08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਮਤਾ ਸਰਕਾਰ ਦੀ ਵਿਦਾਇਗੀ ਦਾ ਸਮਾਂ ਆ ਗਿਆ ਹੈ-ਅਮਿਤ ਸ਼ਾਹ

Ad Position 21
repet_subhas-goyals [Copy P29]
ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਰੈਲੀ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ |<br/> 01-02-2026

ਕਿਹਾ, ਰਾਸ਼ਟਰੀ ਸੁਰੱਖਿਆ ਲਈ ਬੰਗਾਲ 'ਚ ਭਾਜਪਾ ਸਰਕਾਰ ਜ਼ਰੂਰੀ-ਸ਼ਾਹ
ਕੋਲਕਾਤਾ, 31 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਟੀ ਐੱਮ ਸੀ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਦਿਆਂ ਉਨ੍ਹਾਂ 'ਤੇ ਘੁਸਪੈਠੀਆਂ ਨੂੰ ਬਚਾਉਣ, ਭਿ੍ਸ਼ਟਾਚਾਰ ਨੂੰ ਸੰਸਥਾਗਤ ਬਣਾਉਣ ਅਤੇ ਚੋਣ ਲਾਭ ਦੇ ਲਈ ਜਾਣਬੁੱਝ ਕੇ ਸਰਹੱਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ | ਸ਼ਾਹ ਨੇ ਕਿਹਾ ਕਿ ਸੂਬੇ 'ਚ ਭਾਜਪਾ ਸਰਕਾਰ ਦਾ ਗਠਨ ਹੁਣ ਸਿਰਫ ਰਾਜਨੀਤਕ ਮੰਤਵ ਨਹੀਂ, ਸਗੋਂ 'ਰਾਸ਼ਟਰੀ ਸੁਰੱਖਿਆ ਦੀ ਲੋੜ ਹੈ |' ਉੱਤਰੀ 24 ਪਰਗਨਾ ਦੇ ਬੈਰਕਪੁਰ ਵਿੱਚ ਭਾਜਪਾ ਵਰਕਰਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਗ੍ਰਹਿ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ 2026 ਦੀਆਂ ਵਿਧਾਨ ਸਭਾ ਚੋਣਾਂ ਟੀ ਐੱਮ ਸੀ ਨੂੰ ਸੱਤਾ ਤੋਂ ਬਾਹਰ ਕਰ ਦੇਣਗੀਆਂ¢ਸ਼ਾਹ ਨੇ ਦੋਸ਼ ਲਗਾਇਆ, 'ਜਿਸ ਤਰ੍ਹਾਂ ਪੱਛਮੀ ਬੰਗਾਲ ਵਿੱਚ ਘੁਸਪੈਠ ਹੋ ਰਹੀ ਹੈ, ਉਹ ਪੂਰੇ ਦੇਸ਼ ਲਈ ਸੁਰੱਖਿਆ ਮੁੱਦਾ ਬਣ ਗਈ ਹੈ¢ ਅਦਾਲਤ ਦੇ ਹੁਕਮ ਤੋਂ ਬਾਅਦ ਵੀ, ਟੀ ਐੱਮ ਸੀ ਸਰਕਾਰ ਬੀ ਅੱੈਸ ਐੱਫ ਨੂੰ ਸਰਹੱਦ 'ਤੇ ਵਾੜ ਲਗਾਉਣ ਲਈ ਜ਼ਮੀਨ ਨਹੀਂ ਦੇ ਰਹੀ ਹੈ ਕਿਉਂਕਿ ਘੁਸਪੈਠੀਏ ਇਸਦਾ ਵੋਟ ਬੈਂਕ ਹਨ¢' ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਪ੍ਰਸ਼ਾਸਨ ਅਤੇ ਪੁਲਿਸ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕ ਰਹੇ ਹਨ, ਜਿਨ੍ਹਾਂ ਨੂੰ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਦੇਸ਼ ਭਰ ਵਿੱਚ ਭੇਜਿਆ ਜਾ ਰਿਹਾ ਹੈ | ਸ਼ਾਹ ਨੇ ਕਿਹਾ ਕਿ ਕਲਕੱਤਾ ਹਾਈ ਕੋਰਟ ਨੇ ਮੰਨਿਆ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਸਰਹੱਦੀ ਵਾੜ ਲਈ ਲੋੜੀਂਦੀ ਜ਼ਮੀਨ ਪ੍ਰਦਾਨ ਕਰਨ ਵਿੱਚ ਸਹਿਯੋਗ ਨਹੀਂ ਕਰ ਰਹੀ ਹੈ | ਉਨ੍ਹਾਂ ਕਿਹਾ, 'ਪਰ, ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮਮਤਾ ਬੈਨਰਜੀ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ 31 ਮਾਰਚ ਤੱਕ ਜ਼ਮੀਨ ਪ੍ਰਦਾਨ ਕਰੇ ਜਾਂ ਨਾ, ਭਾਜਪਾ ਮੁੱਖ ਮੰਤਰੀ ਅਪ੍ਰੈਲ ਵਿੱਚ 45 ਦਿਨਾਂ ਦੇ ਅੰਦਰ ਸਰਹੱਦੀ ਵਾੜ ਨੂੰ ਪੂਰਾ ਕਰੇਗੀ,' ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਪਾਰਟੀ ਕੋਲ ਆਪਣੇ ਵਾਅਦੇ ਪੂਰੇ ਕਰਨ ਦਾ ਰਿਕਾਰਡ ਹੈ | ਅਸਾਮ ਦੀ ਤੁਲਨਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਘੁਸਪੈਠ ਰੁਕ ਗਈ ਹੈ, 'ਜੋ ਕਿ ਕਾਂਗਰਸ ਦੇ ਸ਼ਾਸਨ ਦÏਰਾਨ ਅਜਿਹਾ ਨਹੀਂ ਸੀ¢' ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) 'ਤੇ ਸ਼ਾਹ ਨੇ ਕਿਹਾ, 'ਮਮਤਾ ਬੈਨਰਜੀ, ਤੁਸੀਂ ਐੱਸ ਆਈ ਆਰ ਦਾ ਜਿੰਨਾ ਚਾਹੋ ਵਿਰੋਧ ਕਰ ਸਕਦੇ ਹੋ, ਪਰ ਇਹ ਇਸ ਲਈ ਕੀਤਾ ਜਾਵੇਗਾ ਤਾਂ ਜੋ ਘੁਸਪੈਠੀਆਂ ਨੂੰ ਵੋਟਰ ਸੂਚੀ ਤੋਂ ਹਟਾਇਆ ਜਾ ਸਕੇ¢' ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਬਾਕੀ ਸਾਰੇ ਗੈਰ-ਕਾਨੂੰਨੀ ਨਾਂਅ ਹਟਾ ਦਿੱਤੇ ਜਾਣਗੇ¢

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਨੇ ਜਾਤ ਤੇ ਧਰਮ ਦੇ ਵਿਤਕਰੇ ਨੂੰ ਖ਼ਤਮ ਕਰਨ ਲਈ ਅਣਥੱਕ ਮਿਹਨਤ ਕੀਤੀ-ਰਾਸ਼ਟਰਪਤੀ ਅਗਲੀ ਖ਼ਬਰ ਸੀ.ਯੂ.ਈ.ਟੀ. ਯੂ.ਜੀ. 2026 ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ ਵਧਾਈ
Ad Position 24