23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਵਿਆਹ ਸਮਾਗਮ ਦੌਰਾਨ ਫਾਰੂਕ ਅਬਦੁੱਲਾ 'ਤੇ ਹਮਲਾ, ਵਾਲ-ਵਾਲ ਬਚੇ

Ad Position 21
No active advertisement
ਅਜੀਤ ਡੈਸਕ 12-03-2026

• ਗੋਲੀ ਚਲਾਉਣ ਵਾਲਾ ਜੰਮੂ ਵਾਸੀ ਹਿਰਾਸਤ 'ਚ • ਕਿਹਾ, ਪਿਛਲੇ 20 ਸਾਲਾਂ ਤੋਂ ਅਬਦੁੱਲਾ ਨੂੰ ਨਿਸ਼ਾਨਾ ਬਣਾਉਣ ਦੇ ਮੌਕੇ ਦੀ ਉਡੀਕ ਸੀ
ਜੰਮੂ, 11 ਮਾਰਚ (ਪੀ.ਟੀ.ਆਈ.)-ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਤੇ ਜੰਮੂ-ਕਸ਼ਮੀਰ ਦੇ ਉਪ-ਮੁੱਖ ਮੰਤਰੀ ਸੁਰਿੰਦਰ ਚੌਧਰੀ ਬੁੱਧਵਾਰ ਰਾਤ ਇੱਥੇ ਇਕ ਵਿਆਹ ਸਮਾਗਮ 'ਚ ਚੱਲੀ ਗੋਲੀ ਦੌਰਾਨ ਵਾਲ-ਵਾਲ ਬਚ ਗਏ | ਵਿਆਹ ਸਮਾਗਮ ਦੌਰਾਨ ਉਨ੍ਹਾਂ 'ਤੇ ਪਿਸਤੌਲ ਨਾਲ ਪਿੱਛਿਓਾ ਗੋਲੀ ਚਲਾਈ ਗਈ | ਗੋਲੀਬਾਰੀ ਦੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਪ-ਮੁੱਖ ਮੰਤਰੀ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਨਾਲ ਫਾਰੂਕ ਅਬਦੁੱਲ੍ਹਾ ਸ਼ਹਿਰ ਦੇ ਬਾਹਰਵਾਰ ਸਥਿਤ ਗ੍ਰੇਟਰ ਕੈਲਾਸ਼ ਖੇਤਰ 'ਚ ਸਮਾਗਮ ਵਾਲੀ ਥਾਂ ਤੋਂ ਬਾਹਰ ਜਾ ਰਹੇ ਸਨ | ਦੋਸ਼ੀ ਕਮਲ ਸਿੰਘ ਜਾਮਵਾਲ, ਜੋ ਕਿ ਪੁਰਾਣੀ ਮੰਡੀ ਜੰਮੂ ਦਾ ਰਹਿਣ ਵਾਲਾ ਹੈ, ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਸੁਰੱਖਿਆ ਵਿੰਗ ਦੇ ਦੋ ਅਧਿਕਾਰੀਆਂ, ਇਕ ਇੰਸਪੈਕਟਰ ਤੇ ਇਕ ਸਬ-ਇੰਸਪੈਕਟਰ, ਨੂੰ ਉਸ ਵੇਲੇ ਕਾਬੂ ਕਰ ਲਿਆ ਗਿਆ ਜਦੋਂ ਉਹ ਪਿੱਛਿਓਾ ਪਿਸਤੌਲ ਲੈ ਕੇ ਅਬਦੁੱਲਾ ਕੋਲ ਗਿਆ ਤੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ | ਹਿਰਾਸਤ 'ਚ ਲਏ ਕਮਲ ਸਿੰਘ ਜਾਮਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਅਬਦੁੱਲਾ ਨੂੰ ਨਿਸ਼ਾਨਾ ਬਣਾਉਣ ਦੇ ਮੌਕੇ ਦੀ ਉਡੀਕ ਕਰ ਰਿਹਾ ਸੀ | ਉਪ-ਮੁੱਖ ਮੰਤਰੀ ਚੌਧਰੀ ਨੇ ਇਸ ਘਟਨਾ ਨੂੰ ਸੁਰੱਖਿਆ 'ਚ ਵੱਡੀ ਕੁਤਾਹੀ ਦੱਸਿਆ ਹੈ | ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ | ਅਧਿਕਾਰੀਆਂ ਨੇ ਕਿਹਾ ਕਿ ਜਾਮਵਾਲ, ਜਿਸ ਦੀ ਉਮਰ 70 ਦੇ ਦਹਾਕੇ 'ਚ ਦੱਸੀ ਜਾ ਰਹੀ ਹੈ, ਸ਼ਰਾਬੀ ਹਾਲਤ 'ਚ ਮਿਲਿਆ ਹੈ ਤੇ ਚੌਕਸ ਕਰਮਚਾਰੀਆਂ ਦੁਆਰਾ ਉਸ ਤੋਂ ਹਥਿਆਰ ਖੋਹਣ ਤੇ ਜ਼ਮੀਨ 'ਤੇ ਸੁੱਟਣ ਤੋਂ ਪਹਿਲਾਂ ਉਹ ਇਕ ਗੋਲੀ ਚਲਾਉਣ 'ਚ ਕਾਮਯਾਬ ਰਿਹਾ | ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ | ਅਧਿਕਾਰੀਆਂ ਅਨੁਸਾਰ ਫਾਰੂਕ ਅਬਦੁੱਲਾ ਤੇ ਚੌਧਰੀ ਪਾਰਟੀ ਨੇਤਾ ਬੀ.ਐਸ. ਚੌਹਾਨ ਨੂੰ ਉਨ੍ਹਾਂ ਦੇ ਪੁੱਤਰ ਦੇ ਵਿਆਹ 'ਤੇ ਵਧਾਈ ਦੇਣ ਆਏ ਸਨ ਤੇ ਇਕ ਘੰਟੇ ਤੋਂ ਵੱਧ ਸਮੇਂ ਲਈ ਸਮਾਗਮ ਵਾਲੀ ਥਾਂ 'ਤੇ ਮੌਜੂਦ ਰਹੇ |
'ਅੱਲ੍ਹਾ ਦਿਆਲੂ ਹੈ' ਮੇਰੇ ਪਿਤਾ ਬਚ ਗਏ-ਉਮਰ ਅਬਦੁੱਲਾ
ਹਮਲੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ 'ਅੱਲ੍ਹਾ ਦਿਆਲੂ ਹੈ | ਮੇਰੇ ਪਿਤਾ ਵਾਲ-ਵਾਲ ਬਚ ਗਏ |'

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਪਹਿਲੀ ਵਾਰ ਇੱਛਾ ਮੌਤ ਦੀ ਦਿੱਤੀ ਇਜਾਜ਼ਤ ਅਗਲੀ ਖ਼ਬਰ ਜੈ ਭੀਮ ਟੀਮ ਪੰਜਾਬ ਕਰੇਗੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਵਿਰੋਧ- ਡਾ. ਜੱਖੂ
Ad Position 24