16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਿਤਿਸ਼, ਨਿਤਿਨ ਨਬੀਨ ਤੇ ਪਵਾਰ ਦਾ ਰਾਜ ਸਭਾ ਲਈ ਚੁਣਿਆ ਜਾਣਾ ਤੈਅ-ਨਾਮਜ਼ਦਗੀ ਦਾਖ਼ਲ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026

ਨਵੀਂ ਸਰਕਾਰ ਨੂੰ ਸਮਰਥਨ ਜਾਰੀ ਰਹੇਗਾ-ਨਿਤਿਸ਼ ਕੁਮਾਰ
ਪਟਨਾ, 5 ਮਾਰਚ (ਪੀ.ਟੀ.ਆਈ.)-ਬਿਹਾਰ ਦੇ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹੇ ਨਿਤਿਸ਼ ਕੁਮਾਰ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਦਾ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣਿਆ ਜਾਣਾ ਲਗਭਗ ਤੈਅ ਹੈ ਜਦੋਂ ਕਿ ਐਨ.ਸੀ.ਪੀ.-ਸਪਾ ਸੁਪਰੀਮੋ ਅਤੇ ਤਜਰਬੇਕਾਰ ਸਿਆਸਤਦਾਨ ਸ਼ਰਦ ਪਵਾਰ ਵੀਰਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਇਕ ਵਾਰ ਫਿਰ ਉੱਚ ਸਦਨ 'ਚ ਵਾਪਸ ਜਾਣਗੇ | ਇਹ ਆਗੂ ਉਨ੍ਹਾਂ 40 ਉਮੀਦਵਾਰਾਂ 'ਚ ਸ਼ਾਮਿਲ ਸਨ, ਜਿਨ੍ਹਾਂ ਨੇ 10 ਰਾਜਾਂ 'ਚ ਖ਼ਾਲੀ ਹੋ ਰਹੀਆਂ 37 ਸੀਟਾਂ ਲਈ ਨਾਮਜ਼ਦਗੀ ਦੇ ਆਖਰੀ ਦਿਨ ਆਪਣੇ ਕਾਗਜ਼ ਦਾਖ਼ਲ ਕੀਤੇ, ਜਿਸ ਨਾਲ ਬਿਹਾਰ, ਓਡੀਸ਼ਾ ਅਤੇ ਹਰਿਆਣਾ ਦੀ ਇਕ-ਇਕ ਸੀਟ ਲਈ ਸਖ਼ਤ ਮੁਕਾਬਲਾ ਹੋ ਗਿਆ ਹੈ | ਮਹਾਰਾਸ਼ਟਰ 'ਚ ਸੱਤ, ਤਾਮਿਲਨਾਡੂ 'ਚ ਛੇ, ਬਿਹਾਰ ਤੇ ਪੱਛਮੀ ਬੰਗਾਲ 'ਚ ਪੰਜ-ਪੰਜ, ਓਡੀਸ਼ਾ 'ਚ ਚਾਰ, ਅਸਾਮ 'ਚ ਤਿੰਨ ਤੇ ਹਰਿਆਣਾ, ਤੇਲੰਗਾਨਾ ਤੇ ਛੱਤੀਸਗੜ੍ਹ 'ਚ ਦੋ-ਦੋ ਸੀਟਾਂ ਖ਼ਾਲੀ ਹੋ ਰਹੀਆਂ ਹਨ, ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ 'ਚ ਇਕ ਸੀਟ ਖ਼ਾਲੀ ਹੋ ਰਹੀ ਹੈ | ਇਸ ਤੋਂ ਪਹਿਲਾਂ ਦਿਨ ਸਮੇਂ ਜਨਤਾ ਦਲ (ਯੂ) ਦੇ ਮੁਖੀ ਨਿਤਿਸ਼ ਕੁਮਾਰ ਨੇ ਐਲਾਨ ਕੀਤਾ ਕਿ ਉਹ ਰਾਜ ਸਭਾ ਚੋਣਾਂ ਲੜਨਗੇ, ਜਿਸ ਨਾਲ ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਨਿਤਿਸ਼ ਦਾ ਕਾਰਜਕਾਲ ਸਮਾਪਤ ਹੋ ਜਾਵੇਗਾ | ਨਿਤਿਸ਼ ਕੁਮਾਰ ਨੇ ਵੀਰਵਾਰ ਨੂੰ ਰਾਜ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ | ਨਿਤਿਸ਼ ਕੁਮਾਰ, ਜੋ 2005 ਤੋਂ ਰਿਕਾਰਡ 10 ਵਾਰ ਮੁੱਖ ਮੰਤਰੀ ਰਹੇ ਹਨ, ਨੇ ਕਿਹਾ ਕਿ ਰਾਜ 'ਚ ਬਣਨ ਵਾਲੀ ਨਵੀਂ ਸਰਕਾਰ ਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਅਤੇ ਮਾਰਗਦਰਸ਼ਨ ਮਿਲੇਗਾ |
ਨਾਮਜ਼ਦਗੀ ਪੱਤਰ ਦਾਖ਼ਲ

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਉਨ੍ਹਾਂ ਪੰਜ ਐਨ.ਡੀ.ਏ. ਉਮੀਦਵਾਰਾਂ 'ਚ ਸ਼ਾਮਿਲ ਹਨ, ਜਿਨ੍ਹਾਂ ਨੇ ਵੀਰਵਾਰ ਨੂੰ ਰਾਜ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮÏਜੂਦਗੀ 'ਚ ਕਾਗਜ਼ ਦਾਖ਼ਲ ਕੀਤੇ | ਨਾਮਜ਼ਦਗੀਆਂ ਦਾਖ਼ਲ ਕਰਨ ਵਾਲੇ ਹੋਰ ਐਨ.ਡੀ.ਏ. ਉਮੀਦਵਾਰ ਭਾਜਪਾ ਦੇ ਸੂਬਾ ਜਨਰਲ ਸਕੱਤਰ ਸ਼ਿਵੇਸ਼ ਕੁਮਾਰ, ਜੇ.ਡੀ. (ਯੂ) ਦੇ ਰਾਮ ਨਾਥ ਠਾਕੁਰ ਅਤੇ ਆਰ.ਐਲ.ਐਮ. ਦੇ ਉਪੇਂਦਰ ਕੁਸ਼ਵਾਹਾ ਹਨ | ਨਾਮਜ਼ਦਗੀਆਂ ਦਾਖ਼ਲ ਕਰਨ ਵੇਲੇ ਉਪ ਮੁੱਖ ਮੰਤਰੀ ਸਮਰਾਟ ਚÏਧਰੀ ਅਤੇ ਵਿਜੇ ਕੁਮਾਰ ਸਿਨਹਾ ਮÏਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 100 ਜੰਗੀ ਜਹਾਜ਼ਾਂ ਵਲੋਂ ਈਰਾਨੀ ਕਮਾਂਡ ਕੇਂਦਰ 'ਤੇ ਹਮਲਾ ਅਗਲੀ ਖ਼ਬਰ ਯੂ-ਟਿਊਬਰ ਨੈਨਸੀ ਗਰੇਵਾਲ ਦੀ ਕੈਨੇਡਾ 'ਚ ਹੱਤਿਆ
Ad Position 24