13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮੁਕੇਰੀਆਂ ਨੇੜੇ ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ-4 ਨੌਜਵਾਨਾਂ ਦੀ ਮੌਤ

Ad Position 21
No active advertisement
ਅਜੀਤ ਡੈਸਕ 04-02-2026
ਮੁਕੇਰੀਆਂ (ਹੁਸ਼ਿਆਰਪੁਰ), 3 ਫਰਵਰੀ (ਰਾਮਗੜ੍ਹੀਆ)-ਬੀਤੀ ਦੇਰ ਰਾਤ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬੁਲਟ ਏਜੰਸੀ ਦੇ ਸਾਹਮਣੇ ਸਰਵਿਸ ਲਾਈਨ 'ਤੇ ਇਕ ਕਾਰ ਨੇ ਸਾਹਮਣੇ ਤੋਂ ਆ ਰਹੀ ਸਕੂਟਰੀ ਨੂੰ ਟੱਕਰ ਮਾਰਨ 'ਤੇ 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 1 ਵਜੇ ਦੇ ਕਰੀਬ ਨਰਿੰਦਰ ਕੁਮਾਰ ਗੱਗੀ (24) ਪੁੱਤਰ ਪ੍ਰੀਤਮ ਲਾਲ, ਸੁਖਵਿੰਦਰ ਸਿੰਘ ਸੋਨੂੰ (40) ਪੁੱਤਰ ਅਮਰਨਾਥ, ਦੋਵੇਂ ਵਾਸੀ ਜੱਬਲ ਮਾਰਕੀਟ ਮੁਕੇਰੀਆਂ ਅਤੇ ਮਿਥੁਨ ਮੰਡਲ (37) ਪੁੱਤਰ ਰਾਮ ਪ੍ਰਸ਼ਾਦ ਮੰਡਲ, ਵਿਵਿਧ ਸਾਹੂ (46) ਪੁੱਤਰ ਮੁਕਤ ਸਾਹੂ, ਦੋਵੇਂ ਵਾਸੀ ਪਘਾਰੀ (ਬਿਹਾਰ) ਮੌਜੂਦਾ ਸਮੇਂ ਜਲੰਧਰ ਦੇ ਵਸਨੀਕ ਸਨ | ਇਹ ਚਾਰੇ ਨੌਜਵਾਨ ਮੈਰਿਜ ਪੈਲੇਸ ਵਿਚੋਂ ਕੰਮ ਕਰਨ ਤੋਂ ਬਾਅਦ ਉਹ ਆਪਣੇ ਸਕੂਟਰ ਨੰਬਰ (ਪੀ.ਬੀ. 07- ਬੀ.ਐਲ - 8193) 'ਤੇ ਘਰ ਵਾਪਸ ਆ ਰਹੇ ਸਨ | ਰਸਤੇ 'ਚ ਸਾਹਮਣੇ ਤੋਂ ਆ ਰਹੀ ਇਕ ਵੇਨਿਊ ਕਾਰ ਨੰਬਰ (ਪੀ.ਬੀ.07- ਬੀ. ਟੀ - 0550) ਨੇ ਉਨ੍ਹਾਂ ਦੇ ਸਕੂਟਰ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿੱਥੇ ਪਹਿਲਾਂ ਤੋਂ ਸਰਵਿਸ ਲਾਈਨ 'ਤੇ ਖੜ੍ਹੇ ਇਕ ਟਰੱਕ ਨੰਬਰ (ਪੀ.ਬੀ. 07ਸੀ. ਈ. 3090) ਨਾਲ ਬੁਰੀ ਤਰ੍ਹਾਂ ਟਕਰਾ ਗਏ, ਜਿਸ ਕਾਰਨ ਸਕੂਟਰੀ ਸਵਾਰ ਚਾਰ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਨਗਰ ਨਿਗਮ ਚੋਣਾਂ 'ਤੇ ਰੋਕ ਅਗਲੀ ਖ਼ਬਰ ਪਾਕਿ ਸਰਕਾਰ ਨੇ ਬਲੋਚ ਵਿਦਰੋਹੀਆਂ ਨਾਲ ਗੱਲਬਾਤ ਤੋਂ ਕੀਤਾ ਇਨਕਾਰ
Ad Position 24