10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਭਾਰਤੀ ਮੂਲ ਦੇ ਖਿਡਾਰੀ ਆਪੋ-ਆਪਣੇ ਦੇਸ਼ਾਂ ਦਾ ਮਾਣ ਵਧਾ ਰਹੇ ਹਨ-ਮੋਦੀ

Ad Position 21
No active advertisement
ਅਜੀਤ ਡੈਸਕ 23-02-2026

ਨਵੀਂ ਦਿੱਲੀ, 22 ਫਰਵਰੀ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੌਰਾਨ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ | ਆਪਣੇ ਸੰਬੋਧਨ ਦੌਰਾਨ ਮੋਦੀ ਨੇ ਦਿੱਲੀ 'ਚ ਹੋਏ ਗਲੋਬਲ ਏ.ਆਈ. ਸੰਮੇਲਨ 'ਤੇ ਚਰਚਾ ਤੋਂ ਇਲਾਵਾ ਅੰਗ ਦਾਨ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਨੇ ਕੇਰਲ ਦੀ ਇਕ ਮਾਸੂਮ ਕੁੜੀ ਅਲੀਨ ਸ਼ੇਰੀਨ ਅਬਰਾਹਮ ਦਾ ਜ਼ਿਕਰ ਵੀ ਕੀਤਾ | ਉਨ੍ਹਾਂ ਭਾਰਤੀ ਮੂਲ ਦੇ ਖਿਡਾਰੀਆਂ ਜੋ ਕਿ ਵੱਖ ਵੱਖ ਦੇਸ਼ਾਂ ਦੀਆਂ ਟੀਮਾਂ 'ਚ ਖੇਡ ਰਹੇ ਹਨ, ਦਾ ਵੀ ਜ਼ਿਕਰ ਕੀਤਾ ਤੇ ਇਸ ਨੂੰ ਭਾਰਤੀਅਤਾ ਦੀ ਪਛਾਣ ਦੱਸਿਆ | ਮੋਦੀ ਨੇ ਕਿਹਾ ਕਿ ਏ.ਆਈ. ਸੰਮੇਲਨ ਵਿਚ ਮੈਨੂੰ ਵਿਸ਼ਵ ਪੱਧਰੀ ਆਗੂਆਂ ਅਤੇ ਤਕਨੀਕੀ ਸੀ.ਈ.ਓਜ਼ ਨੂੰ ਮਿਲਣ ਦਾ ਮੌਕਾ ਮਿਲਿਆ | ਉਨ੍ਹਾਂ ਦੱਸਿਆ ਕਿ ਏ.ਆਈ. ਸੰਮੇਲਨ ਪ੍ਰਦਰਸ਼ਨੀ ਵਿਚ ਵਿਸ਼ਵ ਨੇਤਾਵਾਂ ਨੂੰ ਅਣਗਿਣਤ ਚੀਜ਼ਾਂ ਦਿਖਾਈਆਂ | ਇਸ ਸੰਮੇਲਨ ਨਾਲ ਦੇਸ਼ ਦੀ ਤਾਕਤ ਸਭ ਨੂੰ ਨਜ਼ਰ ਆਈ | ਕਿ੍ਕਟ ਵਿਸ਼ਵ ਕੱਪ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਦੀਆਂ ਟੀਮਾਂ ਵਿਚ ਕਈ ਅਜਿਹੇ ਖਿਡਾਰੀ ਖੇਡ ਰਹੇ ਹਨ ਜੋ ਭਾਰਤੀ ਮੂਲ ਨਾਲ ਸੰਬੰਧਿਤ ਹੈ | ਇਹ ਪਲ ਸਾਨੂੰ ਕਾਫ਼ੀ ਖ਼ੁਸ਼ੀ ਵੀ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਟੀਮ ਵਿਚ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ | ਟੀਮ ਦੇ ਕਪਤਾਨ ਦਿਲਪ੍ਰੀਤ ਬਾਜਵਾ ਪੰਜਾਬ ਦੇ ਗੁਰਦਾਸਪੁਰ ਤੋਂ, ਨਵਨੀਤ ਧਾਲੀਵਾਲ ਚੰਡੀਗੜ੍ਹ ਤੋਂ, ਸ਼੍ਰੇਅਸ ਤੇ ਹਰਸ਼ ਠਾਕਰ ਮੋਵਾ ਤੋਂ ਹਨ | ਇਸੇ ਤਰ੍ਹਾਂ ਅਮਰੀਕਾ ਦੀ ਟੀਮ ਵਿਚ ਗੁਜਰਾਤ ਤੋਂ ਮੋਨਾਂਕ ਪਟੇਲ, ਮੁੰਬਈ ਤੋਂ ਸੌਰਭ, ਦਿੱਲੀ ਤੋਂ ਹਰਮੀਤ ਸਿੰਘ ਤੇ ਮਿਲਿੰਦ ਕੁਮਾਰ ਸਮੇਤ ਹੋਰ ਖਿਡਾਰੀ ਹਨ | ਓਮਾਨ ਦੀ ਕ੍ਰਿਕਟ 'ਚ ਜਤਿੰਦਰ ਸਿੰਘ, ਵਿਨਾਇਕ ਸ਼ੁਕਲਾ, ਕਰਨ, ਜੈ ਤੇ ਆਸ਼ਿਸ਼ ਵਰਗੇ ਮੁੱਖ ਚਿਹਰੇ ਸ਼ਾਮਿਲ ਹਨ | ਵਿਦਿਆਰਥੀਆਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਤੁਸੀਂ ਇਸ ਮਹੀਨੇ ਦੇ ਸ਼ੁਰੂ ਵਿਚ 'ਪ੍ਰੀਕਸ਼ਾ ਪੇ ਚਰਚਾ' ਦੇਖੀ ਹੋਵੇਗੀ ਅਤੇ ਇਸ ਤੋਂ ਕੁਝ ਸਿੱਖਿਆ ਹੋਵੇਗਾ | ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਆਪਣੇ ਇਮਤਿਹਾਨਾਂ ਦੀ ਤਿਆਰੀ ਪੂਰੇ ਦਿਲ ਨਾਲ ਕਰ ਰਹੇ ਹੋ | ਮੋਦੀ ਨੇ ਕਿਹਾ ਕਿ ਪਿਛੋਕੜ ਵਿਚ ਡਿਜੀਟਲ ਗਿ੍ਫ਼ਤਾਰੀ ਬਾਰੇ ਵਿਸਥਾਰ ਵਿਚ ਗੱਲ ਕੀਤੀ ਸੀ, ਇਸ ਤੋਂ ਬਾਅਦ ਸਾਡੇ ਸਮਾਜ ਵਿਚ ਡਿਜੀਟਲ ਗਿ੍ਫ਼ਤਾਰੀ ਅਤੇ ਡਿਜੀਟਲ ਧੋਖਾਧੜੀ ਬਾਰੇ ਬਹੁਤ ਜਾਗਰੂਕਤਾ ਪੈਦਾ ਹੋਈ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਕੇ.ਵਾਈ.ਸੀ. ਕਰਾਉਣੀ ਚਾਹੀਦੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਓਡੀਸ਼ਾ ਦੇ ਹੀਰੋਦ ਪਟੇਲ ਨਾਂਅ ਦੇ ਇਕ ਨੌਜਵਾਨ ਕਿਸਾਨ ਦੀ ਕਹਾਣੀ ਸੱਚਮੁੱਚ ਪ੍ਰੇਰਨਾਦਾਇਕ ਹੈ |

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਵਲੋਂ ਰਾਜ ਚੋਣ ਕਮਿਸ਼ਨਰਾਂ ਨਾਲ ਮੀਟਿੰਗ ਕੱਲ੍ਹ ਅਗਲੀ ਖ਼ਬਰ ਕਿਸ਼ਤਵਾੜ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਹਲਾਕ
Ad Position 24