ਦੁਬਈ ਦੇ ਅਧਿਕਾਰੀਆਂ ਨੇ ਕਿਹਾ ਕਿ ਦੋ ਇਮਾਰਤਾਂ ਦੇ ਸਾਹਮਣੇ ਵਾਲੇ ਹਿੱਸੇ ਨੂੰ ਰੋਕੇ ਗਏ ਡਰੋਨਾਂ ਦੇ ਮਲਬੇ ਨਾਲ ਨੁਕਸਾਨ ਪਹੁੰਚਿਆ ਹੈ, ਜਿਨ੍ਹਾਂ 'ਚ ਇਕ ਅਮਰੀਕੀ ਤਕਨੀਕੀ ਫਰਮ ਓਰੇਕਲ ਨਾਲ ਸੰਬੰਧਿਤ ਦਫ਼ਤਰ ਸੀ | ਹਾਲਾਂਕਿ, ਉਥੇ ਕੋਈ ਜ਼ਖ਼ਮੀ ਨਹੀਂ ਹੋਇਆ | ਜ਼ਿਕਰਯੋਗ ਹੈ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਈਰਾਨ 'ਚ ਅੱਤਵਾਦੀ ਜਾਸੂਸੀ ਕਾਰਵਾਈਆਂ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਉਣ ਤੋਂ ਬਾਅਦ ਓਰੇਕਲ ਅਤੇ 17 ਹੋਰ ਅਮਰੀਕੀ ਕੰਪਨੀਆਂ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ |