13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਅਫ਼ਗਾਨਿਸਤਾਨ 'ਚ ਪਾਕਿ ਵਲੋਂ ਗੋਲਾਬਾਰੀ 'ਚ ਮਾਰੇ ਗਏ ਸਨ 13 ਬੱਚੇ

Ad Position 21
No active advertisement
ਅਜੀਤ ਡੈਸਕ 25-02-2026

ਸੰਯੁਕਤ ਰਾਸ਼ਟਰ ਨੇ ਸਚਾਈ ਦਾ ਕੀਤਾ ਪਰਦਾਫ਼ਾਸ਼
ਅੰਮਿ੍ਤਸਰ, 24 ਫਰਵਰੀ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂ. ਐੱਨ. ਏ. ਐੱਮ. ਏ.) ਨੇ ਪੁਸ਼ਟੀ ਕੀਤੀ ਹੈ ਕਿ ਨੰਗਰਹਾਰ ਤੇ ਪਕਤਿਕਾ ਪ੍ਰਾਂਤਾਂ 'ਚ ਪਾਕਿਸਤਾਨੀ ਫ਼ੌਜਾਂ ਦੁਆਰਾ ਕੀਤੇ ਗਏ ਹਵਾਈ ਹਮਲਿਆਂ ਵਿਚ ਔਰਤਾਂ ਅਤੇ ਬੱਚਿਆਂ ਸਮੇਤ 13 ਨਿਰਦੋਸ਼ ਨਾਗਰਿਕ ਮਾਰੇ ਗਏ | ਅਫ਼ਗਾਨ ਮੀਡੀਆ ਨੇ ਅੱਜ ਯੂ. ਐੱਨ. ਏ. ਐੱਮ. ਏ. ਦੇ ਹਵਾਲੇ ਨਾਲ ਉਕਤ ਰਿਪੋਰਟ ਦਾ ਹਵਾਲਾ ਦਿੱਤਾ, ਜਿਸ 'ਚ ਖ਼ੁਲਾਸਾ ਕੀਤਾ ਗਿਆ ਹੈ ਕਿ ਹਾਲ ਹੀ 'ਚ ਹੋਏ ਹਵਾਈ ਹਮਲਿਆਂ 'ਚ ਜਿਨ੍ਹਾਂ 13 ਅਫ਼ਗਾਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ 'ਚ 4 ਲੜਕੇ, 3 ਲੜਕੀਆਂ ਅਤੇ ਇਕ ਮਾਸੂਮ ਬੱਚਾ ਹੈ ਅਤੇ 7 ਬੱਚੇ ਜ਼ਖ਼ਮੀ ਵੀ ਹੋਏ ਹਨ | ਇਹ ਹਮਲੇ ਨੰਗਰਹਾਰ ਸੂਬੇ ਦੇ ਬੇਹਸੂਦ ਅਤੇ ਖੋਗਿਆਨੀ ਜ਼ਿਲਿ੍ਹਆਂ 'ਚ ਹੋਏ | ਮਿਸ਼ਨ ਦੀ ਰਿਪੋਰਟ ਮੁਤਾਬਿਕ ਪਕਤਿਕਾ ਦੇ ਬਰਮਲ 'ਚ ਇਕ ਬੱਚਿਆਂ ਦੇ ਸਕੂਲ ਅਤੇ ਇਕ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ, ਜਦੋਂ ਕਿ ਓਰਗੁਨ ਜ਼ਿਲ੍ਹੇ ਵਿਚ ਇਕ ਘਰ 'ਤੇ ਹਵਾਈ ਹਮਲਾ ਹੋਇਆ | ਯੂ. ਐੱਨ. ਏ. ਐੱਮ. ਏ. ਨੇ ਪਾਕਿਸਤਾਨੀ ਹਵਾਈ ਹਮਲਿਆਂ ਦੀ ਨਿੰਦਾ ਕਰਦਿਆਂ ਸਾਰੀਆਂ ਧਿਰਾਂ ਨੂੰ ਕੌਮਾਂਤਰੀ ਮਾਨਵਤਾਵਾਦੀ ਕਾਨੂੰਨ ਦੀ ਪਾਲਣਾ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ | ਅਫ਼ਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਮੰਤਰਾਲੇ ਨੇ ਵੀ ਪਾਕਿਸਤਾਨੀ ਫ਼ੌਜੀ ਸ਼ਾਸਨ 'ਤੇ ਨੰਗਰਹਾਰ ਅਤੇ ਪਕਤਿਕਾ ਸੂਬਿਆਂ ਦੇ ਵੱਖ-ਵੱਖ ਰਿਹਾਇਸ਼ੀ ਇਲਾਕਿਆਂ 'ਤੇ ਘਾਤਕ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ, ਜਿਸ ਦੇ ਨਤੀਜੇ ਵਜੋਂ ਕਈ ਨਾਗਰਿਕ ਮਾਰੇ ਗਏ |

Ad Position 22
No active advertisement
ਪਿਛਲੀ ਖ਼ਬਰ ਤਸਕਰ ਹੁਣ ਹਰਿਆਣਾ ਨੂੰ ਆਪਣਾ ਅੱਡਾ ਬਣਾ ਰਹੇ ਹਨ-ਚੀਮਾ ਅਗਲੀ ਖ਼ਬਰ ਸਰਕਾਰ ਇਮਾਨਦਾਰੀ ਨਾਲ ਇਕ-ਇਕ ਪੈਸਾ ਲੋਕਾਂ ਦੀ ਭਲਾਈ 'ਤੇ ਖਰਚ ਰਹੀ ਹੈ-ਮੁੱਖ ਮੰਤਰੀ
Ad Position 24