23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਦਨ 'ਚ ਉੱਠਿਆ ਹਿਮਾਚਲ ਵਲੋਂ ਪੰਜਾਬੀਆਂ ਦੇ ਦਾਖ਼ਲੇ 'ਤੇ ਮੋਟੇ ਟੈਕਸ ਵਾਧੇ ਦਾ ਮਾਮਲਾ <br/>

Ad Position 21
No active advertisement
ਅਜੀਤ ਡੈਸਕ 12-03-2026
ਚੰਡੀਗੜ੍ਹ, 11 ਮਾਰਚ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੀ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਲੋਂ ਪੰਜਾਬੀਆਂ ਦੇ ਦਾਖ਼ਲੇ 'ਤੇ ਟੈਕਸ ਵਿਚ ਮੋਟਾ ਵਾਧਾ ਕਰਨ ਦਾ ਮੁੱਦਾ ਉੱਠਿਆ, ਜਿਸ ਦੌਰਾਨ ਲੰਮੀ ਬਹਿਸ ਮਗਰੋਂ ਖ਼ਜ਼ਾਨਾ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ 'ਚ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਹਿਮਾਚਲ 'ਚ ਕਾਂਗਰਸ ਦੀ ਸਰਕਾਰ ਨੇ ਪੰਜਾਬੀਆਂ 'ਤੇ ਦਾਖ਼ਲਾ ਟੈਕਸ 70 ਰੁਪਏ ਤੋਂ ਵਧਾ ਕੇ 170 ਰੁਪਏ ਕਰ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਹਿਮਾਚਲ ਦੇ ਪੰਜਾਬ ਆਉਣ ਵਾਲੇ ਵਾਹਨਾਂ 'ਤੇ ਜਲਦ 'ਦਾਖ਼ਲਾ ਟੈਕਸ' ਲਾਉਣ 'ਤੇ ਵਿਚਾਰ ਕਰੇਗੀ | ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨੀ ਮਾਹਿਰਾਂ ਅਤੇ ਸੰਬੰਧਿਤ ਵਿਭਾਗ ਨਾਲ ਸਲਾਹ ਕਰਕੇ ਜਲਦ ਹਿਮਾਚਲ ਦੇ ਵਾਹਨਾਂ 'ਤੇ ਦਾਖਲਾ ਟੈਕਸ ਲਾ ਸਕਦੀ ਹੈ | ਇਸ ਤੋਂ ਪਹਿਲਾਂ ਇਸ ਮਾਮਲੇ ਦੀ ਚਰਚਾ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਜੀ.ਐਸ.ਟੀ. ਅੰਦਰ 'ਇਕ ਦੇਸ਼ ਇਕ ਟੈਕਸ' ਦਾ ਨਿਯਮ ਹੈ ਅਤੇ ਇਕ ਰਾਜ ਦੂਜੇ ਰਾਜ 'ਤੇ ਇਸ ਤਰ੍ਹਾਂ ਕੋਈ ਟੈਕਸ ਨਹੀਂ ਲਗਾ ਸਕਦਾ | ਉਨ੍ਹਾਂ ਕਿਹਾ ਕਿਉਂਕਿ ਸਭ ਤੋਂ ਵੱਧ ਪੰਜਾਬੀ ਹਿਮਾਚਲ ਪ੍ਰਦੇਸ਼ 'ਚ ਜਾਂਦੇ ਹਨ ਜਿਸ ਦੇ ਚਲਦੇ ਹਿਮਾਚਲ ਸਰਕਾਰ ਨੇ ਪੰਜਾਬ 'ਤੇ ਮੋਟਾ ਟੈਕਸ ਵਧਾ ਕੇ ਲਗਾ ਦਿੱਤਾ ਹੈ | ਹਿਮਾਚਲ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੈ ਅਤੇ ਉਥੇ ਦੀ ਸਰਕਾਰ ਦੀਵਾਲੀਆ ਹੋਣ ਕਿਨਾਰੇ ਪਹੁੰਚ ਗਈ ਹੈ | ਆਮ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਕਈ ਸਕੀਮਾਂ ਉਥੇ ਬੰਦ ਹੋ ਚੁੱਕੀਆਂ ਹਨ, ਜਿਸ ਦੇ ਚੱਲਦੇ ਉਨ੍ਹਾਂ ਪੰਜਾਬ 'ਤੇ ਟੈਕਸ ਵਧਾ ਕੇ ਲਗਾ ਦਿੱਤਾ | ਉਨ੍ਹਾਂ ਕਿਹਾ ਕਿ ਜ਼ੀਰਕਪੁਰ ਤੋਂ ਲੈ ਕੇ ਪਠਾਨਕੋਟ ਤੱਕ ਦਾ ਇਲਾਕਾ ਹਿਮਾਚਲ ਨਾਲ ਲੱਗਦਾ ਹੈ | ਸਾਡੇ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਵਿਆਹ ਵੀ ਹਿਮਾਚਲ ਵਿਚ ਹੋਏ ਹਨ ਅਤੇ ਉਨ੍ਹਾਂ ਨੂੰ ਵੀ 170 ਰੁਪਏ ਦੇਣੇ ਪੈਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਚੀਮਾ ਤੇ ਮਹਿਲਾ ਵਿਧਾਇਕਾਂ ਨੇ ਖਹਿਰਾ ਖ਼ਿਲਾਫ਼ ਖੋਲਿ੍ਹਆ ਮੋਰਚਾ <br/> ਅਗਲੀ ਖ਼ਬਰ ਕਟਾਰੂਚੱਕ ਵਲੋਂ ਮਤਾ ਪੇਸ਼
Ad Position 24