਰੀਆ ਤੋਂ ਆਏ ਵਫ਼ਦ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਮੁੱਖ ਤÏਰ 'ਤੇ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਇਸ ਨੇ ਦੇਸ਼ ਨੂੰ ਅੰਨ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਹੈ¢ ਉਨ੍ਹਾਂ ਕਿਹਾ ਕਿ ਹਾਲਾਂਕਿ ਖੇਤੀਬਾੜੀ ਅਧੀਨ ਘਟ ਰਹੇ ਰਕਬੇ ਕਰਕੇ ਛੋਟੇ ਅਤੇ ਹਾਸ਼ੀਏ ਉੱਤੇ ਧੱਕੇ ਕਿਸਾਨਾਂ ਲਈ ਖੇਤੀਬਾੜੀ ਹੁਣ ਗੈਰ-ਵਿਹਾਰਕ ਉੱਦਮ ਬਣ ਕੇ ਰਹਿ ਗਈ ਹੈ¢ ਉਨ੍ਹਾਂ ਅੱਗੇ ਕਿਹਾ ਕਿ ਜ਼ਮੀਨ ਦੇ ਟੁਕੜੇ ਹੋਣ ਕਾਰਨ ਖੇਤੀਬਾੜੀ ਹੁਣ ਸਾਡੇ ਵੱਡੀ ਗਿਣਤੀ ਕਿਸਾਨਾਂ ਲਈ ਲਾਭਦਾਇਕ ਧੰਦਾ ਨਹੀਂ ਰਹੀ | ਇਸ ਦÏਰਾਨ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਦਿ੍ਸ਼ਟੀਕੋਣ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਦਿਆਂ ਦÏਰੇ 'ਤੇ ਆਏ ਦੱਖਣੀ ਕੋਰੀਆਈ ਵਫ਼ਦ ਨੇ ਪੰਜਾਬ ਨਾਲ ਸਹਿਯੋਗ ਵਿੱਚ ਡੂੰਘੀ ਦਿਲਚਸਪੀ ਦਿਖਾਈ, ਜੋ ਨੇੜ ਭਵਿੱਖ ਵਿੱਚ ਦੋਵੇਂ ਮੁਲਕਾਂ ਦਰਮਿਆਨ ਠੋਸ ਭਾਈਵਾਲੀ ਦੀ ਸੰਭਾਵਨਾ ਦਾ ਸੰਕੇਤ ਹੈ¢