10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਾਂਗਰਸ ਨੇ ਸੌੜੀ ਰਾਜਨੀਤੀ ਲਈ ਏ.ਆਈ. ਸੰਮੇਲਨ ਦੀ ਵਰਤੋਂ ਕੀਤੀ-ਮੋਦੀ

Ad Position 21
No active advertisement
ਅਜੀਤ ਡੈਸਕ 23-02-2026

ਮੇਰਠ 'ਚ ਨਮੋ ਭਾਰਤ ਤੇ ਮੈਟਰੋ ਰੇਲ ਸਮੇਤ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ
ਮੇਰਠ (ਯੂ.ਪੀ.), 22 ਫਰਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ ਵਿਚ ਗਲੋਬਲ ਏ.ਆਈ. ਸੰਮੇਲਨ ਵਿਚ ਕਾਂਗਰਸ ਦੇ ਸ਼ਰਟ ਰਹਿਤ ਵਿਰੋਧ ਪ੍ਰਦਰਸ਼ਨ ਲਈ ਆਲੋਚਨਾ ਕੀਤੀ ਅਤੇ ਦੋਸ਼ ਲਗਾਇਆ ਕਿ ਪਾਰਟੀ ਨੇ ਇੱਕ ਅੰਤਰਰਾਸ਼ਟਰੀ ਸਮਾਗਮ ਨੂੰ ਆਪਣੀ ਗੰਦੀ ਔਰ ਨੰਗੀ ਰਾਜਨੀਤੀ ਲਈ ਅਖਾੜੇ ਵਿਚ ਬਦਲ ਦਿੱਤਾ ਹੈ | ਮੇਰਠ ਵਿਚ ਨਮੋ ਭਾਰਤ ਰੇਲ ਅਤੇ ਮੇਰਠ ਮੈਟਰੋ ਰੇਲ ਐਕਸਟੈਂਸ਼ਨ ਸਮੇਤ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਆਚਰਣ ਤੋਂ ਪਤਾ ਚਲਦਾ ਹੈ ਕਿ ਪਾਰਟੀ ਕਿੰਨੀ ਵਿਚਾਰਧਾਰਕ ਤੌਰ 'ਤੇ ਦੀਵਾਲੀਆ ਅਤੇ ਗਰੀਬ ਹੋ ਗਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਇਸ ਦੇ ਆਚਰਣ ਦੀ ਦੇਸ਼ ਭਰ ਵਿਚ ਵਿਆਪਕ ਆਲੋਚਨਾ ਹੋਈ ਹੈ | ਮੋਦੀ ਨੇ ਇਸ ਘਟਨਾ ਦੀ ਆਲੋਚਨਾ ਕਰਨ ਲਈ ਕਈ ਵਿਰੋਧੀ ਪਾਰਟੀਆਂ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਉਹ ਸਚਾਈ ਅਤੇ ਰਾਸ਼ਟਰੀ ਮਾਣ ਨਾਲ ਖੜ੍ਹੇ ਹਨ | ਜਦੋਂ ਕਿ ਨਾਗਰਿਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ, ਕੁਝ ਰਾਜਨੀਤਕ ਪਾਰਟੀਆਂ ਦੇਸ਼ ਦੀ ਸਫਲਤਾ ਨੂੰ ਹਜ਼ਮ ਨਹੀਂ ਕਰ ਸਕਦੀਆਂ | ਉਨ੍ਹਾਂ ਕਿਹਾ ਕਿ ਦਿੱਲੀ ਵਿਚ ਹੋਏ ਸੰਮੇਲਨ ਵਿਚ 80 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਅਤੇ ਲਗਭਗ 20 ਦੇਸ਼ਾਂ ਦੇ ਰਾਜ ਮੁਖੀ ਸ਼ਾਮਿਲ ਹੋਏ ਸਨ, ਜਿਸ ਨੇ ਦੇਸ਼ ਨੂੰ ਮਾਣ ਦਿਵਾਇਆ ਸੀ | ਪਰ ਕਾਂਗਰਸ ਨੇ ਕੀ ਕੀਤਾ? ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾ ਆਪਣੇ ਕੱਪੜੇ ਉਤਾਰ ਕੇ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਸਥਾਨ 'ਤੇ ਪਹੁੰਚੇ | ਮੈਂ ਕਾਂਗਰਸੀ ਨੇਤਾਵਾਂ ਨੂੰ ਪੁੱਛਣਾ ਚਾਹੁੰਦਾ ਹਾਂ-ਦੇਸ਼ ਪਹਿਲਾਂ ਹੀ ਜਾਣਦਾ ਹੈ ਕਿ ਤੁਸੀਂ 'ਨੰਗੇ' (ਨੰਗਾ) ਹੋ, ਤਾਂ ਹੋਰ ਕੱਪੜੇ ਪਾਉਣ ਦੀ ਕੀ ਲੋੜ ਸੀ? ਆਪਣੀ ਆਲੋਚਨਾ ਜਾਰੀ ਰੱਖਦੇ ਹੋਏ, ਮੋਦੀ ਨੇ ਦੋਸ਼ ਲਗਾਇਆ ਕਿ ਕਾਂਗਰਸੀ ਨੇਤਾਵਾਂ ਦੀਆਂ ਕਾਰਵਾਈਆਂ ਨੇ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਦੀ ਸਥਿਤੀ ਨੂੰ ਦਰਸਾਇਆ | ਉਨ੍ਹਾਂ ਕਿਹਾ, ਇਹ ਵੀ ਕਿਹਾ ਕਿ ਪਾਰਟੀ ਆਪਣੇ ਹੀ ਦੇਸ਼ ਨੂੰ ਬਦਨਾਮ ਕਰਨ ਵਿਚ ਲੱਗੀ ਹੋਈ ਹੈ ਕਿ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਮੋਦੀ ਨੂੰ ਨਫ਼ਰਤ ਕਰਦੇ ਹਨ | ਉਹ ਮੇਰੀ ਕਬਰ ਪੁੱਟਣਾ ਚਾਹੁੰਦੇ ਹਨ | ਉਨ੍ਹਾਂ ਨੂੰ ਮੇਰੀ ਮਾਂ ਨੂੰ ਗਾਲ੍ਹਾਂ ਕੱਢਣ ਵਿਚ ਵੀ ਕੋਈ ਝਿਜਕ ਨਹੀਂ ਹੈ | ਉਹ ਭਾਜਪਾ ਦਾ ਵਿਰੋਧ ਕਰਦੇ ਹਨ ਤੇ ਉਹ ਰਾਸ਼ਟਰੀ ਲੋਕਤੰਤਰੀ ਗੱਠਜੋੜ ਦਾ ਵਿਰੋਧ ਕਰਦੇ ਹਨ-ਇਹ ਉਨ੍ਹਾਂ ਦੀ ਰਾਜਨੀਤੀ ਵਿਚ ਜ਼ਰੂਰੀ ਹੋ ਸਕਦਾ ਹੈ ਅਤੇ ਅਸੀਂ ਇਹ ਸਮਝ ਸਕਦੇ ਹਾਂ | ਅਸੀਂ ਇਸ ਨੂੰ ਵੀ ਬਰਦਾਸ਼ਤ ਕਰਾਂਗੇ | ਪਰ ਕਾਂਗਰਸ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਗਲੋਬਲ ਸੰਮੇਲਨ ਭਾਜਪਾ ਦਾ ਪ੍ਰੋਗਰਾਮ ਨਹੀਂ ਸੀ, ਇਹ ਰਾਸ਼ਟਰ ਦਾ ਪ੍ਰੋਗਰਾਮ ਸੀ |

Ad Position 22
No active advertisement
ਪਿਛਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ 'ਚ ਹਵਾਈ ਹਮਲੇ-23 ਮੌਤਾਂ ਅਗਲੀ ਖ਼ਬਰ ਗੁਰਦਾਸਪੁਰ ਦੀ ਸਰਹੱਦੀ ਚੌਕੀ 'ਚੋਂ ਏ.ਐੱਸ.ਆਈ. ਤੇ ਹੋਮਗਾਰਡ ਜਵਾਨ ਦੀਆਂ ਲਾਸ਼ਾਂ ਮਿਲੀਆਂ
Ad Position 24