ਟੋਰਾਂਟੋ, 5 ਮਾਰਚ (ਹਰਜੀਤ ਸਿੰਘ ਬਾਜਵਾ)-ਤਿੱਖੀ ਬਿਆਨਬਾਜ਼ੀ ਤੇ ਵਿਵਾਦਤ ਟਿੱਪਣੀਆਂ ਦੇ ਨਾਲ ਚਰਚਾ 'ਚ ਰਹਿਣ ਵਾਲੀ ਸੋਸ਼ਲ ਮੀਡੀਆ ਇੰਫਲੂਐਂਸਰ ਨੈਨਸੀ ਗਰੇਵਾਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਲਾਸਾਲ ਪੁਲਿਸ ਨੇ ਇਸ ਤਾਜ਼ਾ ਮਾਮਲੇ 'ਚ ਚਾਕੂ ਮਾਰ ਕੇ ਕਤਲ ਕੀਤੀ ਗਈ ਔਰਤ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਨਸੀ ਗਰੇਵਾਲ ਵਜੋਂ ਕੀਤੀ | ਵਿੰਡਸਰ ਸਟਾਰ ਦੀ ਰਿਪੋਰਟ ਅਨੁਸਾਰ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਕਿ ਲਾਸਾਲ ਪੁਲਿਸ ਸਰਵਿਸ ਸ੍ਰੀਮਤੀ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ | ਜਾਂਚਕਰਤਾਵਾਂ ਨੇ ਇਸ ਮਾਮਲੇ ਨੂੰ ਇਕ ਵੱਖਰੀ ਘਟਨਾ ਦੇ ਤÏਰ 'ਤੇ ਦੱਸਿਆ ਹੈ | ਪੁਲਿਸ ਅਤੇ ਪੈਰਾਮੈਡਿਕਸ ਮੰਗਲਵਾਰ ਰਾਤ 9:30 ਵਜੇ ਤੋਂ ਕੁਝ ਸਮਾਂ ਪਹਿਲਾਂ ਟÏਡ ਲੇਨ ਦੇ 2400 ਬਲਾਕ 'ਚ ਚਾਕੂ ਮਾਰਨ ਦੀ ਸੂਚਨਾ ਮਿਲਣ 'ਤੇ ਪਹੁੰਚੇ | ਬਚਾਅ ਕਰਮਚਾਰੀਆਂ ਨੂੰ ਉੱਥੇ ਇਕ ਔਰਤ ਮਿਲੀ ਜਿਸ ਦੇ ਚਾਕੂ ਮਾਰਨ ਕਾਰਨ ਜ਼ਖ਼ਮ ਹੋਏ ਸਨ |