14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

'ਆਪ' ਸਰਕਾਰ ਕਣਕ ਦਾ ਇਕ-ਇਕ ਦਾਣਾ ਖ਼ਰੀਦੇਗੀ-ਮੁੱਖ ਮੰਤਰੀ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026

ਕਿਹਾ, ਜੇ ਆੜ੍ਹਤੀਏ ਜਿਣਸ ਨਹੀਂ ਖ਼ਰੀਦਦੇ ਤਾਂ ਸਹਿਕਾਰੀ ਸਭਾਵਾਂ ਖ਼ਰੀਦਣਗੀਆਂ ਫ਼ਸਲ
ਮੋਗਾ, 4 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਾਣਾ ਮੰਡੀ ਮੋਗਾ ਵਿਖੇ 'ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਨਾਲ' ਦੇ ਨਾਅਰੇ ਤਹਿਤ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ ਇਕੱਠ ਪੱਖੋਂ ਨਵਾਂ ਇਤਿਹਾਸ ਸਿਰਜ ਗਈ | ਇਸ ਰੈਲੀ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵਿਸ਼ੇਸ਼ ਤੌਰ 'ਤੇ ਪਹੁੰਚੇ | ਰੈਲੀ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੋਗਾ ਪੰਜਾਬ ਦੀ ਸਿਆਸਤ ਦਾ ਧੁਰਾ ਹੈ ਅਤੇ ਜੋ ਵੀ ਲਹਿਰ ਇਥੋਂ ਉੱਠਦੀ ਹੈ, ਉਸ ਦਾ ਅਸਰ ਪੂਰੇ ਸੂਬੇ ਦੀ ਸਿਆਸਤ 'ਤੇ ਪੈਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਮੋਗਾ ਰੈਲੀ ਦੇ ਵਿਸ਼ਾਲ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਹੋਵੇਗੀ ਅਤੇ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਹੋਵੇਗਾ | ਭਗਵੰਤ ਮਾਨ ਨੇ ਵਿਸ਼ੇਸ਼ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਕੀਮ ਤਹਿਤ 30 ਦਿਨਾਂ ਵਿਚ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਮੀਨ ਦੀ ਤਕਸੀਮ ਕਰਵਾਉਣੀ ਹੈ, 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਸਾਨ ਭਰਾਵਾਂ ਨੂੰ ਕਿਹਾ ਕਿ ਉਹ ਤਹਿਸੀਲਦਾਰ ਕੋਲ ਜਾ ਕੇ ਆਪਣੀ ਜ਼ਮੀਨ ਦੀ ਤਕਸੀਮ ਕਰਵਾ ਸਕਦੇ ਹਨ, ਜਿਨ੍ਹਾਂ ਲੋਕਾਂ ਦਾ ਆਪਸ ਵਿਚ ਝਗੜਾ ਚੱਲਦਾ ਹੈ, ਉਹ ਵੀ ਆਪਸੀ ਸਮਝੌਤਾ ਕਰਕੇ ਇਸ ਸਕੀਮ ਦਾ ਜ਼ਰੂਰ ਲਾਭ ਉਠਾਉਣ | ਆੜ੍ਹਤੀਆਂ ਵਲੋਂ ਕਣਕ ਦੀ ਖਰੀਦ ਸੰਬੰਧੀ ਕੀਤੀ ਹੜਤਾਲ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਹਨ | ਉਨ੍ਹਾਂ ਆੜ੍ਹਤੀ ਯੂਨੀਅਨ ਨੂੰ ਕਿਹਾ ਕਿ ਉਹ ਸਰਕਾਰ ਨੂੰ ਬਲੈਕਮੇਲ ਨਾ ਕਰੇ, ਕਿਉਂਕਿ ਬਹੁਤ ਸਾਰੇ ਆੜ੍ਹਤੀ ਕਣਕ ਦੀ ਖਰੀਦ ਕਰਨੀ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਕਣਕ ਦਾ ਦਾਣਾ-ਦਾਣਾ ਖਰੀਦੇਗੀ ਅਤੇ ਸਹਿਕਾਰੀ ਸਭਾਵਾਂ ਜ਼ਰੀਏ ਫ਼ਸਲਾਂ ਖਰੀਦੀਆਂ ਜਾਣਗੀਆਂ | ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਚਾਰ ਸਾਲਾਂ ਵਿਚ ਹੀ ਪੂਰੇ ਕਰ ਦਿੱਤੇ ਗਏ ਹਨ | ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਉਨ੍ਹਾਂ ਨੇ 600 ਯੂਨਿਟ ਘਰੇਲੂ ਬਿਜਲੀ ਮੁਆਫ਼ ਕੀਤੀ ਸੀ, ਜਿਸ ਕਾਰਨ ਅੱਜ 90 ਫ਼ੀਸਦੀ ਲੋਕਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ | ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 65000 ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਅਤੇ ਬਿਨਾ ਸਿਫਾਰਸ਼ ਦੇ ਮੈਰਿਟ ਆਧਾਰ 'ਤੇ ਨੌਕਰੀਆਂ ਦਿੱਤੀਆਂ ਹਨ | ਭਗਵੰਤ ਮਾਨ ਨੇ ਕਿਹਾ ਕਿ ਇਸ ਵੇਲੇ 27 ਹਜ਼ਾਰ ਸੜਕਾਂ ਦਾ ਕੰਮ ਸਮੁੱਚੇ ਪੰਜਾਬ ਵਿਚ ਚੱਲ ਰਿਹਾ ਹੈ ਅਤੇ ਅੱਜ ਸਮੁੱਚੇ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲਾਂ ਨਹਿਰਾਂ ਦਾ ਪਾਣੀ ਜੋ ਖੇਤਾਂ ਲਈ ਸਿੰਚਾਈ ਕਰਨ ਲਈ ਵਰਤਿਆਂ ਜਾਂਦਾ ਸੀ, ਉਹ ਸਿਰਫ 22 ਫ਼ੀਸਦੀ ਸੀ, ਜਦੋਂ ਕਿ ਹੁਣ ਚਾਰ ਸਾਲ ਬਾਅਦ 70 ਫ਼ੀਸਦੀ ਪਾਣੀ ਖੇਤੀ ਲਈ ਵਰਤਿਆ ਜਾਣ ਲੱਗਾ ਹੈ | ਇਸ ਸਾਲ ਵਿਚ ਇਹ 90 ਫ਼ੀਸਦੀ ਤੱਕ ਪਹੁੰਚ ਜਾਵੇਗਾ | ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਵਿਚ ਜੋ ਵੱਡੇ-ਵੱਡੇ ਟਰਾਂਸਫਾਰਮਰ ਲੱਗੇ ਹਨ, ਜਿਨ੍ਹਾਂ ਨਾਲ ਕਿਸਾਨਾਂ ਨੂੰ ਖੇਤੀ ਕਰਨ ਵਿਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੁਣ ਅਸੀਂ ਆਧੁਨਿਕ ਕਿਸਮ ਦੇ ਨਵੇਂ ਟਰਾਂਸਫ਼ਾਰਮਰ ਲਗਾ ਕੇ ਬਿਜਲੀ ਨੂੰ ਜ਼ਮੀਨ ਹੇਠਾਂ (ਅੰਡਰ ਗਰਾਊਾਡ) ਕਰਨ ਦੀ ਤਜਵੀਜ਼ ਰੱਖੀ ਹੈ | ਉਨ੍ਹਾਂ ਕਿਹਾ ਕਿ ਜਨਰਲ ਔਰਤਾਂ ਲਈ ਜੋ ਇਕ ਹਜ਼ਾਰ ਰੁਪਏ ਤੇ ਐਸ.ਸੀ. ਵਰਗ ਲਈ 1500 ਰੁਪਏ ਦੀ ਸਕੀਮ ਸ਼ੁਰੂ ਕੀਤੀ ਗਈ ਹੈ | ਉਸ ਲਈ ਫਿੰਗਰ ਪਿ੍ੰਟ ਦੀ ਕੋਈ ਲੋੜ ਨਹੀਂ, ਬਲਕਿ ਤਸਵੀਰ ਕਰਵਾ ਕੇ ਹੀ ਉਨ੍ਹਾਂ ਨੂੰ ਇਹ ਸਹੂਲਤ ਮਿਲ ਜਾਵੇਗੀ | ਦਸ ਲੱਖ ਰੁਪਏ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ 63 ਲੱਖ ਪਰਿਵਾਰਾਂ ਵਿਚੋਂ ਹੁਣ ਤੱਕ 32 ਲੱਖ ਪਰਿਵਾਰਾਂ ਨੇ ਆਪਣੀ ਰਜਿਸਟਰੇਸ਼ਨ ਕਰਵਾ ਲਈ ਹੈ | ਰੈਲੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਹਲਕੇ ਦੀਆਂ ਵੱਖ-ਵੱਖ ਸੜਕਾਂ ਦੇ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਨਵੀਨੀਕਰਨ ਦਾ ਵੀ ਉਦਘਾਟਨ ਕੀਤਾ | ਇਸ ਮੌਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਇਕੱਲੇ ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਦੇ ਹਰਮਨ ਪਿਆਰੇ ਮੁੱਖ ਮੰਤਰੀ ਹਨ ਜੋ ਦਿਨ ਰਾਤ ਲੋਕਾਂ ਦੀ ਸੇਵਾ ਲਈ ਕੰਮ ਕਰ ਰਹੇ ਹਨ ਜੋ ਕਿ ਆਮ ਆਦਮੀ ਪਾਰਟੀ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਰੈਲੀ ਵਿਖੇ ਪੁੱਜਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਜ਼ਿਲ੍ਹੇ ਦੇ ਸਾਰੇ ਵਿਧਾਇਕਾਂ, ਅਹੁਦੇਦਾਰਾਂ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ਵਿਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਹਲਕਾ ਮੋਗਾ ਵਿਚ 12 ਕਰੋੜ ਰੁਪਏ ਸਕੂਲਾਂ 'ਤੇ ਖਰਚ ਕੀਤੇ ਗਏ | 25 ਕਰੋੜ ਦੀ ਲਾਗਤ ਨਾਲ ਨਹਿਰਾਂ ਦੇ ਖਾਲ ਪੱਕੇ ਕੀਤੇ ਗਏ ਤੇ ਇਸ ਤੋਂ ਇਲਾਵਾ ਡੀ.ਸੀ. ਕੰਪਲੈਕਸ ਦੀਆਂ ਦੋ ਮੰਜ਼ਲਾਂ 'ਤੇ 11 ਕਰੋੜ ਰੁਪਏ ਖਰਚ ਕੀਤੇ ਗਏ ਹਨ | ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਨੇ ਮੋਗਾ ਹਲਕੇ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਹੈ, ਜਿਸ ਲਈ ਮੋਗਾ ਹਲਕਾ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ | ਇਸ ਮੌਕੇ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ, ਦਵਿੰਦਰਜੀਤ ਸਿੰਘ ਲਾਡੀ ਢੋਸ ਵਿਧਾਇਕ ਧਰਮਕੋਟ, ਅੰਮਿ੍ਤਪਾਲ ਸਿੰਘ ਸੁਖਾਨੰਦ ਵਿਧਾਇਕ ਬਾਘਾ ਪੁਰਾਣਾ, ਬਰਿੰਦਰ ਕੁਮਾਰ ਮਧੇਕੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਰਾਜਵੀਰ ਸਿੰਘ ਅਰੋੜਾ ਜ਼ਿਲ੍ਹਾ ਸ਼ਹਿਰੀ ਮੀਤ ਪ੍ਰਧਾਨ, ਦਵਿੰਦਰ ਸਿੰਘ ਤਿਵਾੜੀ ਸਿਆਸੀ ਸਕੱਤਰ, ਜਗਦੀਪ ਸਿੰਘ ਬਰਾੜ ਇੰਚਾਰਜ ਮੀਡੀਆ ਸੈੱਲ ਮਾਲਵਾ ਜ਼ੋਨ, ਅੰਮਿ੍ਤਪਾਲ ਸਿੰਘ ਖ਼ਾਲਸਾ ਦੀਨਾਂ ਸਾਹਿਬ ਮੀਡੀਆ ਇੰਚਾਰਜ, ਗੁਰਮਿੰਦਰਜੀਤ ਸਿੰਘ ਬਬਲੂ ਜ਼ਿਲ੍ਹਾ ਮੀਡੀਆ ਇੰਚਾਰਜ, ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਪ੍ਰਧਾਨ ਫਤਿਹਗੜ੍ਹ ਪੰਜਤੂਰ, ਗੁਰਮੀਤ ਮੁਖੀਜਾ ਧਰਮਕੋਟ ਸੀਨੀਅਰ 'ਆਪ' ਆਗੂ, ਹਰਪ੍ਰੀਤ ਸਿੰਘ ਰਿੱਕੀ ਚੇਅਰਮੈਨ ਲੈਂਡਮਾਰਗੇਜ ਬੈਂਕ, ਰਮਨ ਮਿੱਤਲ ਚੇਅਰਮੈਨ ਨਗਰ ਸੁਧਾਰ ਟਰੱਸਟ, ਪਿਆਰਾ ਸਿੰਘ ਬੱਧਨੀ ਮੈਂਬਰ ਨਗਰ ਸੁਧਾਰ ਟਰੱਸਟ, ਵਿਕਰਮਜੀਤ ਸਿੰਘ ਘਾਤੀ ਕੌਂਸਲਰ, ਸੁਖਵਿੰਦਰ ਸਿੰਘ ਬਰਾੜ ਸੀਨੀਅਰ ਆਗੂ, ਮਹਿੰਦਰ ਸਿੰਘ ਬਰਾੜ, ਜਸਪਾਲ ਸਿੰਘ ਖੋਸਾ ਪਾਂਡੋ, ਬਲਦੇਵ ਸਿੰਘ ਖੁਖਰਾਣਾ, ਪੱਪੂ ਸਰਪੰਚ ਘੱਲ ਕਲਾਂ, ਦਰਸ਼ਨ ਕੌਰ ਬਰਾੜ ਹਲਕਾ ਕੋਆਰਡੀਨੇਟਰ, ਲਵਲੀ ਸਿੰਗਲਾ, ਡਾ. ਰਵਿੰਦਰ ਸਿੰਘ ਧਾਲੀਵਾਲ ਸੀਨੀਅਰ ਆਗੂ ਆਪ, ਅਮਨ ਜਗਮੀਤ ਸਿੰਘ, ਤਰਨਜੀਤ ਸਿੰਘ ਦਮਨ, ਮਨਦੀਪ ਕੌਰ ਖੰਭੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਤੋਂ ਇਲਾਵਾ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ | ਰੈਲੀ ਦੌਰਾਨ ਸਟੇਜ ਦਾ ਸੰਚਾਲਨ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਬਾਖੂਬੀ ਨਿਭਾਇਆ, ਜਦੋਂਕਿ ਪੰਜਾਬ ਦੇ ਉਘੇ ਲੋਕ ਗਾਇਕ ਰਣਜੀਤ ਬਾਵਾ ਨੇ ਵੀ ਰੈਲੀ ਦੌਰਾਨ ਲੋਕਾਂ ਦਾ ਮਨੋਰੰਜਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਤੇ ਟੈਕਸੀ ਯੂਨੀਅਨਾਂ ਨੇ ਕੀਰਤਪੁਰ-ਮਨਾਲੀ ਰਾਸ਼ਟਰੀ ਮਾਰਗ 'ਤੇ 7 ਘੰਟੇ ਲਗਾਇਆ ਜਾਮ ਅਗਲੀ ਖ਼ਬਰ ਭਾਜਪਾ ਦਫ਼ਤਰ ਗ੍ਰਨੇਡ ਹਮਲਾ ਮਾਮਲੇ 'ਚ 5 ਕਾਬੂ
Ad Position 24