13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਾਕਿ ਸਰਕਾਰ ਨੇ ਬਲੋਚ ਵਿਦਰੋਹੀਆਂ ਨਾਲ ਗੱਲਬਾਤ ਤੋਂ ਕੀਤਾ ਇਨਕਾਰ

Ad Position 21
No active advertisement
ਅਜੀਤ ਡੈਸਕ 04-02-2026

ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਅਸਫਲ ਰਹਿਣ 'ਤੇ ਵਿਰੋਧੀ ਧਿਰ ਨੇ ਕੀਤੀ ਸਰਕਾਰ ਦੀ ਨਿੰਦਾ
ਅੰਮਿ੍ਤਸਰ, 3 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਫ਼ੌਜ 'ਤੇ ਹੋ ਰਹੇ ਬਲੋਚ ਵਿਦਰੋਹੀਆਂ ਦੇ ਹਮਲਿਆਂ ਦੇ ਮੱਦੇਨਜ਼ਰ ਨੈਸ਼ਨਲ ਅਸੈਂਬਲੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਕਿ ਬਲੋਚ ਅੱਤਵਾਦੀਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ ਅਤੇ ਰਾਜ ਉਨ੍ਹਾਂ ਦੀਆਂ ਕਾਰਵਾਈਆਂ ਦਾ ਪੂਰੀ ਤਾਕਤ ਨਾਲ ਜਵਾਬ ਦੇਵੇਗਾ | ਉਨ੍ਹਾਂ ਨੇ ਅੱਗੇ ਕਿਹਾ ਕਿ ਸੂਬੇ 'ਚ ਅੱਤਵਾਦੀਆਂ ਨੂੰ ਸਰਹੱਦ ਪਾਰ ਅਫ਼ਗਾਨਿਸਤਾਨ ਤੋਂ ਸਮਰਥਨ ਮਿਲ ਰਿਹਾ ਹੈ, ਜਿੱਥੇ ਇਨ੍ਹਾਂ ਸਮੂਹਾਂ ਦੇ ਆਗੂ ਇਨ੍ਹਾਂ ਨੂੰ ਹਮਲਿਆਂ ਬਾਰੇ ਨਿਰਦੇਸ਼ ਦੇ ਰਹੇ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਰਤ ਬਲੋਚਿਸਤਾਨ 'ਚ ਪ੍ਰੌਕਸੀ ਨੈੱਟਵਰਕਾਂ ਰਾਹੀਂ ਅੱਤਵਾਦੀ ਗਤੀਵਿਧੀਆਂ ਦਾ ਸਮਰਥਨ ਕਰ ਰਿਹਾ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੇ ਤਿੰਨ ਦਿਨਾਂ 'ਚ ਬਲੋਚਿਸਤਾਨ ਵਿਚ 177 ਅੱਤਵਾਦੀ ਮਾਰੇ ਗਏ, ਜਿਨ੍ਹਾਂ 'ਚੋਂ ਕਿਸੇ ਦਾ ਵੀ ਕੋਈ ਰਾਜਨੀਤਕ ਜਾਂ ਰਾਸ਼ਟਰਵਾਦੀ ਸੰਬੰਧ ਨਹੀਂ ਸੀ | ਉਨ੍ਹਾਂ ਕਿਹਾ ਕਿ ਅਪਰਾਧਿਕ ਨੈੱਟਵਰਕਾਂ ਨੇ ਫ਼ੌਜੀ ਵਿੰਗ ਵਿਕਸਤ ਕੀਤੇ ਸਨ ਅਤੇ ਅਫ਼ਗਾਨਿਸਤਾਨ ਤੇ ਈਰਾਨ ਤੋਂ ਗੈਰ-ਕਾਨੂੰਨੀ ਤਸਕਰੀ ਰਾਹੀਂ ਰੋਜ਼ਾਨਾ ਅਰਬਾਂ ਰੁਪਏ ਕਮਾ ਰਹੇ ਹਨ | ਉਨ੍ਹਾਂ ਨੇ ਪਾਕਿ ਦੇ ਰਾਜਨੀਤਕ ਕਾਰਕੁੰਨਾਂ 'ਤੇ ਵੀ ਦੋਸ਼ ਲਗਾਇਆ ਕਿ ਉਹ ਇਨ੍ਹਾਂ ਅਪਰਾਧਿਕ ਨੈੱਟਵਰਕਾਂ ਦਾ ਆਪਣੇ ਫ਼ਾਇਦੇ ਲਈ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਨੇ ਇਹ ਵੀ ਮੰਨਿਆ ਕਿ ਬਲੋਚ ਵਿਦਰੋਹੀਆਂ ਨੇ ਬਲੋਚਿਸਤਾਨ ਦੇ ਕੋਇਟਾ, ਮਸਤੁੰਗ, ਨੁਸ਼ਕੀ, ਦਲਬੰਦਿਨ, ਖਰਾਨ, ਪੰਜਗੁਰ, ਟੰਪ, ਗਵਾਦਰ ਅਤੇ ਪਸਨੀ ਸਮੇਤ 12 ਸ਼ਹਿਰਾਂ 'ਚ ਤਾਲਮੇਲ ਵਾਲੇ ਹਮਲੇ ਕੀਤੇ, ਜਿਨ੍ਹਾਂ 'ਚ ਕਈ ਨਾਗਰਿਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਮੁਕੇਰੀਆਂ ਨੇੜੇ ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ-4 ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਟਿੱਪਰ ਤੇ ਟਰੱਕ ਦੀ ਟੱਕਰ 'ਚ ਟਰੱਕ ਚਾਲਕ ਦੀ ਮੌਤ, ਦੋ ਜ਼ਖਮੀ <br/>
Ad Position 24