07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਲੋਚਿਸਤਾਨ 'ਚ ਜੰਗ ਵਰਗੇ ਹਾਲਾਤ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026

ਬਲੋਚ ਲਿਬਰੇਸ਼ਨ ਆਰਮੀ ਵਲੋਂ ਪਾਕਿ ਫੌਜ 'ਤੇ ਹਮਲਾ-20 ਫ਼ੌਜੀ ਹਲਾਕ
ਸੁਰਿੰਦਰ ਕੋਛੜ

ਅੰਮਿ੍ਤਸਰ, 31 ਜਨਵਰੀ-ਬਲੋਚਿਸਤਾਨ ਸੂਬੇ ਵਿਚ ਪਾਕਿਸਤਾਨੀ ਫ਼ੌਜ ਵਲੋਂ ਬੀਤੇ ਦਿਨ 41 ਅਫ਼ਗਾਨ ਨਾਗਰਿਕਾਂ ਨੂੰ ਅੱਤਵਾਦੀ ਦੱਸ ਕੇ ਉਨ੍ਹਾਂ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਬਲੋਚ ਲਿਬਰੇਸ਼ਨ ਆਰਮੀ ਅਤੇ ਹੋਰ ਬਲੋਚ ਵਿਦਰੋਹੀ ਸਮੂਹਾਂ ਦੇ ਲੜਾਕੇ ਗੁੱਸੇ ਵਿਚ ਹਨ | ਬੀ. ਐੱਲ. ਏ. ਦੇ ਹਥਿਆਰਬੰਦ ਮੈਂਬਰਾਂ ਨੇ ਫ਼ੌਜੀ ਕਾਰਵਾਈ ਦੇ ਵਿਰੋਧ ਵਿਚ ਰਾਜਧਾਨੀ ਕੋਇਟਾ ਸਮੇਤ ਬਲੋਚਿਸਤਾਨ ਦੇ 12 ਸ਼ਹਿਰਾਂ 'ਚ ਭਿਆਨਕ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਹਨ | ਬੀ. ਐੱਲ. ਏ. ਨੇ ਇਸ ਨੂੰ ਪਾਕਿਸਤਾਨੀ ਫ਼ੌਜ ਖ਼ਿਲਾਫ਼ ਆਪ੍ਰੇਸ਼ਨ ਹਾਰੋਫ-2 ਦਾ ਨਾਂਅ ਦਿੱਤਾ ਹੈ | ਬਲੋਚਾਂ ਦਾ ਦਾਅਵਾ ਹੈ ਕਿ ਇਸ ਜਵਾਬੀ ਹਮਲੇ ਵਿਚ ਘੱਟੋ-ਘੱਟ 20 ਪਾਕਿਸਤਾਨੀ ਸੁਰੱਖਿਆ ਕਰਮਚਾਰੀ ਮਾਰੇ ਗਏ ਹਨ | ਇਸ ਬਾਰੇ ਜਾਰੀ ਕੀਤੇ ਗਏ ਵੀਡੀਓ ਵਿਚ ਬਲੋਚਿਸਤਾਨ ਦੀਆਂ ਗਲੀਆਂ 'ਚ ਵੱਡੀ ਗਿਣਤੀ ਵਿਚ ਘੁੰਮਦੇ ਹੋਏ ਬੀ. ਐੱਲ. ਏ. ਲੜਾਕੇ ਦਿਖਾਈ ਦੇ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਇਕੱਲੇ ਨੋਸ਼ਕੀ ਖੇਤਰ 'ਚ ਘੱਟੋ-ਘੱਟ 8 ਪਾਕਿਸਤਾਨੀ ਫ਼ੌਜੀ ਮਾਰੇ ਗਏ | ਬਲੋਚਾਂ ਵਲੋਂ ਸੈਂਟਰਲ ਜੇਲ੍ਹ 'ਤੇ ਕਬਜ਼ਾ ਕੀਤੇ ਜਾਣ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ | ਦੋਵਾਂ ਧਿਰਾਂ ਵਿਚਕਾਰ ਭਾਰੀ ਲੜਾਈ ਸ਼ੁਰੂ ਹੋ ਗਈ ਹੈ | ਬਲੋਚਾਂ ਦਾ ਦਾਅਵਾ ਹੈ ਕਿ ਪਾਕਿਸਤਾਨੀ ਫ਼ੌਜ ਪਿੱਛੇ ਹਟ ਗਈ ਹੈ ਅਤੇ ਹਮਲਾਵਰ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਹਮਲੇ ਕਰ ਰਹੀ ਹੈ | ਬਲੋਚਿਸਤਾਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿਚ ਇੰਨੀ ਵੱਡੀ ਗਿਣਤੀ ਵਿਚ ਬੀ. ਐੱਲ. ਏ. ਲੜਾਕੇ ਪਹੁੰਚੇ ਹਨ | ਅੱਜ ਕੋਇਟਾ ਵਿਚ ਕਈ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ | ਬਲੋਚਿਸਤਾਨ 'ਚ ਸਾਰੀਆਂ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਕੋਇਟਾ ਦੇ ਸਾਰੇ ਹਸਪਤਾਲਾਂ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ | ਬਲੋਚਾਂ ਨੇ ਕਈ ਪੁਲਿਸ ਸਟੇਸ਼ਨਾਂ 'ਤੇ ਵੀ ਕਬਜ਼ਾ ਕਰ ਲਿਆ ਹੈ ਅਤੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ | ਬਲੋਚ ਲਿਬਰੇਸ਼ਨ ਆਰਮੀ ਦੇ ਬੁਲਾਰੇ ਜ਼ਿਆਂਦ ਬਲੋਚ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਆਪ੍ਰੇਸ਼ਨ ਹਾਰੋਫ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ | ਬੀ. ਐੱਲ. ਏ. ਮੁਖੀ ਬਸ਼ੀਰ ਜ਼ੇਬ ਨੇ ਜਨਤਾ ਨੂੰ ਬੀ. ਐੱਲ. ਏ. ਲੜਾਕਿਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ | ਜ਼ੇਬ ਨੇ ਕਿਹਾ ਕਿ ਇਹ ਆਪ੍ਰੇਸ਼ਨ ਉਨ੍ਹਾਂ ਦੇ ਵਤਨ ਦੀ ਰੱਖਿਆ ਲਈ ਸ਼ੁਰੂ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਦੱਖਣੀ ਕੋਰੀਆ ਨਾਲ ਸਮਾਰਟ ਖੇਤੀ, ਉੱਨਤ ਮਸ਼ੀਨਰੀ ਤੇ ਬਾਇਓ ਤਕਨਾਲੋਜੀ 'ਚ ਸਹਿਯੋਗ ਬਾਰੇ ਚਰਚਾ
Ad Position 24