08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026

ਜਮਸ਼ੇਰ ਖ਼ਾਸ, 31 ਜਨਵਰੀ (ਹਰਵਿੰਦਰ ਕੁਮਾਰ)- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਨਕ ਪਿੰਡੀ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਸ਼ਨ ਦਾਸ ਤੇ ਮੈਂਬਰ ਸਤਨਾਮ ਅਹੀਰ, ਹਰਮੇਸ਼ ਲਾਲ ਬਬਲਾ, ਧਰਮਪਾਲ ਅਹੀਰ ਨੇ ਦੱਸਿਆ ਕਿ ਨਗਰ ਕੀਰਤਨ ਸਵੇਰੇ ਅੰਮਿ੍ਤ ਵੇਲੇ ਦੀ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋ ਕੇ ਪਿੰਡ ਦੀ ਪਰਿਕਰਮਾ ਕਰਕੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ | ਨਗਰ ਕੀਰਤਨ ਦੀ ਸਮਾਪਤੀ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਸ਼ਨ ਦਾਸ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬੀਬੀ ਜਸਵੀਰ ਕੌਰ, ਧਰਮਪਾਲ, ਸੰਦੀਪ ਕੁਮਾਰ, ਬਲਵਿੰਦਰ ਬਿੰਦਾ, ਸੁਖਦੇਵ ਰਾਮ, ਲੈਂਬਰ ਸਿੰਘ, ਬਲਵਿੰਦਰ ਸਿੰਘ ਭੱਟੀ, ਕਰਨੈਲ ਰਾਮ, ਬਲਵੀਰ ਸਿੰਘ ਰਾਣਾ, ਪਵਨ ਕੁਮਾਰ, ਬੀਬੀ ਜੀਤੋ, ਸਰਪੰਚ ਅਮਨਦੀਪ ਕੌਰ, ਪੰਚ ਵੰਦਨਾ ਰਾਣੀ, ਪੰਚ ਮਨਜੀਤ ਅਹੀਰ, ਪੰਚ ਬਿਮਲਾ ਦੇਵੀ, ਪੰਚ ਵਰਿੰਦਰ ਕੁਮਾਰ, ਵਿਜੇ ਕੁਮਾਰ, ਗੁਰਦਾਵਰ ਅਹੀਰ, ਨਸੀਬ ਚੰਦ, ਹਰਮਨ ਜੱਖੂ, ਜਸਮਨ ਜੱਖੂ, ਹਨੀ, ਮਨੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ ਸ਼ੋਭਾ ਯਾਤਰਾ ਅਗਲੀ ਖ਼ਬਰ ਬਲੋਚਿਸਤਾਨ 'ਚ ਜੰਗ ਵਰਗੇ ਹਾਲਾਤ
Ad Position 24