10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਾਕਿ ਵਲੋਂ ਅਫ਼ਗਾਨਿਸਤਾਨ 'ਚ ਹਵਾਈ ਹਮਲੇ-23 ਮੌਤਾਂ

Ad Position 21
No active advertisement
ਅਜੀਤ ਡੈਸਕ 23-02-2026

ਨੰਗਰਹਾਰ ਤੇ ਪਕਤਿਕਾ ਪ੍ਰਾਂਤਾਂ 'ਚ ਰਿਹਾਇਸ਼ੀ ਆਬਾਦੀ 'ਤੇ ਗੋਲਾਬਾਰੀ
ਸੁਰਿੰਦਰ ਕੋਛੜ

ਅੰਮਿ੍ਤਸਰ, 22 ਫਰਵਰੀ-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਇਕ ਵਾਰ ਫਿਰ ਤਣਾਅ ਵਧ ਗਿਆ ਹੈ | ਪਾਕਿ ਨੇ ਦੋਵਾਂ ਦੇਸ਼ਾਂ ਦੀ ਅਸਥਿਰ ਸਰਹੱਦ ਡੁਰੰਡ ਲਾਈਨ 'ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ | ਹਮਲਿਆਂ 'ਚ ਕਈ ਅਫ਼ਗਾਨ ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ | ਪਾਕਿ ਨੇ ਅੱਜ ਤੜਕੇ ਅਫ਼ਗਾਨਿਸਤਾਨ ਨਾਲ ਲਗਦੇ ਇਲਾਕਿਆਂ 'ਚ ਕਥਿਤ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ | ਇੰਟਰਨੈਸ਼ਨਲ ਹਿਊਮਨ ਰਾਈਟਸ ਫਾਊਾਡੇਸ਼ਨ ਨੇ ਪਾਕਿ ਦੇ ਹਵਾਈ ਹਮਲਿਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨੀ ਹਵਾਈ ਹਮਲਿਆਂ ਨੇ ਇਕ ਰਿਹਾਇਸ਼ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਇਕੋ ਪਰਿਵਾਰ ਦੇ 16 ਮੈਂਬਰਾਂ ਸਮੇਤ ਕੁੱਲ 23 ਲੋਕ ਮਾਰੇ ਗਏ | ਮਿ੍ਤਕਾਂ 'ਚ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਸ਼ਾਮਿਲ ਸਨ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਵਾਈ ਹਮਲਿਆਂ ਤੋਂ ਪਹਿਲਾਂ ਪਾਕਿ ਫ਼ੌਜ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਕਰੇਗੀ, ਭਾਵੇਂ ਉਹ ਕਿਸੇ ਵੀ ਸਥਾਨ 'ਤੇ ਕਿਉਂ ਨਾ ਲੁਕੇ ਹੋਣ | ਪਾਕਿ ਸਰਕਾਰ ਅਨੁਸਾਰ ਇਹ ਇਕ ਖ਼ੁਫ਼ੀਆ ਆਧਾਰਿਤ ਕਾਰਵਾਈ ਸੀ ਜਿਸ 'ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਤੇ ਇਸ ਨਾਲ ਜੁੜੇ ਸਮੂਹਾਂ ਦੇ 7 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ 70 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ | ਪਾਕਿਸਤਾਨ ਦੇ ਮੰਤਰੀ ਤਲਾਲ ਚੌਧਰੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਮਾਰੇ ਗਏ 70 ਅੱਤਵਾਦੀਆਂ 'ਚੋਂ ਜ਼ਿਆਦਾਤਰ ਪਾਕਿਸਤਾਨੀ ਨਾਗਰਿਕ ਸਨ | ਪਾਕਿ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਸਰਹੱਦੀ ਖੇਤਰ 'ਚ ਇਸਲਾਮਿਕ ਸਟੇਟ ਨਾਲ ਸੰਬੰਧਿਤ ਸਮੂਹ ਦੇ ਟਿਕਾਣਿਆਂ 'ਤੇ ਵੀ ਹਮਲਾ ਕੀਤਾ ਗਿਆ | ਦੂਜੇ ਪਾਸੇ ਤਾਲਿਬਾਨ ਸ਼ਾਸਕਾਂ ਨੇ ਦੋਸ਼ ਲਗਾਇਆ ਕਿ ਪਾਕਿ ਦੀ ਇਸ ਕਾਰਵਾਈ ਨੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ | ਪਾਕਿ ਮੰਤਰੀ ਤਰਾਰ ਨੇ ਦਾਅਵਾ ਕੀਤਾ ਹੈ ਕਿ ਇਸ ਕਾਰਵਾਈ 'ਚ ਇਸਲਾਮਿਕ ਸਟੇਟ ਸਮੂਹ ਦੇ ਕਥਿਤ ਸਹਿਯੋਗੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਨੇ ਹਾਲ ਹੀ 'ਚ ਰਾਜਧਾਨੀ ਇਸਲਾਮਾਬਾਦ 'ਚ ਇਕ ਮਸਜਿਦ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ 'ਚ 31 ਲੋਕ ਮਾਰੇ ਗਏ ਸਨ ਅਤੇ 160 ਤੋਂ ਵੱਧ ਜ਼ਖ਼ਮੀ ਹੋਏ ਸਨ | ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਮਹੀਨੇ ਪਾਕਿ 'ਚ ਇਕ ਸ਼ੀਆ ਮਸਜਿਦ 'ਤੇ ਹੋਏ ਆਤਮਘਾਤੀ ਬੰਬ ਧਮਾਕੇ ਸਮੇਤ ਹਾਲ ਹੀ 'ਚ ਹੋਏ ਹਮਲੇ ਅਫ਼ਗਾਨਿਸਤਾਨ ਸਥਿਤ ਲੀਡਰਸ਼ਿਪ ਦੇ ਇਸ਼ਾਰੇ 'ਤੇ ਕੀਤੇ ਗਏ | ਪਾਕਿ ਦਾ ਦੋਸ਼ ਹੈ ਕਿ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਅਫ਼ਗਾਨਿਸਤਾਨ ਦੇ ਖੇਤਰ ਤੋਂ ਕੰਮ ਕਰਦਾ ਹੈ, ਹਾਲਾਂਕਿ ਅਫ਼ਗਾਨ ਸਰਕਾਰ ਅਤੇ ਟੀ.ਟੀ.ਪੀ. ਦੋਵਾਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ | ਅਫ਼ਗਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ ਕਿ ਪਾਕਿ ਹਵਾਈ ਫ਼ੌਜ ਨੇ ਨੰਗਰਹਾਰ ਅਤੇ ਪਕਤਿਕਾ ਪ੍ਰਾਂਤਾਂ 'ਚ ਸਾਡੀ ਨਾਗਰਿਕ ਆਬਾਦੀ 'ਤੇ ਬੰਬਾਰੀ ਕੀਤੀ, ਜਿਸ 'ਚ ਔਰਤਾਂ ਅਤੇ ਬੱਚਿਆਂ ਸਮੇਤ ਦਰਜਨਾਂ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋਏ | ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਪਕਤਿਕਾ ਪ੍ਰਾਂਤ ਦੇ ਬਰਮਲ ਜ਼ਿਲ੍ਹੇ 'ਚ ਇਕ ਧਾਰਮਿਕ ਮਦਰੱਸੇ 'ਤੇ ਵੀ ਪਾਕਿ ਸੈਨਾ ਨੇ ਹਮਲਾ ਕੀਤਾ | ਅਫ਼ਗਾਨ ਰੱਖਿਆ ਮੰਤਰਾਲੇ ਨੇ ਪਾਕਿਸਤਾਨ ਨੂੰ ਸਹੀ ਸਮੇਂ 'ਤੇ ਜਵਾਬ ਦੇਣ ਦੀ ਚਿਤਾਵਨੀ ਦਿੱਤੀ ਹੈ | ਮੰਤਰਾਲੇ ਨੇ ਹਮਲਿਆਂ ਨੂੰ ਅਫ਼ਗਾਨਿਸਤਾਨ ਦੀ ਗੁਪਤਤਾ ਨੀਤੀ ਦੀ ਉਲੰਘਣਾ ਦੱਸਿਆ | ਉਥੋਂ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਲੜਾਕੂ ਜਹਾਜ਼ਾਂ ਨੇ ਬਰਮਲ ਦੇ ਨਾਲ-ਨਾਲ ਨੰਗਰਹਾਰ ਪ੍ਰਾਂਤ ਦੇ ਖੋਗਿਆਨੀ ਜ਼ਿਲ੍ਹੇ 'ਚ ਵੀ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ | ਹੁਣ ਤੱਕ ਪਕਤਿਕਾ ਦੇ ਬਰਮਲ ਅਤੇ ਅਰਘੁਨ ਜ਼ਿਲਿ੍ਹਆਂ ਅਤੇ ਨੰਗਰਹਾਰ ਦੇ ਖੋਗਿਆਨੀ, ਬਹਸੂਦ ਅਤੇ ਗਨੀ ਖੇਲ ਜ਼ਿਲਿ੍ਹਆਂ 'ਚ ਕਈ ਹਵਾਈ ਹਮਲੇ ਕੀਤੇ ਗਏ ਹਨ |
ਭਾਰਤ ਨੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ
ਨਵੀਂ ਦਿੱਲੀ, (ਯੂ.ਐਨ.ਆਈ.)-ਭਾਰਤ ਨੇ ਐਤਵਾਰ ਨੂੰ ਅਫਗਾਨਿਸਤਾਨ ਦੀ ਧਰਤੀ 'ਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਤੇ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਆਜ਼ਾਦੀ ਲਈ ਆਪਣਾ ਸਮਰਥਨ ਦੁਹਰਾਇਆ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬਿਆਨ 'ਚ ਕਿਹਾ ਕਿ ਪਾਕਿਸਤਾਨ ਵਲੋਂ ਕੀਤੇ ਗਏ ਹਮਲੇ ਆਪਣੀਆਂ ਅੰਦਰੂਨੀ ਅਸਫਲਤਾਵਾਂ ਨੂੰ ਬਾਹਰੀ ਰੂਪ ਦੇਣ ਦੀ ਪਾਕਿਸਤਾਨ ਦੀ ਇਕ ਹੋਰ ਕੋਸ਼ਿਸ਼ ਸੀ | ਵਿਦੇਸ਼ ਮੰਤਰਾਲੇ ਦੇ ਬਿਆਨ 'ਚ ਲਿਖਿਆ ਕਿ ਭਾਰਤ ਰਮਜ਼ਾਨ ਦੇ ਪਵਿੱਤਰ ਮਹੀਨੇ ਦÏਰਾਨ ਅਫਗਾਨਿਸਤਾਨ ਦੀ ਧਰਤੀ 'ਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਅÏਰਤਾਂ ਅਤੇ ਬੱਚਿਆਂ ਸਮੇਤ ਨਾਗਰਿਕ ਮਾਰੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਕਿਸ਼ਤਵਾੜ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਹਲਾਕ ਅਗਲੀ ਖ਼ਬਰ ਕਾਂਗਰਸ ਨੇ ਸੌੜੀ ਰਾਜਨੀਤੀ ਲਈ ਏ.ਆਈ. ਸੰਮੇਲਨ ਦੀ ਵਰਤੋਂ ਕੀਤੀ-ਮੋਦੀ
Ad Position 24