14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਹਿਮਾਚਲ ਤੇ ਕਸ਼ਮੀਰ 'ਚ ਤਾਜ਼ਾ ਬਰਫ਼ਬਾਰੀ ਮੈਦਾਨੀ ਇਲਾਕਿਆਂ 'ਚ ਮੀਂਹ ਤੇ ਗੜੇਮਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਚੰਡੀਗੜ੍ਹ/ਸ਼ਿਮਲਾ/ਸ੍ਰੀਨਗਰ, 4 ਅਪ੍ਰੈਲ (ਏਜੰਸੀਆਂ)-ਪੰਜਾਬ ਸੂਬੇ ਦੇ ਕਈ ਇਲਾਕਿਆਂ 'ਚ ਅੱਜ ਗਰਜ-ਚਮਕ ਨਾਲ ਮੀਂਹ ਅਤੇ ਗੜੇਮਾਰੀ ਹੋਣ ਦੀਆਂ ਰਿਪੋਰਟਾਂ ਹਨ | ਕਈ ਥਾਵਾਂ 'ਤੇ ਕਾਲੀਆਂ ਘਟਾਵਾਂ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਹਨ | ਸੂਬੇ ਦੇ ਜਲੰਧਰ ਤੇ ਅੰਮਿ੍ਤਸਰ 'ਚ ਗੜੇ ਪੈਣ ਦੀਆਂ ਖਬਰਾਂ ਹਨ | ਇਸ ਦੇ ਨਾਲ ਹੀ ਤਾਪਮਾਨ 'ਚ 5.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ | ਮੌਸਮ ਵਿਭਾਗ ਅਨੁਸਾਰ 5 ਤੇ 6 ਅਪ੍ਰੈਲ ਨੂੰ ਵੀ ਕੁਝ ਥਾਵਾਂ 'ਤੇ ਹਲਕਾ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ | ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਤੇ ਮੈਦਾਨੀ ਇਲਾਕਿਆਂ 'ਚ ਆਮ ਤੋਂ ਸਧਾਰਨ ਮੀਂਹ ਪਿਆ, ਜਿਸ ਦੇ ਨਤੀਜੇ ਵਜੋਂ ਇਥੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ | ਸ਼ਿਮਲਾ ਦੇ ਮੌਸਮ ਵਿਭਾਗ ਨੇ 7 ਤੇ 8 ਅਪ੍ਰੈਲ ਨੂੰ ਸੂਬੇ ਦੇ 5 ਜ਼ਿਲਿ੍ਹਆਂ ਚੰਬਾ, ਕਾਂਗੜਾ, ਕੁੱਲੂ, ਮੰਡੀ ਤੇ ਸ਼ਿਮਲਾ 'ਚ ਗੜੇਮਾਰੀ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਬਾਰੇ ਓਰੇਂਜ ਅਲਰਟ ਜਾਰੀ ਕੀਤਾ ਹੈ | ਕੁੱਲੂ ਤੇ ਲਾਹੌਲ-ਸਪਿਤੀ 'ਚ ਉੱਚੀਆਂ ਥਾਵਾਂ 'ਤੇ ਸ਼ੁੱਕਰਵਾਰ ਸ਼ਾਮ ਤੋਂ ਪਿਛਲੇ 24 ਘੰਟਿਆਂ ਦੌਰਾਨ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ ਹੈ | ਗੋਂਡਲਾ, ਹਾਂਸਾ, ਕੀਲੋਂਗ ਤੇ ਅਟਲ ਸੁਰੰਗ 'ਤੇ ਬਰਫ਼ਬਾਰੀ ਹੋਣ ਦੀਆਂ ਖਬਰਾਂ ਹਨ | ਇਸ ਤੋਂ ਇਲਾਵਾ ਸੂਬੇ ਦੇ ਸਾਰਾਹਨ, ਧਰਮਸ਼ਾਲਾ, ਕਸੌਲੀ, ਮਨਾਲੀ, ਬਿਲਾਸਪੁਰ, ਕਲਪਾ, ਪਾਲਮਪੁਰ, ਸੁੰਦਰਨਗਰ, ਸ਼ਿਮਲਾ 'ਚ ਮੀਂਹ ਪਿਆ | ਸ੍ਰੀਨਗਰ ਦੇ ਕੁਪਵਾੜਾ 'ਚ ਸਾਧਨਾ ਟੋਪ ਤੇ ਹੋਰ ਉਚੀਆਂ ਥਾਵਾਂ, ਸ਼ੋਂਪੀਆਂ 'ਚ ਮੁਗਲ ਰੋਡ, ਅਨੰਤਨਾਗ ਤੇ ਕਿਸ਼ਤਵਾੜ 'ਚ ਮਾਰਗਨ ਟੋਪ, ਰਾਜ਼ਦਾਨ ਟੋਪ, ਗੁਰੇਜ਼ ਤੇ ਬਾਂਦੀਪੋਰਾ 'ਚ ਤੁਲੈਲ 'ਚ ਸਾਰੀ ਰਾਤ ਤਾਜ਼ਾ ਬਰਫ਼ਬਾਰੀ ਹੋਈ | ਬਰਫ਼ਬਾਰੀ ਤੇ ਮੀਂਹ ਕਾਰਨ ਜੰਮੂ-ਕਸ਼ਮੀਰ 'ਚ ਕਈ ਅਹਿਮ ਰਸਤੇ ਵੀ ਬੰਦ ਹੋ ਗਏ | ਅਧਿਕਾਰੀਆਂ ਨੇ ਦੱਸਿਆ ਕਿ ਬਰਫ਼ ਜਮ੍ਹਾਂ ਹੋਣ ਕਾਰਨ ਮੁਗਲ ਰੋਡ, ਸਿੰਥਨ ਟੋਪ ਤੇ ਬਾਂਦੀਪੋਰਾ-ਗੁਰੇਜ਼ ਸੜਕ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ | ਜ਼ੋਜੀਲਾ ਦਰੇ ਕੋਲ ਬਰਫ਼ ਜਮ੍ਹਾਂ ਹੋਣ ਕਾਰਨ ਸ੍ਰੀਨਗਰ-ਲੇਹ ਰਾਸ਼ਟਰੀ ਮਾਰਗ 'ਤੇ ਵੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮੌਸਮ ਦੀ ਗੜਬੜੀ ਦੇ ਚਲਦਿਆਂ ਕਿਸਾਨ ਚਿੰਤਾ 'ਚ ਡੁੱਬੇ ਅਗਲੀ ਖ਼ਬਰ ਡੀ.ਐਮ. ਰੰਧਾਵਾ ਮਾਮਲੇ ਨੂੰ ਲੈ ਕੇ ਭਾਜਪਾ ਵਲੋਂ ਰੋਸ ਪ੍ਰਦਰਸ਼ਨ
Ad Position 24