ਤੇਲ ਦੀ ਕਿੱਲਤ ਵਿਚਕਾਰ ਜੈਸ਼ੰਕਰ ਵਲੋਂ ਰੂਸੀ ਵਿਦੇਸ਼ ਮੰਤਰੀ ਨਾਲ ਗੱਲਬਾਤ
ਅਜੀਤ ਡੈਸਕ
12-03-2026
ਈਰਾਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ
ਨਵੀਂ ਦਿੱਲੀ (ਉਪਮਾ ਡਾਗਾ ਪਾਰਥ)ਪੱਛਮੀ ਏਸ਼ੀਆ 'ਚ ਜਾਰੀ ਸੰਘਰਸ਼ ਅਤੇ ਗੈਸ ਸਪਲਾਈ ਦੀ ਕਿੱਲਤ ਦੀ ਸਮੱਸਿਆ ਦਰਮਿਆਨ ਭਾਰਤ ਨੇ ਆਪਣੀਆਂ ਕੂਟਨੀਤਕ ਗਤੀਵਿਧੀਆਂ 'ਚ ਵਾਧਾ ਕਰਦਿਆਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਆਪਣੇ ਈਰਾਨੀ ਹਮਅਹੁਦਾ ਸੱਯਦ ਅਬਾਸ ਅਰਾਘਚੀ ਨਾਲ ਤਵਸੀਲੀ ਗੱਲਬਾਤ ਕੀਤੀ | ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅੱਜ ਸ਼ਾਮ ਈਰਾਨ ਦੇ ਵਿਦੇਸ਼ ਮੰਤਰੀ ਸੱਯਦ ਅਬਾਸ ਅਰਾਘਚੀ ਦੇ ਨਾਲ ਚਲ ਰਹੇ ਸੰਘਰਸ਼ 'ਤੇ ਤਵਸੀਲੀ ਗੱਲਬਾਤ ਹੋਈ |